Ludhiana News: ਲੁਧਿਆਣਾ ਵਿੱਚ ਨੌਜਵਾਨ ਦੇ ਪੇਟ ਵਿੱਚ ਚਾਕੂ ਨਾਲ ਵਾਰ ਕੀਤਾ ਗਿਆ ਹੈ। ਜ਼ਖ਼ਮੀ ਨੌਜਵਾਨ ਆਪਣੇ ਭਰਾ ਦੀ ਉਡੀਕ ਕਰ ਰਿਹਾ ਸੀ। 3 ਲੋਕਾਂ ਨੇ ਹਮਲਾ ਕੀਤਾ ਹੈ।
Trending Photos
Ludhiana News/ਤਰਸੇਮ ਭਾਰਦਵਾਜ: ਲੁਧਿਆਣਾ ਵਿੱਚ ਸੋਮਵਾਰ ਦੇਰ ਸ਼ਾਮ ਕੈਲਾਸ਼ ਚੌਕ ਵਿੱਚ ਐਕਟਿਵਾ 'ਤੇ ਬੈਠੇ ਇਕ ਨੌਜਵਾਨ 'ਤੇ ਤਿੰਨ ਬਦਮਾਸ਼ਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੌਜਵਾਨ ਦੀ ਪੈਂਟ ਵਿੱਚ ਚਾਕੂ ਛੱਡ ਕੇ ਭੱਜ ਗਏ। ਆਸ-ਪਾਸ ਦੇ ਲੋਕਾਂ ਨੇ ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ। ਨੌਜਵਾਨ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਨਿੱਜੀ ਹਸਪਤਾਲ ਭੇਜਿਆ ਗਿਆ। ਜ਼ਖਮੀ ਦਾ ਨਾਂ ਬਿਲਾਲ ਅਹਿਮਦ ਹੈ।
ਫਿਲਹਾਲ ਨੌਜਵਾਨ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ ਤੋਂ ਅਸਮਰੱਥ ਹੈ। ਪੀੜਤ ਦੇ ਸਾਥੀ ਨੇ ਦੱਸਿਆ ਕਿ ਪਹਿਲਾਂ ਵੀ ਉਸ ਉੱਤੇ ਹਮਲਾ ਹੋ ਚੁੱਕਿਆ ਹੈ। ਰੰਜਿਸ਼ ਦੇ ਚਲਦੇ ਉਸ ਉੱਤੇ ਹਮਲਾ ਕੀਤਾ ਗਿਆ ਹੈ। ਪੁਲਿਸ ਉੱਤੇ ਵੀ ਸਵਾਲੀਆਂ ਨਿਸ਼ਾਨ ਖੜੇ ਕੀਤੇ ਹਨ। ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: Sumedh Singh Saini News: ਸਾਬਕਾ DGP ਸੁਮੇਧ ਸਿੰਘ ਸੈਣੀ ਦੀਆਂ 30 ਸਾਲ ਬਾਅਦ ਵਧੀਆਂ ਮੁਸ਼ਕਲਾਂ!
ਸੂਤਰਾਂ ਅਨੁਸਾਰ ਨੌਜਵਾਨ ਦਾ ਹਮਲਾਵਰਾਂ ਨਾਲ ਪੁਰਾਣਾ ਝਗੜਾ ਸੀ। ਇਸੇ ਕਾਰਨ ਅੱਜ ਉਕਤ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਬਿਲਾਲ ਆਪਣੇ ਭਰਾ ਦੀ ਉਡੀਕ ਕਰ ਰਿਹਾ ਸੀ। ਉਸਨੇ ਆਪਣਾ ਬਚਾਅ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਉਸਨੂੰ ਚਾਕੂ ਮਾਰ ਦਿੱਤਾ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 8 ਦੀ ਐਸਐਚਓ ਬਲਵਿੰਦਰ ਕੌਰ ਨਾਲ ਗੱਲ ਕਰਨੀ ਚਾਹੀਦਾ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: Punjab Fraud News: ਵਿਦੇਸ਼ ਜਾਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਤੋਂ ਦੁਖੀ ਪਿਓ-ਧੀ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ