ਸੁਨਿਆਰ ਦੀ ਦੁਕਾਨ 'ਤੇ ਡਾਕਾ ਅਤੇ ਕਤਲ ਕਰਨ ਵਾਲੇ 5 ਦੋਸ਼ੀ ਗ੍ਰਿਫਤਾਰ!
Advertisement
Article Detail0/zeephh/zeephh1747998

ਸੁਨਿਆਰ ਦੀ ਦੁਕਾਨ 'ਤੇ ਡਾਕਾ ਅਤੇ ਕਤਲ ਕਰਨ ਵਾਲੇ 5 ਦੋਸ਼ੀ ਗ੍ਰਿਫਤਾਰ!

ਘਟਨਾ ਸਥਾਨ ਤੋਂ ਪ੍ਰਾਪਤ ਸੀ.ਸੀ.ਟੀ.ਵੀ ਕੈਮਰਿਆ ਦੀ ਮਦਦ ਅਤੇ ਟੈਕਨੀਕਲ ਤਰੀਕੇ ਨਾਲ ਮੁਕੱਦਮਾਂ ਦੀ ਤਫਤੀਸ਼ ਦੌਰਾਨ ਦੋਸ਼ੀਆਂ ਦੀ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਗਈਆਂ। 

ਸੁਨਿਆਰ ਦੀ ਦੁਕਾਨ 'ਤੇ ਡਾਕਾ ਅਤੇ ਕਤਲ ਕਰਨ ਵਾਲੇ 5 ਦੋਸ਼ੀ ਗ੍ਰਿਫਤਾਰ!

Punjab Moga Jewellery Shop Loot and Murder Case news: ਪੰਜਾਬ ਦੇ ਮੋਗਾ ਜ਼ਿਲ੍ਹੇ 'ਚ ਸੁਨਿਆਰ ਦੀ ਦੁਕਾਨ 'ਤੇ ਡਾਕਾ ਅਤੇ ਕਤਲ ਕਰਨ ਵਾਲੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਘਟਨਾ ਵਿੱਚ ਵਰਤੇ ਗਏ ਹਥਿਆਰ, ਨਗਦੀ ਅਤੇ ਲੁੱਟਿਆ ਗਿਆ ਸਮਾਨ ਬਰਾਮਦ ਕਰ ਲਿਆ ਗਿਆ ਹੈ। 

ਜਾਣਕਾਰੀ ਦਿੰਦਿਆਂ ਆਈ ਜੀ ਫਰੀਦਕੋਟ ਰੇਂਜ ਪੀਕੇ ਯਾਦਵ ਨੇ ਦੱਸਿਆ ਕਿ ਮਿਤੀ 12.06.2023 ਨੂੰ ਬੇਅੰਤ ਕੌਰ ਨੇ ਥਾਣਾ ਸਿਟੀ ਸਾਊਥ ਮੋਗਾ ਦੀ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਉਹ ਏਸ਼ੀਅਨ ਜਿਊਲਰਜ਼ ਰਾਮਗੰਜ ਰੋਡ, ਮੋਗਾ ਵਿਖੇ ਕੰਮ ਕਰਦੀ ਹੈ। 12 ਜੂਨ ਨੂੰ ਦੁਪਹਿਰ ਕਰੀਬ 01:50 ਵਜੇ ਜਦ ਉਹ ਸ਼ੋਅ ਰੂਮ ਵਿੱਚ ਹਾਜਰ ਸੀ ਤਾਂ ਦੁਕਾਨ ਮਾਲਕ ਪਰਮਿੰਦਰ ਸਿੰਘ ਉਸ ਸਮੇਂ ਆਪਣੇ ਘਰ 'ਤੇ ਸੀ। 

ਉਸਨੇ ਫੋਨ ਕਰਕੇ ਦੁਕਾਨ ਮਾਲਕ ਨੂੰ ਦੁਕਾਨ 'ਤੇ ਬੁਲਾਇਆ। ਕੁਝ ਸਮੇਂ ਬਾਅਦ ਹੀ ਦੁਕਾਨ ਦਾ ਮਾਲਿਕ ਪਰਮਿੰਦਰ ਸਿੰਘ ਦੁਕਾਨ 'ਤੇ ਆ ਗਿਆ ਤੇ ਬਾਹਰ ਖੜ੍ਹੇ ਤਿੰਨੇ ਵਿਅਕਤੀ ਦੁਕਾਨ ਅੰਦਰ ਆ ਗਏ। ਕੁਝ ਸਮੇਂ ਬਾਅਦ ਦੁਕਾਨ ਵਿੱਚ 2 ਹੋਰ ਵਿਅਕਤੀ ਵੀ ਅੰਦਰ ਆ ਗਏ। ਪਰਮਿੰਦਰ ਸਿੰਘ ਉਹਨਾਂ ਵਿਅਕਤੀਆਂ ਨੂੰ ਸੋਨੇ ਦਾ ਸਮਾਨ ਦਿਖਾਉਣ ਲੱਗ ਪਿਆ। 

ਪਹਿਲਾਂ ਆਏ ਤਿੰਨਾਂ ਵਿਅਕਤੀਆਂ ਵਿੱਚੋਂ ਇੱਕ ਨੇ ਰਿਵਾਲਵਰ ਕੱਢ ਕੇ ਕਿਹਾ ਕਿ  ਸਾਨੂੰ ਸੋਨੇ ਦਾ ਸਾਰਾ ਸਮਾਨ ਕੱਢਕੇ ਫੜ੍ਹਾ ਦਵੇ, ਜਿਸ ਦਾ ਪਰਮਿੰਦਰ ਨੇ ਵਿਰੋਧ ਕੀਤਾ ਤਾਂ ਸਾਰੇ ਵਿਅਕਤੀਆਂ ਨੇ ਆਪਣੇ ਰਿਵਾਲਵਰ ਕੱਢ ਲਏ। ਇਨ੍ਹਾਂ ਵਿੱਚੋਂ ਇੱਕ ਦੋਸ਼ੀ ਨੇ ਪਰਮਿੰਦਰ ਸਿੰਘ 'ਤੇ ਦੋ ਫਾਇਰ ਕੀਤੇ ਤੇ ਉਹ ਹੇਠਾਂ ਡਿੱਗ ਪਿਆ। ਜਦ ਦੁਕਾਨ 'ਚ ਮੌਜੂਦ ਔਰਤ ਨੇ ਰੌਲਾ ਪਾਇਆ ਤਾਂ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਉਸਨੂੰ ਫੜ੍ਹ ਲਿਆ ਅਤੇ ਬਾਕੀ ਵਿਅਕਤੀਆਂ ਨੇ ਜਾਂਦੇ ਸਮੇਂ ਕਾਉਂਟਰ 'ਤੇ ਪਏ ਸੋਨੇ ਦੇ ਗਹਿਨੇ, ਸੋਨੇ ਦੀ ਚੇਨ, ਰੈਸਲਿਟ, ਕੰਨਾਂ ਦੀਆਂ ਵਾਲੀਆਂ ਚੁੱਕ ਲਈਆਂ ਤੇ ਸਾਰਾ ਸੋਨਾ ਆਪਣੇ ਨਾਲ ਲੈ ਕੇ ਭੱਜ ਗਏ। 

ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਲੈ ਕੇ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਪੰਜਾਬ ਸਰਕਾਰ 'ਤੇ ਹਮਲਾ

ਪਰਮਿੰਦਰ ਸਿੰਘ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਡੀ.ਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿਥੇ ਜਾਂਦੇ ਸਮੇਂ ਰਸਤੇ ਵਿੱਚ ਉਸਦੀ ਮੌਤ ਹੋ ਗਈ। 

ਘਟਨਾ ਸਥਾਨ ਤੋਂ ਪ੍ਰਾਪਤ ਸੀ.ਸੀ.ਟੀ.ਵੀ ਕੈਮਰਿਆ ਦੀ ਮਦਦ ਅਤੇ ਟੈਕਨੀਕਲ ਤਰੀਕੇ ਨਾਲ ਮੁਕੱਦਮਾਂ ਦੀ ਤਫਤੀਸ਼ ਦੌਰਾਨ ਦੋਸ਼ੀਆਂ ਦੀ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਗਈਆਂ। 

- ਮੋਗਾ ਤੋਂ ਨਵਦੀਪ ਮਹੇਸਰੀ ਦੀ ਰਿਪੋਰਟ

ਇਹ ਵੀ ਪੜ੍ਹੋ: Punjab News: SFJ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਭਾਲ 'ਚ ਲੱਗੀ NIA!

(For more news apart from Punjab Moga Jewellery Shop Loot and Murder Case news, stay tuned to Zee PHH)

Trending news