Nangal News: ਨੰਗਲ 'ਚ ਇੱਕ ਸ਼ਰਾਰਤੀ ਬਾਂਦਰ ਨੇ ਮਚਾਇਆ ਦਹਿਸ਼ਤ! ਦੋ ਦਰਜਨ ਲੋਕਾਂ ਨੂੰ ਬਣਾਇਆ ਸ਼ਿਕਾਰ
Advertisement
Article Detail0/zeephh/zeephh2035396

Nangal News: ਨੰਗਲ 'ਚ ਇੱਕ ਸ਼ਰਾਰਤੀ ਬਾਂਦਰ ਨੇ ਮਚਾਇਆ ਦਹਿਸ਼ਤ! ਦੋ ਦਰਜਨ ਲੋਕਾਂ ਨੂੰ ਬਣਾਇਆ ਸ਼ਿਕਾਰ

Nangal News:  ਨੰਗਲ 'ਚ ਇੱਕ ਸ਼ਰਾਰਤੀ ਬਾਂਦਰ ਨੇ ਦਹਿਸ਼ਤ ਮਚਾਇਆ ਅਤੇ ਦੋ ਦਰਜਨ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ। 

 

 

Nangal News: ਨੰਗਲ 'ਚ ਇੱਕ ਸ਼ਰਾਰਤੀ ਬਾਂਦਰ ਨੇ ਮਚਾਇਆ ਦਹਿਸ਼ਤ! ਦੋ ਦਰਜਨ ਲੋਕਾਂ ਨੂੰ ਬਣਾਇਆ ਸ਼ਿਕਾਰ

Nangal News/ (Bimal Kumar): ਪੰਜਾਬ ਵਿੱਚ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਕਈ ਵਾਰ ਕੁਝ ਅਜੀਬੋ-ਗਰੀਬ ਵੀਡੀਓ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ 'ਚ ਕੁਝ ਨੂੰ ਦੇਖ ਕੇ ਹੈਰਾਨੀ ਤਾਂ ਹੁੰਦੀ ਹੀ ਹੈ। ਇੱਕ ਬਾਂਦਰ ਦਾ ਅਜਿਹਾ ਹੀ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ, ਜਿਸ ਵਿੱਚ ਸ਼ਰਾਰਤੀ ਬਾਂਦਰ ਨੇ ਦੋ ਦਰਜਨ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ।

ਇਹ ਮਾਮਲਾ ਪੰਜਾਬ ਦੇ ਜ਼ਿਲ੍ਹੇ ਨੰਗਲ ਦਾ ਹੈ ਜਿੱਥੇ ਇੱਕ ਸ਼ਰਾਰਤੀ ਬਾਂਦਰ ਨੇ ਦਹਿਸ਼ਤ ਮਚਾਇਆ ਅਤੇ ਦੋ ਦਰਜਨ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ। ਲੋਕਾਂ ਨੂੰ ਟੀਕੇ ਲਗਵਾਉਣ ਲਈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣ ਲਈ ਮਜ਼ਬੂਰ ਹੋਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਨੰਗਲ ਦੇ ਰੇਲਵੇ ਰੋਡ 'ਤੇ ਇਕ ਸ਼ਰਾਰਤੀ ਬਾਂਦਰ ਕਦੇ ਕਿਸੇ ਘਰ 'ਚ ਅਤੇ ਕਦੇ ਕਿਸੇ ਘਰ 'ਚ ਵੜ ਕੇ ਤਬਾਹੀ ਮਚਾ ਰਿਹਾ ਹੈ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Winter Health tips: ਸਰਦੀਆਂ 'ਚ ਚਿਹਰਾ ਢੱਕ ਕੇ ਸੌਂਦੇ ਹੋ ਤਾਂ ਹੋ ਜਾਓ ਸਾਵਧਾਨ, ਨਤੀਜੇ ਹੋ ਸਕਦੇ ਹਨ ਖ਼ਤਰਨਾਕ

ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਹਾਲਤ ਇਹ ਹੈ ਕਿ ਇਸ ਬਾਂਦਰ ਨੇ ਦਰਜਨ ਦੇ ਕਰੀਬ ਬੱਚਿਆਂ, ਔਰਤਾਂ ਅਤੇ ਨੌਜਵਾਨਾਂ 'ਤੇ ਹਮਲਾ ਕਰਕੇ ਆਪਣਾ ਸ਼ਿਕਾਰ ਬਣਾ ਲਿਆ ਹੈ। 

ਦੂਜੇ ਪਾਸੇ ਸਿਵਲ ਹਸਪਤਾਲ ਨੰਗਲ 'ਚ ਡਿਊਟੀ 'ਤੇ ਤਾਇਨਾਤ ਡਾ: ਮਾਨਵ ਨੇ ਦੱਸਿਆ ਕਿ ਹੁਣ ਤੱਕ ਸਿਵਲ ਹਸਪਤਾਲ 'ਚ ਕੁੱਲ 8 ਵਿਅਕਤੀ ਬਾਂਦਰ ਦੇ ਕੱਟਣ ਦਾ ਸ਼ਿਕਾਰ ਹੋ ਚੁੱਕੇ ਲੋਕ ਆ ਚੁੱਕੇ ਹਨ , ਉਨ੍ਹਾਂ ਕਿਹਾ ਕਿ ਬਾਂਦਰ ਜੋ ਮਰਜ਼ੀ ਕਰੇ, ਭਾਵੇਂ ਵੱਢੇ ਜਾਂ ਪੰਜੇ ਮਾਰੇ , ਇਲਾਜ ਇੱਕੋ ਹੈ ਟੀਕੇ ਲਗਵਾਓ।

ਦੂਜੇ ਪਾਸੇ ਡਾ: ਈਸ਼ਵਰ ਚੰਦਰ ਸਰਦਾਨਾ ਨੇ ਦੱਸਿਆ ਕਿ ਬਾਂਦਰਾਂ ਦੇ ਕੱਟਣ ਕਾਰਨ 15 ਦੇ ਕਰੀਬ ਲੋਕ ਉਨ੍ਹਾਂ ਕੋਲ ਆਏ ਸਨ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੰਗਲੀ ਜਾਨਵਰਾਂ ਨਾਲ ਜ਼ਿਆਦਾ ਦੋਸਤੀ ਕਰਨ ਦੀ ਲੋੜ ਨਹੀਂ ਹੈ ਜਦੋ ਤੁਹਾਨੂੰ ਕਿਸੇ ਜਾਨਵਰ ਦੁਆਰਾ ਡੰਗ ਲਿਆ ਜਾਂਦਾ ਹੈ, ਤਾਂ ਇਸਨੂੰ ਨਿਰੋਲ ਸਾਬਣ ਨਾਲ ਘੱਟੋ ਘੱਟ 6 -7 ਵਾਰ ਸਾਫ਼ ਕਰੋ ਅਤੇ ਪਹਿਲ ਦੇ ਅਧਾਰ 'ਤੇ ਟੀਕਾ ਲਗਾਓ।

ਇਹ ਵੀ ਪੜ੍ਹੋ:  PM Modi Ayodhya Visit: PM ਨਰਿੰਦਰ ਮੋਦੀ ਅਯੁੱਧਿਆ ਨੂੰ 15000 ਕਰੋੜ ਰੁਪਏ ਦਾ ਦੇਣਗੇ ਤੋਹਫਾ, ਜਾਣੋ ਪੂਰਾ ਪ੍ਰੋਗਰਾਮ
 

Trending news