ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਸੀਂ ਪੰਜਾਬ ਦੇ ਹੁਨਰ (Talent) ਨੂੰ ਮੈਡਲ ਤੱਕ ਲੈਕੇ ਜਾਵਾਂਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਮਨਵੇਲਥ ਗੇਮਜ਼ ’ਚ ਸਾਡੇ ਦੇਸ਼ ਤੇ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ।
Trending Photos
ਚੰਡੀਗੜ੍ਹ: ਖਿਡਾਰੀ ਪੰਜਾਬ ਨਾਲ ਸੰਬਧਿਤ ਹੋਣ ਪਰ ਮੈਡਲ ਉਹ ਹੋਰ ਦੇਸ਼ਾਂ ਲਈ ਜਿੱਤਣ। ਇਸ ਗੱਲ ਨੇ ਕਿਤੇ ਨਾ ਕਿਤੇ ਖੇਡੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਲ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਚੰਡੀਗੜ੍ਹ ’ਚ ਬਿਆਨ ਦਿੱਤਾ ਕਿ ਕਾਮਨਵੈਲਥ ਖੇਡਾਂ ’ਚ ਜ਼ਿਆਦਾਤਰ ਪੰਜਾਬੀ ਮੂਲ ਦੇ ਖਿਡਾਰੀਆਂ ਨੇ ਕੈਨੇਡਾ ਤੇ ਇੰਗਲੈਂਡ ਲਈ ਤਮਗ਼ੇ ਜਿੱਤੇ।
ਜ਼ਿਕਰਯੋਗ ਹੈ ਕਿ ਕੈਨੇਡਾ ਦੀ ਹਾਕੀ ਟੀਮ ’ਚ 6 ਖਿਡਾਰੀ ਪੰਜਾਬੀ ਹਨ। ਇਸੇ ਤਰਾਂ ਅਮਰਵੀਰ ਢੇਸੀ ਤੇ ਮਨਧੀਰ ਸਿੰਘ ਕੂਨਰ ਜਲੰਧਰ ਦੇ ਰਹਿਣ ਵਾਲੇ ਹਨ।
ਪਿਛਲੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਵਿਸਾਰਿਆ
ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਸੀਂ ਪੰਜਾਬ ਦੇ ਹੁਨਰ (Talent) ਨੂੰ ਮੈਡਲ ਤੱਕ ਲੈਕੇ ਜਾਵਾਂਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਮਨਵੇਲਥ ਗੇਮਜ਼ ’ਚ ਸਾਡੇ ਦੇਸ਼ ਤੇ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਖੇਡ ਮੰਤਰੀ ਨੇ ਉਨ੍ਹਾਂ ਸਾਰੇ ਖਿਡਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦੇਸ਼ ਦੇ ਤਿਰੰਗਾ ਇੰਗਲੈਂਡ ’ਚ ਬੁਲੰਦ ਕੀਤਾ ਹੈ।
ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਹਿਲਾਂ ਜਦੋਂ ਚੋਣਾਂ ਨੇੜੇ ਹੁੰਦੀਆਂ ਸਨ ਤਾਂ ਉਸ ਸਮੇਂ ਖਿਡਾਰੀਆਂ ਲਈ ਕਰੋੜਾਂ ਦੇ ਇਨਾਮਾਂ ਦਾ ਐਲਾਨ ਕੀਤਾ ਜਾਂਦਾ ਸੀ। ਪਰ ਚੋਣਾਂ ਦਾ ਟਾਈਮ ਲੰਘਦਿਆਂ ਹੀ ਖਿਡਾਰੀਆਂ ਨੂੰ ਵਿਸਾਰ ਦਿੱਤਾ ਜਾਂਦਾ ਸੀ। ਪਰ ਇਸ ਵਾਰ ਸਰਕਾਰ ਨੇ ਖੇਡੀ ਨੀਤੀ ਦੇ ਤਹਿਤ ਕਾਂਸੀ ਤਮਗ਼ੇ ਲਈ 40 ਲੱਖ, ਚਾਂਦੀ ਦੇ ਤਮਗ਼ੇ ਲਈ 50 ਲੱਖ ਤੇ ਸੋਨ ਤਮਗ਼ਾ ਜੇਤੂ ਖਿਡਾਰੀਆਂ ਲਈ 75 ਲੱਖ ਇਨਾਮ ਵਜੋਂ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
29 ਅਗਸਤ ਤੋਂ ਸ਼ੁਰੂ ਕਰਵਾਇਆ ਜਾ ਰਿਹਾ 'ਖੇਡ ਮੇਲਾ'
ਖੇਡ ਮੰਤਰੀ ਨੇ ਇਸ ਮੌਕੇ ਦਾਅਵਾ ਕੀਤਾ ਕਿ ਪੰਜਾਬ ਦੇ ਇਤਿਹਾਸ ’ਚ ਅਜਿਹਾ ਖੇਡ ਮੇਲਾ ਤੁਸੀਂ ਪਹਿਲਾਂ ਕਦੇ ਨਹੀਂ ਵੇਖਿਆ ਹੋਵੇਗਾ। ਉਨ੍ਹਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਖੇਡ ਮੇਲਾ 2 ਮਹੀਨੇ ਤੱਕ ਚਲੇਗਾ। 11 ਅਗਸਤ ਤੋਂ ਇਸ ਪ੍ਰਤੀਯੋਗਤਾ ’ਚ ਭਾਗ ਲੈਣ ਲਈ ਆਨ-ਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ। ਇਨ੍ਹਾਂ ਖੇਡਾਂ ’ਚ ਅੰਡਰ -14, ਅੰਡਰ -17 ਤੇ ਅੰਡਰ -21 ਵਰਗ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਤੋਂ ਇਲਾਵਾ 21 ਤੋਂ 40, 41 ਤੋਂ 50 ਸਾਲ ਤੇ 50 ਸਾਲ ਤੋਂ ਉੱਪਰ ਦੇ ਖਿਡਾਰੀ ਵੀ ਹਿੱਸਾ ਲੈ ਸਕਣਗੇ।
ਮਾਣਯੋਗ ਮੁੱਖ ਮੰਤਰੀ ਜੀ ਸੂਬੇ ਵਿੱਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਖੇਡਾਂ ਵਿੱਚ ਗੁਆਚੀ ਸ਼ਾਨ ਬਹਾਲ ਕਰਨ ਦੀ ਵਚਨਬੱਧਤਾ ਤਹਿਤ , ਖੇਡ ਵਿਭਾਗ ਵੱਲੋਂ ਕਰਵਾਏ ਜਾ ਰਹੇ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਜਲੰਧਰ ਵਿਖੇ ਕਰਨਗੇ। pic.twitter.com/tx7gBB6A7X
— Gurmeet Singh Meet Hayer (@meet_hayer) August 9, 2022
ਖਿਡਾਰੀਆਂ ਨੂੰ ਵੱਧ ਗਿਣਤੀ ’ਚ ਭਾਗ ਲੈਣ ਲਈ ਖੇਡ ਮੰਤਰੀ ਨੇ ਕੀਤੀ ਅਪੀਲ
ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਖੇਡ ਮੇਲੇ ਦਾ ਆਯੋਜਨ ਕਰਵਾਉਣ ’ਤੇ ਮੈਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ। ਜਿਨ੍ਹਾਂ ਸੂਬੇ ਨੂੰ ਖੇਡਾਂ ਦੇ ਮਾਮਲੇ ’ਚ ਮੁੜ 1 ਨੰ. ’ਤੇ ਲਿਜਾਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਇਸ ਮੌਕੇ ਇਸ ਖੇਡ ਮੇਲੇ ’ਚ ਵੱਧ ਤੋਂ ਵੱਧ ਗਿਣਤੀ ’ਚ ਖਿਡਾਰੀਆਂ ਨੂੰ ਭਾਗ ਲੈਣ ਦੀ ਅਪੀਲ ਕੀਤੀ।