Ludhiana Loot Case: ਕੈਸ਼ਵੈਨ ਲੁੱਟ ਮਾਮਲੇ 'ਚ ਵੱਡੀ ਕਾਰਵਾਈ; ਫਰਾਰ ਹੋਏ ਬਦਮਾਸ਼ਾਂ ਦੀ CCTV ਆਈ ਸਾਹਮਣੇ
Advertisement
Article Detail0/zeephh/zeephh1734310

Ludhiana Loot Case: ਕੈਸ਼ਵੈਨ ਲੁੱਟ ਮਾਮਲੇ 'ਚ ਵੱਡੀ ਕਾਰਵਾਈ; ਫਰਾਰ ਹੋਏ ਬਦਮਾਸ਼ਾਂ ਦੀ CCTV ਆਈ ਸਾਹਮਣੇ

Ludhiana loot news: ਮੁੱਲਾਪੁਰ ਟੋਲ ਪਲਾਜ਼ਾ ਤੋੜ ਕੇ ਭੱਜਣ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਇਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲਿਸ ਇਨ੍ਹਾਂ ਨੂੰ ਕੋਟਕਪੂਰਾ ਦੇ ਇੱਕ ਘਰ ਤੋਂ ਕਾਬੂ ਕਰਕੇ ਆਪਣੇ ਨਾਲ ਲੈ ਗਈ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

Ludhiana Loot Case: ਕੈਸ਼ਵੈਨ ਲੁੱਟ ਮਾਮਲੇ 'ਚ ਵੱਡੀ ਕਾਰਵਾਈ; ਫਰਾਰ ਹੋਏ ਬਦਮਾਸ਼ਾਂ ਦੀ CCTV ਆਈ ਸਾਹਮਣੇ

Ludhiana loot news: ਲੁਧਿਆਣਾ ਵਿੱਚ ਕੈਸ਼ਵੈਨ ਲੁੱਟ ਮਾਮਲੇ 'ਚ ਆਏ ਦਿਨ ਨਵੇਂ ਅੱਪਡੇਟ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੈਸ਼ ਕੰਪਨੀ ਨੇ ਆਪਣਾ ਰਿਕਾਰਡ ਚੈੱਕ ਕਰਕੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ 8.49 ਕਰੋੜ ਲੈ ਕੇ ਫਰਾਰ ਹੋਇਆ ਹੈ।  ਇਸ ਦੇ ਨਾਲ ਹੀ ਇਹ ਪਤਾ ਲੱਗਾ ਹੈ ਕਿ ਫਿਰੋਜ਼ਪੁਰ ਲੁਧਿਆਣਾ ਰੋਡ 'ਤੇ ਤੜਕੇ 3:32 ਵਜੇ ਦੋ ਕਾਰਾਂ 'ਚ ਦੋਸ਼ੀ ਫਰਾਰ ਹੋਏ ਹਨ ਉਹ ਮਾਰੂਤੀ ਸਵਿਫਟ ਅਤੇ ਡਿਜ਼ਾਇਰ ਹੈ।

ਇਸ ਤੋਂ ਇਲਾਵਾ ਟੋਲ ਪਲਾਜ਼ਾ ਦੀ ਸੀਸੀਟੀਵੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਵਿੱਚ 10 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਕੰਪਨੀ ਦੇ ਕਰਮਚਾਰੀਆਂ ਦਾ ਪੂਰਾ ਵੇਰਵਾ ਹਾਸਲ ਕਰ ਲਿਆ ਹੈ, ਜੋ ਪਿਛਲੇ ਸਮੇਂ ਵਿੱਚ ਛੱਡ ਕੇ ਚਲੇ ਗਏ ਹਨ, ਉਨ੍ਹਾਂ ਦਾ ਵੇਰਵਾ ਵੀ ਪ੍ਰਾਪਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Canada News: ਕੈਨੇਡਾ 'ਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਰਾਹਤ! ਜਾਣੋ ਪੂਰਾ ਮਾਮਲਾ

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਵਿਅਕਤੀਆਂ ਵੱਲੋਂ ਆਪਣੇ ਦਫ਼ਤਰ ਵਿੱਚ 50 ਸੀ.ਸੀ.ਟੀ.ਵੀ. ਲਗਾਏ ਗਏ ਸਨ, ਜਿਨ੍ਹਾਂ ਵਿੱਚ ਵੀਡੀਓ ਰਿਕਾਰਡਰ ਸਨ ਪਰ ਇਨ੍ਹਾਂ ਵਿੱਚ ਕੋਈ ਰਿਕਾਰਡਿੰਗ ਨਹੀਂ ਸੀ। ਸੈਂਸਰ ਸਿਸਟਮ ਦਾ ਕੋਈ ਅਪਡੇਟ ਨਹੀਂ ਸੀ, ਜਾਂਚ 'ਚ ਕੰਪਨੀ ਦੀ ਲਾਪਰਵਾਹੀ ਸਾਹਮਣੇ ਆਈ ਹੈ।

ਦੂਜੇ ਪਾਸੇ ਲੁਧਿਆਣਾ ਪੁਲਿਸ ਨੇ ਫਰੀਦਕੋਟ ਦੇ ਕਸਬਾ ਕੋਟਕਪੂਰਾ ਦੇ ਪ੍ਰੇਮ ਨਗਰ ਵਿੱਚ ਇੱਕ ਘਰ ਵਿੱਚ ਲੁਕੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਤਿੰਨਾਂ 'ਤੇ 9.5 ਕਰੋੜ ਦੀ ਲੁਧਿਆਣਾ ਡਕੈਤੀ ਦੇ ਮਾਮਲੇ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਮੁੱਲਾਪੁਰ ਟੋਲ ਪਲਾਜ਼ਾ ਤੋੜ ਕੇ ਭੱਜਣ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਇਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲਿਸ ਇਨ੍ਹਾਂ ਨੂੰ ਕੋਟਕਪੂਰਾ ਦੇ ਇੱਕ ਘਰ ਤੋਂ ਕਾਬੂ ਕਰਕੇ ਆਪਣੇ ਨਾਲ ਲੈ ਗਈ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਦੱਸਣਯੋਗ ਹੈ ਕਿ ਲੁਧਿਆਣਾ ਦੀ ATM ਕੈਸ਼ ਕੰਪਨੀ 'ਚੋਂ 7 ਕਰੋੜ ਨਹੀਂ ਸਗੋਂ 8.49 ਕਰੋੜ ਰੁਪਏ ਲੁੱਟੇ ਗਏ। ਕੰਪਨੀ ਨੇ ਇਸ ਰਕਮ ਬਾਰੇ ਪੁਲਿਸ ਨੂੰ ਦੱਸਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਪੁਲਿਸ ਨੇ ਮੁੱਲਾਪੁਰ ਟੋਲ ਬੈਰੀਅਰ ਨੂੰ ਤੋੜ ਕੇ ਭੱਜਣ ਵਾਲੇ ਸ਼ੱਕੀ ਸਵਿਫਟ ਅਤੇ ਸਵਿਫਟ ਡਿਜ਼ਾਇਰ ਬਾਰੇ ਵੀ ਪੁੱਛਗਿੱਛ ਕੀਤੀ ਹੈ। ਇਹ ਲੁਟੇਰਿਆਂ ਦਾ ਨਹੀਂ ਸਗੋਂ ਨਸ਼ੇੜੀਆਂ ਦਾ ਨਿਕਲੀ। ਨਸ਼ੇ ਕਾਰਨ ਉਸ ਨੇ ਟੋਲ ਬੈਰੀਅਰ ਤੋੜ ਦਿੱਤਾ ਸੀ। ਦੇਰ ਸ਼ਾਮ ਇਨ੍ਹਾਂ ਦੋਵਾਂ ਵਾਹਨਾਂ ਦੇ ਮਾਲਕਾਂ ਦਾ ਪਤਾ ਲੱਗ ਗਿਆ ਹੈ। ਕੋਟਕਪੂਰਾ ਤੋਂ 3 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਜੋ ਮੋਗਾ ਦੇ ਰਹਿਣ ਵਾਲੇ ਨਿਕਲੇ।

Trending news