Punjab Weather Update: ਪੰਜਾਬ ਵਿੱਚ ਨਹੀਂ ਮਿਲੇਗੀ ਅਗਲੇ 3 ਦਿਨ ਮੀਂਹ ਤੋਂ ਕੋਈ ਰਾਹਤ, ਪੜ੍ਹੋ ਮੌਸਮ ਦੀ ਭਵਿੱਖਬਾਣੀ
Advertisement
Article Detail0/zeephh/zeephh1789512

Punjab Weather Update: ਪੰਜਾਬ ਵਿੱਚ ਨਹੀਂ ਮਿਲੇਗੀ ਅਗਲੇ 3 ਦਿਨ ਮੀਂਹ ਤੋਂ ਕੋਈ ਰਾਹਤ, ਪੜ੍ਹੋ ਮੌਸਮ ਦੀ ਭਵਿੱਖਬਾਣੀ

Punjab Weather Update: ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ।  21 ਤੋਂ 24 ਜੁਲਾਈ ਤੱਕ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ। 

 

Punjab Weather Update: ਪੰਜਾਬ ਵਿੱਚ ਨਹੀਂ ਮਿਲੇਗੀ ਅਗਲੇ 3 ਦਿਨ ਮੀਂਹ ਤੋਂ ਕੋਈ ਰਾਹਤ, ਪੜ੍ਹੋ ਮੌਸਮ ਦੀ ਭਵਿੱਖਬਾਣੀ

Punjab Weather Update: ਦੇਸ਼ ਵਿੱਚ ਮਾਨਸੂਨ ਦੇ 50 ਦਿਨ ਹੋ ਚੁੱਕੇ ਹਨ। ਮੀਂਹ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਅਜੇ ਵੀ ਮੀਂਹ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਮੀਂਹ ਤੋਂ ਰਾਹਤ ਮਿਲਣ ਦਾ ਅਜੇ ਕੋਈ ਮੌਕਾ ਨਜ਼ਰ ਨਹੀਂ ਆ ਰਿਹਾ ਹੈ। ਅਗਲੇ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਮਾਨਸੂਨ ਸਰਗਰਮ ਰਹੇਗਾ।

ਚੰਡੀਗੜ੍ਹ ਮੌਸਮ ਵਿਭਾਗ ਨੇ ਪੰਜਾਬ (Punjab Weather Update) ਵਿੱਚ 21 ਤੋਂ 24 ਜੁਲਾਈ ਤੱਕ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। 21 ਅਤੇ 22 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੂਬੇ ਵਿੱਚ 24 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਜਦੋਂ ਤੋਂ ਪੰਜਾਬ ਵਿੱਚ ਮਾਨਸੂਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੁਣ ਤੱਕ ਕੁੱਲ 734.1 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਇਸ ਮੌਸਮੀ ਬਰਸਾਤ 126 ਫੀਸਦੀ ਤੋਂ ਵੱਧ ਦਰਜ ਕੀਤੀ ਗਈ ਹੈ। ਬੀਤੇ ਦਿਨ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 28.6 ਡਿਗਰੀ ਸੈਲਸੀਅਸ ਰਿਹਾ।

ਇਹ ਵੀ ਪੜ੍ਹੋ: Ludhiana News: ਪੁਲਿਸ ਨੇ ਇੰਟਰਨੈਸ਼ਨਲ ਕਾਲ ਸੈਂਟਰ ਦਾ ਕੀਤਾ ਪਰਦਾਫਾਸ਼, 30 ਗ੍ਰਿਫ਼ਤਾਰ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਮੌਸਮ ਵਿਭਾਗ  ਨੇ ਪੰਜਾਬ ਵਿੱਚ ਅਗਲੇ ਤਿੰਨ ਦਿਨਾਂ (Punjab Weather Update) ਲਈ ਮੌਸਮ ਦਾ ਬੁਲੇਟਿਨ ਜਾਰੀ ਕੀਤਾ ਹੈ। ਜਿਸ ਅਨੁਸਾਰ ਅੱਜ ਯਾਨੀ 21 ਜੁਲਾਈ ਨੂੰ ਪੰਜਾਬ ਵਿੱਚ ਬੱਦਲਵਾਈ ਰਹੇਗੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ 37 ਜਦਕਿ ਘੱਟੋ-ਘੱਟ 29 ਡਿਗਰੀ ਰਹਿਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ: 17 ਮਹੀਨੇ ਬੱਚੇ ਦੇ ਇਲਾਜ਼ ਲਈ ਲੱਗੇ 17.50 ਕਰੋੜ ਰੁਪਏ, ਸੁਣੋ ਮਾਪਿਆਂ ਦੀ ਜ਼ੁਬਾਨੀ, ਕਿਵੇਂ ਬਚਾਈ ਨੰਨ੍ਹੀ ਦੀ ਜਾਨ? 

ਇਸ ਤਰ੍ਹਾਂ ਦਾ ਰਹੇਗਾ ਮੌਸਮ 

ਸ਼ੁੱਕਰਵਾਰ ਨੂੰ ਬੱਦਲਵਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 37 ਅਤੇ ਘੱਟ ਤੋਂ ਘੱਟ 29 ਡਿਗਰੀ ਰਹਿਣ ਦੀ ਸੰਭਾਵਨਾ ਹੈ।
ਸ਼ਨੀਵਾਰ ਨੂੰ ਵੀ ਬੱਦਲ ਛਾਏ ਰਹਿਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 34 ਅਤੇ ਘੱਟ ਤੋਂ ਘੱਟ 28 ਡਿਗਰੀ ਰਹਿਣ ਦੀ ਸੰਭਾਵਨਾ ਹੈ।
ਐਤਵਾਰ ਨੂੰ ਵੀ ਬੱਦਲ ਛਾਏ ਰਹਿਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 31 ਅਤੇ ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਹੋ ਸਕਦਾ ਹੈ।

Trending news