Ludhiana Murder News: ਮੌਕੇ ਉੱਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਐੱਫ ਆਈ ਆਰ ਦਰਜ ਕੀਤੀ ਜਾਵੇਗੀ
Trending Photos
Ludhiana Murder News/ਤਰਸੇਮ ਭਾਰਦਵਾਜ: ਲੁਧਿਆਣਾ 'ਚ ਤਲਵਾਰ ਨਾਲ ਵਿਅਕਤੀ ਦੀ ਗਰਦਨ ਵੱਢ ਦਿੱਤੀ ਗਈ। ਦਰਅਸਲ ਇਹ ਵਿਅਕਤੀ ਗੁਆਢੀਆਂ ਦੀ ਲੜਾਈ ਛੁਡਵਾਉਣ ਗਿਆ ਸੀ। ਵਿਅਕਤੀ ਕੁਝ ਦਿਨਾਂ 'ਚ ਵਿਦੇਸ ਦਾ ਵੀਜ਼ਾ ਆਉਣਾ ਸੀ। ਪੰਜਾਬ ਦੇ ਲੁਧਿਆਣਾ 'ਚ ਵੀਰਵਾਰ ਰਾਤ ਕਰੀਬ 9.30 ਵਜੇ ਗੁਆਂਢੀਆਂ ਵਿਚਾਲੇ ਹੋਈ ਲੜਾਈ 'ਚ ਇਕ ਵਿਅਕਤੀ ਨੂੰ ਦਖਲ ਦੇਣਾ ਪਿਆ। ਬਦਮਾਸ਼ਾਂ ਨੇ ਸ਼ਰੇਆਮ ਤਲਵਾਰ ਨਾਲ ਉਸ ਦੀ ਗਰਦਨ ਵੱਢ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਘਟਨਾ ਸ਼ਿਮਲਾਪੁਰੀ ਦੇ ਸੂਰਜ ਨਗਰ ਇਲਾਕੇ ਦੀ ਹੈ। ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਾਉਂਦੇ ਹੋਏ ਬਦਮਾਸ਼ ਹਥਿਆਰ ਲਹਿਰਾਉਂਦੇ ਹੋਏ ਫ਼ਰਾਰ ਹੋ ਗਏ। ਹਮਲੇ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ।
ਸੋਨੂੰ ਦਾ ਵੀਜ਼ਾ ਕੁਝ ਦਿਨਾਂ ਵਿੱਚ ਆਉਣਾ ਸੀ
41 ਸਾਲਾ ਗੁਰਦੀਪ ਸਿੰਘ ਸੋਨੂੰ ਵਾਸੀ ਸੂਰਜ ਨਗਰ ਸ਼ਿਮਲਾਪੁਰੀ ਵੈਲਡਿੰਗ ਦਾ ਕੰਮ ਕਰਦਾ ਸੀ। ਉਸ ਦਾ ਵਿਦੇਸ਼ ਜਾਣ ਦਾ ਵੀਜ਼ਾ ਕੁਝ ਦਿਨਾਂ ਵਿੱਚ ਆਉਣਾ ਸੀ। ਉਸਨੇ ਵਿਦੇਸ਼ ਵਿੱਚ ਨੌਕਰੀ ਲਈ ਅਪਲਾਈ ਕੀਤਾ ਸੀ। ਸੋਨੂੰ ਦੇ ਦੋ ਬੱਚੇ ਹਨ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਵੀ ਕੈਦ
ਮੌਕੇ ਉੱਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਐੱਫ ਆਈ ਆਰ ਦਰਜ ਕੀਤੀ ਜਾਵੇਗੀ। ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿਚ ਵੀ ਕੈਦ ਹੋਈਆਂ ਹਨ।
ਮਾਮਲੇ ਦੀ ਜਾਂਚ
ਪੁਲਿਸ ਮੁਤਾਬਕ ਸੀਮਾ ਨਾਮ ਦੀ ਲੜਕੀ ਦਾ ਪਿਤਾ ਅਤੇ ਇੱਕ ਹੋਰ ਰਿਸ਼ਤੇਦਾਰ ਆਪਸ ਵਿੱਚ ਲੜ ਰਹੇ ਸਨ। ਜਿਨਾਂ ਨੂੰ ਸੋਨੂ ਨਾਂ ਦੇ ਵਿਅਕਤੀ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਆਰੋਪੀਆਂ ਨੇ ਉਸ ਉਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਦੀ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ। ਫਿਲਹਾਲ ਪੁਲਿਸ ਆਰੋਪੀਆਂ ਦੀ ਭਾਲ ਕਰ ਰਹੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਥੋੜੇ ਦਿਨਾਂ ਤਕ ਮ੍ਰਿਤਕ ਨੇ ਵਿਦੇਸ ਜਾਣਾ ਸੀ।
ਲੜਾਈ ਨੂੰ ਛੁੜਵਾਉਣ ਲਈ ਗਿਆ ਸੀ ਪਰ ਹਮਲਾ ਕੀਤਾ ਗਿਆ ਸੀ
ਇਲਾਕੇ 'ਚ ਦੀਪੂ ਨਾਂ ਦੇ ਨੌਜਵਾਨ ਦਾ ਆਪਣੇ ਮਾਮੇ ਅਤੇ ਉਸ ਦੀ ਲੜਕੀ ਨਾਲ ਝਗੜਾ ਚੱਲ ਰਿਹਾ ਸੀ। ਗੁਰਦੀਪ ਉਨ੍ਹਾਂ ਦੀ ਲੜਾਈ ਨੂੰ ਸ਼ਾਂਤ ਕਰਨ ਗਿਆ ਸੀ। ਮਾਮਲਾ ਸ਼ਾਂਤ ਕਰਨ ਤੋਂ ਬਾਅਦ ਉਹ ਆਪਣੇ ਘਰ ਤੋਂ ਕੁਝ ਦੂਰ ਹੀ ਪਹੁੰਚਿਆ ਹੀ ਸੀ ਕਿ ਦੀਪੂ ਦੇ ਮਾਮੇ ਦੀ ਬੇਟੀ ਸੀਮਾ ਨੇ ਕੁਝ ਹਥਿਆਰਬੰਦ ਨੌਜਵਾਨਾਂ ਨੂੰ ਮੌਕੇ 'ਤੇ ਬੁਲਾ ਲਿਆ। ਉਕਤ ਸਾਰੇ ਨੌਜਵਾਨਾਂ ਨੇ ਗੁਰਦੀਪ ਸਿੰਘ ਸੋਨੂੰ ਦੀ ਕੁੱਟਮਾਰ ਕੀਤੀ। ਉਸ ਨੇ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਬਦਮਾਸ਼ਾਂ ਨੇ ਉਸਦਾ ਪਿੱਛਾ ਕੀਤਾ ਅਤੇ ਗਲੀ ਦੇ ਵਿਚਕਾਰ ਉਸਦੀ ਕੁੱਟਮਾਰ ਕੀਤੀ।