Punjab HIV Positive Cases: ਦੇਸ਼ 'ਚ 24 ਲੱਖ ਤੋਂ ਵੱਧ ਐਚ ਆਈ ਵੀ ਪੋਜ਼ੀਟਿਵ, ਪੰਜਾਬ 'ਚ ਇੱਕ ਸਾਲ ਚ 10 ਹਜ਼ਾਰ ਦਾ ਵਾਧਾ
Advertisement
Article Detail0/zeephh/zeephh1985414

Punjab HIV Positive Cases: ਦੇਸ਼ 'ਚ 24 ਲੱਖ ਤੋਂ ਵੱਧ ਐਚ ਆਈ ਵੀ ਪੋਜ਼ੀਟਿਵ, ਪੰਜਾਬ 'ਚ ਇੱਕ ਸਾਲ ਚ 10 ਹਜ਼ਾਰ ਦਾ ਵਾਧਾ

Punjab HIV Positive Cases: ਪੰਜਾਬ ਦੇ ਵਿੱਚ ਅੰਕੜਿਆਂ ਦੇ ਮੁਤਾਬਕ ਪਿਛਲੇ ਇੱਕ ਸਾਲ ਦੇ ਅੰਦਰ ਹੀ 10 ਹਜਾਰ ਦੇ ਕਰੀਬ ਐਚ ਆਈਵੀ ਦੇ ਨਵੇਂ ਮਾਮਲੇ ਸਾਹਮਣੇ ਆ ਗਏ ਹਨ ਜਿਸ ਨੂੰ ਲੈ ਕੇ ਮਹਿਰਾਂ ਨੇ ਜਿੱਥੇ ਚਿੰਤਾ ਜਾਹਿਰ ਕੀਤੀ ਹੈ ਉੱਥੇ ਹੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣ ਅਤੇ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਦੂਰ ਰਹਿਣ ਲਈ ਵੀ ਸੁਨੇਹਾ ਦਿੱਤਾ ਹੈ।

 

Punjab HIV Positive Cases: ਦੇਸ਼ 'ਚ 24 ਲੱਖ ਤੋਂ ਵੱਧ ਐਚ ਆਈ ਵੀ ਪੋਜ਼ੀਟਿਵ, ਪੰਜਾਬ 'ਚ ਇੱਕ ਸਾਲ ਚ 10 ਹਜ਼ਾਰ ਦਾ ਵਾਧਾ

Punjab HIV Positive Cases: ਦੇਸ਼ ਦੇ ਵਿੱਚ ਐਚਆਈਵੀ ਮਰੀਜ਼ਾਂ ਦੇ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ ਜਿਸਦਾ ਵੱਡਾ ਕਾਰਨ ਨਸ਼ਾ ਅਤੇ ਬਿਨਾਂ ਸੁਰੱਖਿਆ ਤੋਂ ਸਰੀਰਕ ਸਬੰਧ ਬਣਾਉਣੇ ਹਨ। ਪੰਜਾਬ ਦੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਸਾਲ 2019 ਵਿੱਚ ਦੇਸ਼ ਦੇ ਅੰਦਰ 22 ਲੱਖ ਦੇ ਕਰੀਬ ਐਚਆਈਵੀ ਦੇ ਮਰੀਜ਼ ਸਨ ਜਿਨਾਂ ਦੀ ਗਿਣਤੀ ਹੁਣ ਵੱਧ ਕੇ 24 ਲੱਖ ਦੇ ਕਰੀਬ ਪਹੁੰਚ ਗਈ ਹੈ। ਨਸ਼ਾ ਇਸ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ, ਨੌਜਵਾਨਾਂ ਦੇ ਨਾਲ ਹੁਣ ਮਹਿਲਾਵਾਂ ਵੀ ਨਸ਼ੇ ਦੀ ਗਿਰਫਤ ਦੇ ਵਿੱਚ ਹਨ ਜਿਸ ਕਰਕੇ ਐਚਆਈਵੀ ਬਿਮਾਰੀ ਲਗਾਤਾਰ ਫੈਲ ਰਹੀ ਹੈ।

ਪੰਜਾਬ ਦੇ ਵਿੱਚ ਅੰਕੜਿਆਂ ਦੇ ਮੁਤਾਬਕ ਪਿਛਲੇ ਇੱਕ ਸਾਲ ਦੇ ਅੰਦਰ ਹੀ 10 ਹਜਾਰ ਦੇ ਕਰੀਬ ਐਚ ਆਈਵੀ ਦੇ ਨਵੇਂ ਮਾਮਲੇ ਸਾਹਮਣੇ ਆ ਗਏ ਹਨ। ਜਿਸ ਨੂੰ ਲੈ ਕੇ ਮਹਿਰਾਂ ਨੇ ਜਿੱਥੇ ਚਿੰਤਾ ਜਾਹਿਰ ਕੀਤੀ ਹੈ ਉੱਥੇ ਹੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣ ਅਤੇ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਦੂਰ ਰਹਿਣ ਲਈ ਵੀ ਸੁਨੇਹਾ ਦਿੱਤਾ ਹੈ।

ਲੁਧਿਆਣਾ ਦੇ ਬਸਤੀ ਯੋਧੇਵਾਲ ਦੇ ਵਿੱਚ ਕੇਂਦਰ ਸਰਕਾਰ ਦੇ ਪ੍ਰੋਗਰਾਮ ਦੇ ਤਹਿਤ ਨਸ਼ਾ ਕਰਨ ਲਈ ਮੁਫਤ ਸਰਿੰਜਾ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਏਡਸ ਤੇ ਕਾਬੂ ਪਾਇਆ ਜਾ ਸਕੇ, ਉੱਥੇ ਨੌਜਵਾਨਾਂ ਦੇ ਨਾਲ ਕਈ ਮੁਟਿਆਰਾ ਵੀ ਪਹੁੰਚ ਰਹੀਆਂ ਜਿਨਾਂ ਵਿੱਚੋਂ ਕਈਆਂ ਦੇ ਸਾਡੇ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਕਿ ਨਸ਼ੇ ਦੀ ਦਲਦਲ ਦੇ ਵਿੱਚ ਉਹ ਕਿਸ ਤਰ੍ਹਾਂ ਫਸੀਆਂ। ਨਸ਼ੇ ਦੀ ਡੋਜ਼ ਲੈਣ ਵਾਲੀ ਪੀੜਤਾਂ ਨੇ ਦੱਸਿਆ ਕਿ ਉਸ ਨੇ ਪਤੀ ਨੇ ਉਸ ਨੂੰ ਨਸ਼ਾ ਲਾਉਣ ਤੇ ਲਾਇਆ ਸੀ। ਜਿਸ ਤੋਂ ਬਾਅਦ ਹੁਣ ਉਹ ਦੋਵੇਂ ਹੀ ਨਸ਼ੇ ਦੇ ਆਦੀ ਹਨ, ਇੱਕ ਹੋਰ ਪੀੜਤਾਂ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਦੇ ਲਈ ਉਹ ਕਤਲ ਤੱਕ ਕਰ ਚੁੱਕੀ ਹੈ ਜਿਸ ਸਬੰਧੀ ਉਹ ਛੇ ਸਾਲ ਦੀ ਸਜ਼ਾ ਕੱਟ ਕੇ ਜੇਲ ਵਿੱਚੋਂ ਆਈ ਹੈ।

ਇਹ ਵੀ ਪੜ੍ਹੋ: Ludhiana Encounter News: ਲੁਧਿਆਣਾ 'ਚ ਐਨਕਾਊਂਟਰ ਵਾਲੀ ਥਾਂ ਪਹੁੰਚੀ ਫੌਰੈਂਸਿਕ ਟੀਮ, ਜਾਂਚ ਲਗਾਤਾਰ ਜਾਰੀ

ਨਸ਼ਿਆਂ ਦੇ ਖਿਲਾਫ ਲਗਾਤਾਰ ਕੰਮ ਕਰ ਰਹੇ ਡਾਕਟਰ ਇੰਦਰਜੀਤ ਢਿੰਗਰਾ ਨੇ ਕਿਹਾ ਕਿ ਜਾਗਰੂਕਤਾ ਬੇਹਦ ਜਰੂਰੀ ਹੈ ਉਹਨਾਂ ਕਿਹਾ ਕਿ ਹੁਣ ਨੌਜਵਾਨਾਂ ਦੇ ਨਾਲ ਘੱਟ ਉਮਰ ਦੇ ਬੱਚੇ ਵੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਰਹੇ ਹਨ। ਉਹਨਾਂ ਨੂੰ ਬਚਾਉਣਾ ਬੇਹਦ ਜਰੂਰੀ ਹੈ ਉਹਨਾਂ ਕਿਹਾ ਕਿ ਨਸ਼ੇ ਦੀ ਪੂਰਤੀ ਦੇ ਲਈ ਲਗਾਤਾਰ ਪੰਜਾਬ ਦੇ ਵਿੱਚ ਜੁਰਮ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਅਤੇ ਇਸ ਵਰਗੀਆਂ ਭਿਆਨਕ ਬਿਮਾਰੀਆਂ ਵੀ ਨੌਜਵਾਨਾਂ ਦੇ ਵਿੱਚ ਫੈਲ ਰਹੀਆਂ ਹਨ ਉਹਨਾਂ ਦੱਸਿਆ ਕਿ ਜਦੋਂ ਅਸੀਂ ਸੈਂਟਰ 2008 ਦੇ ਵਿੱਚ ਸ਼ੁਰੂ ਕੀਤਾ ਸੀ ਉਸ ਵੇਲੇ 200 ਤੋਂ 300 ਨੌਜਵਾਨ ਹੀ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਸਨ ਅਤੇ ਹੁਣ 7 ਤੋਂ 8 ਹਜਾਰ ਤਖਤ ਇਹ ਗਿਣਤੀ ਇਕੱਲੀ ਲੁਧਿਆਣਾ ਦੀ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ: Punjab Weather Update: ਕੜਾਕੇ ਠੰਡ ਲਈ ਹੋ ਜਾਓ ਤਿਆਰ! ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਤਾਪਮਾਨ ਵਿੱਚ ਆਈ ਗਿਰਾਵਟ

Trending news