Punjab Nangal flyover News: ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਬੈਂਸ ਨੇ ਵੱਡਾ ਐਲਾਨ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ 12 ਸਤੰਬਰ ਦੇ ਨੇੜੇ ਨੰਗਲ ਫਲਾਈਓਵਰ ਸ਼ੁਰੂ ਹੋ ਜਾਵੇਗਾ।
Trending Photos
Punjab Nangal flyover News: ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਬੈਂਸ ਨੇ ਵੱਡਾ ਐਲਾਨ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਕਿ 12 ਸਤੰਬਰ ਦੇ ਨੇੜੇ ਨੰਗਲ ਫਲਾਈਓਵਰ ਸ਼ੁਰੂ ਹੋ ਜਾਵੇਗਾ। ਨੰਗਲ ਵਿੱਚ ਉਸਾਰੇ ਜਾ ਰਹੇ ਫਲਾਈ ਓਵਰ ਦੇ ਕੰਮ ਦਾ ਜਾਇਜਾ ਲੈਣ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਅਤੇ ਇਲਾਕੇ ਦੇ ਸਿਆਸੀ ਆਗੂਆਂ ਦੀ ਲਾਪਰਵਾਹੀ ਕਾਰਨ 2020 ਵਿਚ ਮੁਕੰਮਲ ਹੋਣ ਵਾਲੇ ਨੰਗਲ ਦੇ ਫਲਾਈ ਓਵਰ ਦੇ ਚਿਰਾ ਤੋਂ ਲਟਕੇ ਕੰਮ ਨੂੰ ਮੁਕੰਮਲ ਕਰਕੇ ਹੁਣ ਜਲਦੀ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਤੋ ਪੰਜਾਬ ਆਉਣ ਜਾਣ ਵਾਲੇ ਲੋਕਾਂ ਅਤੇ ਨੰਗਲ ਵਾਸੀਆਂ ਦੀ ਉਡੀਕ ਹੁਣ ਜਲਦੀ ਮੁੱਕ ਜਾਵੇਗੀ।
ਇਸ ਪੁੱਲ ਦੇ ਮੁਕੰਮਲ ਹੋਣ ਨਾਲ ਇਲਾਕੇ ਵਿੱਚ ਵਪਾਰ ਅਤੇ ਕਾਰੋਬਾਰ ਹੋਰ ਪ੍ਰਫੁੱਲਿਤ ਹੋਵੇਗਾ ਅਤੇ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਵਿਕਸਤ ਹੋਣਗੀਆਂ। ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆਂ ਤੋਂ ਨਿਜਾਤ ਮਿਲੇਗੀ ਅਤੇ ਸੁਚਾਰੂ ਆਵਾਜਾਈ ਵਹਾਲ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਇਸ ਫਲਾਈ ਓਵਰ ਦੇ ਚੱਲ ਰਹੇ ਕੰਮ ਦੀ ਰਫਤਾਰ ਨੂੰ ਗਤੀ ਦੇਣ ਲਈ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ, ਬਹੁਤ ਸਾਰੇ ਅੜਿੱਕੇ ਦੂਰ ਕਰਵਾਏ ਗਏ ਹਨ ਅਤੇ ਰੁਕੀਆਂ ਹੋਈਆਂ ਪ੍ਰਵਾਨਗੀਆਂ ਜਾਰੀ ਕਰਵਾਈਆਂ ਗਈਆਂ ਹਨ। ਇਸ ਲਈ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੇਂਦਰ ਦੇ ਵੱਖ ਵੱਖ ਵਿਭਾਗਾ ਨਾਲ ਤਾਲਮੇਲ ਕੀਤਾ ਗਿਆ ਹੈ, ਹੁਣ ਇਸ ਪੁੱਲ ਦੀ ਪਰਖ ਤੋਂ ਬਾਅਦ ਇਸ ਦਾ ਇੱਕ ਪਾਸਾ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ ਅਤੇ ਦੂਸਰੇ ਪਾਸੇ ਦਾ ਕੰਮ ਤੇਜੀ ਨਾਲ ਸ਼ੁਰੂ ਹੋ ਜਾਵੇਗਾ, ਉਸ ਦੇ ਕੰਮ ਦੀ ਰਫ਼ਤਾਰ ਨੂੰ ਵੀ ਸੁਸਤ ਢੰਗ ਨਾਲ ਨਹੀ ਚਲਾਇਆ ਜਾਵੇਗਾ ਅਤੇ ਲਗਾਤਾਰ ਨਿਰਮਾਣ ਦੀ ਮੋਨੀਟਰਿੰਗ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਨੰਗਲ ਵਿਚ ਇਸ ਪੁੱਲ ਦਾ ਨਿਰਮਾਣ 2018 ਵਿਚ ਸ਼ੁਰੂ ਹੋਇਆ ਸੀ ਜੋ 2020 ਵਿੱਚ ਮੁਕੰਮਲ ਹੋਣਾ ਸੀ, ਪ੍ਰੰਤੂ ਕਿਸੇ ਨੇ ਇਲਾਕੇ ਦੇ ਲੋਕਾਂ ਦੀ ਤਕਲੀਫ ਨੂੰ ਨਹੀ ਸਮਝਿਆਂ ਸਗੋਂ ਹਿਮਾਚਲ ਪ੍ਰਦੇਸ਼ ਤੋ ਪੰਜਾਬ ਆਉਣ ਜਾਣ ਵਾਲੇ ਲੋਕਾਂ ਤੇ ਸਥਾਨਕ ਵਾਸੀਆਂ ਲਈ ਇਸ ਪੁੱਲ ਦਾ ਨਿਰਮਾਣ ਇੱਕ ਗੰਭੀਰ ਸਮੱਸਿਆ ਬਣ ਗਿਆ ਸੀ, ਅਸੀ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜਲਦੀ ਇਸ ਪੁੱਲ ਨੂੰ ਮੁਕੰਮਲ ਕਰਕੇ ਲੋਕ ਅਰਪਣ ਕਰਾਂਗੇ, ਵਪਾਰ ਅਤੇ ਸੈਰ ਸਪਾਟਾ ਦੀਆਂ ਸੰਭਾਵਨਾਵਾ ਹੋਰ ਪ੍ਰਫੁੱਲਿਤ ਕਰਾਂਗੇ।
ਇਹ ਵੀ ਪੜ੍ਹੋ: Punjab News: ਸਤਲੁਜ ਦੇ ਤੇਜ਼ ਵਹਾਈ ਕਰਕੇ ਪਿੰਡ ਪ੍ਰਭਾਵਿਤ, ਟਰੈਕਟਰ 'ਤੇ ਸਵਾਰ ਹੋ ਕੇ ਹਰਜੋਤ ਬੈਂਸ ਪਹੁੰਚੇ ਪਿੰਡ ਹਰਸਾ ਬੇਲਾ
ਇਸ ਲਈ ਲਗਾਤਾਰ ਕੰਮ ਚੱਲ ਰਿਹਾ ਹੈ, ਅਗਲੇ ਕੁਝ ਦਿਨਾਂ ਵਿੱਚ ਇਹ ਪੁੱਲ ਇੱਕ ਪਾਸੇ ਤੋ ਮੁਕੰਮਲ ਹੋ ਜਾਵੇਗਾ ਅਤੇ ਗਹਿਨਤਾ ਨਾਲ ਪਰਖ ਕਰਕੇ ਲੋਕਾਂ ਲਈ ਸਤੰਬਰ ਅੱਧ ਤੱਕ ਖੋਲ ਦਿੱਤਾ ਜਾਵੇਗਾ। ਜਦੋਂ ਕਿ ਦੂਸਰੇ ਪਾਸੇ ਦਾ ਕੰਮ ਸੁਰੂ ਕਰ ਰਹੇ ਹਾਂ, ਜਿਸ ਨੂੰ ਵੀ ਜਲਦੀ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦੌਰੇ ਦੌਰਾਨ ਨੰਗਲ-ਸ੍ਰੀ ਅਨੰਦਪੁਰ ਸਾਹਿਬ ਨੂੰ ਸੈਰ ਸਪਾਟਾ ਹੱਬ ਵਜੋ ਵਿਕਸਤ ਕਰਨ ਦਾ ਐਲਾਨ ਕਰ ਚੁੱਕੇ ਹਨ, ਨੰਗਲ ਦੇ ਦੋਵੇ ਰੇਲਵੇ ਸਟੇਸ਼ਨਾ ਦਾ ਨਵੀਨੀਕਰਨ ਹੋ ਰਿਹਾ ਹੈ, ਸੈਰ ਸਪਾਟਾ ਦੀਆਂ ਸੰਭਾਵਨਾਵਾਂ ਤਲਾਸ਼ ਕੀਤੀਆਂ ਜਾ ਰਹੀਆਂ ਹਨ, ਹਲਕੇ ਵਿੱਚ ਕਈ ਕਰੋੜਾਂ ਦੇ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਫਲਾਈ ਓਵਰ ਦੇ ਨਿਰਮਾਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।