Punjab News: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਮੁਹਿੰਮ ਨੂੰ 90 ਦਿਨ ਪੂਰੇ ਹੋ ਗਏ ਹਨ। ਸੜਕ ਸੁਰੱਖਿਆ ਫੋਰਸ ਨੇ 90 ਦਿਨ ਦੌਰਾਨ 3078 ਲੋਕਾਂ ਨੂੰ ਹਾਦਸੇ ਤੋਂ ਤੁਰੰਤ ਬਾਅਦ ਮੁੱਢਲਾ ਇਲਾਜ ਦਿੱਤਾ।
Trending Photos
Punjab News: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ ਮੁਹਿੰਮ ਨੂੰ 90 ਦਿਨ ਪੂਰੇ ਹੋ ਗਏ ਹਨ। ਸੜਕ ਸੁਰੱਖਿਆ ਫੋਰਸ ਨੇ 90 ਦਿਨ ਦੌਰਾਨ 3078 ਲੋਕਾਂ ਨੂੰ ਹਾਦਸੇ ਤੋਂ ਤੁਰੰਤ ਬਾਅਦ ਮੁੱਢਲਾ ਇਲਾਜ ਦਿੱਤਾ, ਜਦਕਿ 2744 ਲੋਕਾਂ ਨੂੰ ਅੱਗੇ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫੋਰਸ ਨੇ 6.5 ਮਿੰਟ ਦੇ ਵਕਫੇ ਦੌਰਾਨ ਪ੍ਰਭਾਵਸ਼ਾਲੀ ਢੰਗ ਨਾਲ ਜ਼ਖ਼ਮੀਆਂ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ।
ਦੁਰਘਟਨਾ ਪ੍ਰਤੀਕਿਰਿਆ ਤੋਂ ਇਲਾਵਾ ਐਸਐਸਐਫ ਨੇ ਲੋਕਾਂ ਨੂੰ ਹੋਰ ਵੀ ਸਹਾਇਤਾ ਵੀ ਦਿੱਤੀ। ਅਨੁਮਾਨਿਤ 17 ਲੱਖ ਕੀਮਤ ਦਾ ਸਾਮਾਨ ਬਰਾਮਦ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਦਿੱਤਾ ਗਿਆ ਜੋ ਜਨਤਾ ਦੀ ਸੇਵਾ ਪ੍ਰਤੀ ਬਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਤੋਂ ਇਲਾਵਾ ਐਸਐਸਐਫ ਨੇ ਸੜਕ ਸੁਰੱਖਿਆ ਅਤੇ ਸੁਰੱਖਿਆ ਵਧਾਉਣ ਵਿੱਚ ਭੂਮਿਕਾ ਨਿਭਾਈ। ਉਨ੍ਹਾਂ ਨੇ ਰਾਤ ਮਹਿਲਾ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਰਾਤ ਨੂੰ ਸਖ਼ਤ ਡਿਊਟੀ ਦਿੱਤੀ। ਇਸ ਪਹਿਲ ਨੇ ਸਾਰਿਆਂ ਲਈ ਸੜਕਾਂ ਨੂੰ ਸੁਰੱਖਿਅਤ ਬਣਾਉਣ ਵਿੱਚ ਬਹੁਤ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ: Chandigarh Heart Attack: ਦਿਨੋ- ਦਿਨ ਵੱਧ ਰਿਹਾ ਮੋਟਾਪਾ! ਮਹਿਲਾ ਦੀ ਬਿਮਾਰੀਆਂ ਦਾ ਮੁੱਖ ਕਾਰਨ
ਇਸ ਤੋਂ ਇਲਾਵਾ ਫੋਰਸ ਨੇ ਸਹਾਇਤਾ ਅਤੇ ਮਾਰਗ ਦਰਸ਼ਨ ਦੀ ਪੇਸ਼ਕਸ਼ ਕਰਕੇ ਖਾਸ ਤੌਰ ਉਤੇ ਅੰਮ੍ਰਿਤਸਰ ਵਿੱਚ ਸੈਲਾਨੀਆਂ ਨੂੰ ਆਪਣੀ ਸਹਾਇਤਾ ਪ੍ਰਦਾਨ ਕੀਤੀ। ਇਹ ਨਾ ਸਿਰਫ਼ ਐਮਰਜੈਂਸੀ ਸਥਿਤੀਆਂ ਦਾ ਜਵਾਬ ਦੇਣ ਲਈ ਬਲਕਿ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਤੇ ਸੁਰੱਖਿਅਤ ਯਾਤਰਾ ਨੂੰ ਉਤਸ਼ਾਹਤ ਕਰਨ ਲਈ ਐਸਐਸਐਫ ਦੇ ਸਮਰਪਣ ਨੂੰ ਦਰਸਾਉਂਦਾ ਹੈ।
ਕਾਬਿਲੇਗੌਰ ਹੈ ਕਿ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਹੁਣ ਜੇ ਸੜਕ ਉਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ-112 ਉਪਰ ਦਿੱਤੀ ਜਾਵੇਗੀ। ਜਿਵੇਂ ਹੀ ਜਾਣਕਾਰੀ ਕੰਟਰੋਲ ਰੂਮ ਉਤੇ ਬੈਠੇ ਮੁਲਾਜ਼ਮਾਂ ਨੂੰ ਮਿਲੇਗੀ, ਉਹ ਤੁਹਾਡੀ ਮਦਦ ਲਈ ਹਾਈ-ਟੈੱਕ ਵਾਹਨ ਨੂੰ ਰਵਾਨਾ ਕਰ ਦੇਵੇਗਾ। ਇਸ ਦੀ ਕਾਰਜਸ਼ੈਲੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਨਾਲ ਨਾਲ ਆਵਾਜਾਈ ਸੁਚਾਰੂ ਬਣਾਉਣ ਵਿੱਚ ਵੱਡਾ ਰੋਲ ਅਦਾ ਕਰੇਗੀ।
ਇਹ ਵੀ ਪੜ੍ਹੋ: Navjot Kaur Sidhu Health: '70 ਟਾਂਕੇ ਲੱਗੇ ਹਨ ਤੇ...', ਨਵਜੋਤ ਸਿੱਧੂ ਨੇ ਪਤਨੀ ਦੀ ਸਿਹਤ ਬਾਰੇ ਦਿੱਤੀ ਵੱਡੀ ਜਾਣਕਾਰੀ