Punjab News: ਹਲਕਾ ਵਿਧਾਇਕ ਨੇ ਅਧਿਆਪਿਕਾਂ ਦਾਂ ਮੂੰਹ ਮਿੱਠਾ ਕਰਵਾ ਦਿੱਤੇ ਨਿਯੁਕਤੀ ਪੱਤਰ, ਟੀਚਰਾਂ ਦੇ ਚਿਹਰੇ 'ਤੇ ਝਲਕ ਰਹੀ ਖ਼ੁਸ਼ੀ
Advertisement
Article Detail0/zeephh/zeephh1799929

Punjab News: ਹਲਕਾ ਵਿਧਾਇਕ ਨੇ ਅਧਿਆਪਿਕਾਂ ਦਾਂ ਮੂੰਹ ਮਿੱਠਾ ਕਰਵਾ ਦਿੱਤੇ ਨਿਯੁਕਤੀ ਪੱਤਰ, ਟੀਚਰਾਂ ਦੇ ਚਿਹਰੇ 'ਤੇ ਝਲਕ ਰਹੀ ਖ਼ੁਸ਼ੀ

Punjab Contractual Teachers News: ਐਮਐਲਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਚੱਲ ਰਹੀ ਆਪ ਪਾਰਟੀ ਦੀ ਸਰਕਾਰ ਆਪਣੀਆਂ ਸਾਰੀਆਂ ਗਰਟੀਆਂ ਪੂਰੀਆਂ ਕਰੇਗੀ।

Punjab News: ਹਲਕਾ ਵਿਧਾਇਕ ਨੇ ਅਧਿਆਪਿਕਾਂ ਦਾਂ ਮੂੰਹ ਮਿੱਠਾ ਕਰਵਾ ਦਿੱਤੇ ਨਿਯੁਕਤੀ ਪੱਤਰ, ਟੀਚਰਾਂ ਦੇ ਚਿਹਰੇ 'ਤੇ ਝਲਕ ਰਹੀ ਖ਼ੁਸ਼ੀ

Punjab Contractual Teachers News: ਪੰਜਾਬ ਸਰਕਾਰ ਵੱਲੋਂ 12500 ਕੱਚੇ ਅਧਿਆਪਕਾਂ ਨੂੰ ਅੱਜ ਪੱਕੇ (Punjab Contractual Teachers) ਕਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਸਮਰਾਲਾ ਵਿੱਚ ਵੀ ਕੱਚੇ ਪੰਜਾਹ ਅਧਿਆਪਕ ਪੱਕੇ ਹੋਏ ਹਨ। ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੱਲੋਂ ਕੱਚੇ ਅਧਿਆਪਿਕਾ ਦਾਂ ਮੂੰਹ ਮਿੱਠਾ ਕਰਵਾ ਕੇ ਪੱਕੇ ਨਿਯੁਕਤੀ ਪੱਤਰ ਸੌਂਪੇ ਗਏ। ਪੰਜਾਬ ਸਰਕਾਰ ਵੱਲੋਂ 12500 ਕੱਚੇ ਅਧਿਆਪਕਾਂ ਨੂੰ ਅੱਜ ਪੱਕਾ ਕੀਤਾ ਗਿਆ। ਇਸ ਤਹਿਤ ਸਮਰਾਲਾ ਹਲਕਾ ਵਿੱਚ ਤਕਰੀਬਨ 50 ਦੇ ਕਰੀਬ ਅਧਿਆਪਕ ਕੱਚੇ ਤੋਂ ਪੱਕੇ ਹੋਏ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿੱਚ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰ ਵੱਲੋਂ ਪੱਕੇ ਕੀਤੇ ਅਧਿਆਪਕਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ। 

ਐਮਐਲਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਜੇ ਭਗਵੰਤ ਮਾਨ ਜੀ ਦੀ ਅਗਵਾਈ ਵਿੱਚ ਚੱਲ ਰਹੀ ਆਪ ਪਾਰਟੀ ਦੀ ਸਰਕਾਰ ਆਪਣੀਆਂ ਸਾਰੀਆਂ ਗਰਟੀਆਂ ਪੂਰੀਆਂ ਕਰੇਗੀ। ਹਲਕਾ ਵਿਧਾਇਕ ਨੇ ਦੱਸਿਆ ਅਧਿਆਪਕਾ ਨੇ ਪੱਕੇ ਹੋਣ ਲਈ ਬੜਾ ਲੰਮਾ ਸੰਘਰਸ਼ ਕੀਤਾ ਅੱਜ ਉਹਨਾਂ ਦੇ ਚਿਹਰੇ ਉੱਤੇ ਖ਼ੁਸ਼ੀ ਝਲਕ ਰਹੀ ਹੈ।

ਇਹ ਵੀ ਪੜ੍ਹੋ:  Punjab News:  ਲੰਬੇ ਇੰਤਜ਼ਾਰ ਤੋਂ ਬਾਅਦ 12500 ਅਧਿਆਪਕਾਂ ਨੂੰ ਕੀਤਾ ਗਿਆ ਪੱਕਾ, CM ਭਗਵੰਤ ਮਾਨ ਨੇ ਸੌਂਪੇ ਨਿਯੁਕਤੀ ਪੱਤਰ

ਉੱਥੇ ਹੀ ਕੱਚੇ ਤੋ ਪੱਕੇ ਹੋਏ ਅਧਿਆਪਕ ਨੇ ਪੰਜਾਬ ਦੀ ਮਾਨ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਮਿਹਨਤ ਅਤੇ ਡਿਗਰੀਆਂ ਦਾ ਅੱਜ ਮੁੱਲ ਮਾਨ ਸਰਕਾਰ ਨੇ ਪਾਇਆ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਦੋਵੇਂ ਸਰਕਾਰਾਂ ਨੇ ਲਾਰੇ ਤੋ ਇਲਾਵਾਂ ਕੁੱਝ ਨਹੀਂ ਦਿੱਤਾ ਪਰੰਤੂ ਪੰਜਾਬ ਦੀ ਮਾਨ ਸਰਕਾਰ ਨੇ ਅਧਿਆਪਕਾਂ ਨੂੰ ਪੱਕੇ ਕਰ ਮਾਣ ਵਧਾਇਆ ਹੈ।

ਸੁੱਖਰਾਮ ਨੇ ਆਪਣੇ 18 ਸਾਲ ਦੀ ਸੰਘਰਸ਼ ਭਰੀ ਨੌਕਰੀ ਬਾਰੇ ਦੱਸਿਆ ਕਿ ਜਦੋਂ ਉਸਨੇ ਨੌਕਰੀ ਕਰਨੀ ਸ਼ੁਰੂ ਕੀਤੀ ਤਾਂ ਉਸ ਦੀ ਇੱਕ ਹਜ਼ਾਰ ਰੁਪਏ ਤਨਖਾਹ ਹੁੰਦੀ ਸੀ ਜਿਸ ਵਿੱਚ ਉਸਦੇ ਘਰ ਦਾ ਗੁਜ਼ਾਰਾ ਹੋਣਾ ਬੜਾ ਮੁਸ਼ਕਿਲ ਸੀ ਜਿਸ ਕਰਕੇ ਉਹ ਕਦੇ ਮਜਦੂਰੀ ਕਰਦਾ ਕਦੇ ਬਰਗਰ ਦੀ ਰੇੜੀ ਅਤੇ ਕਦੇ ਹੋਰ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਨਿਯੁਕਤੀ ਪੱਤਰ ਲੈਂਦੇ ਤੋਂ ਬਾਅਦ ਭਾਵੁਕ ਹੋਏ ਸੁੱਖਾਰਾਮ ਨੇ ਭਗਵੰਤ ਮਾਨ ਦੀ ਸਰਕਾਰ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: Punjab Floods News: ਪ੍ਰਨੀਤ ਕੌਰ ਨੇ PM ਮੋਦੀ ਨੂੰ ਪੱਤਰ ਲਿਖ ਹੜ੍ਹ ਪੀੜ੍ਹਤ ਲੋਕਾਂ ਲਈ ਕੀਤੀ ਰਾਹਤ ਦੀ ਮੰਗ

(ਵਰੁਣ ਕੌਸ਼ਲ ਦੀ ਰਿਪੋਰਟ)

Trending news