Amritsar News: ਪੰਜਾਬ ਸਰਕਾਰ ਨੇ ਲਾਓਸ ਵੇਇਤਨਾਮ ਦੇਸ਼ ਵਿੱਚ ਫਸੇ 2 ਨੌਜਵਾਨਾਂ ਨੂੰ ਕਰਵਾਇਆ ਬਰੀ
Advertisement
Article Detail0/zeephh/zeephh2607059

Amritsar News: ਪੰਜਾਬ ਸਰਕਾਰ ਨੇ ਲਾਓਸ ਵੇਇਤਨਾਮ ਦੇਸ਼ ਵਿੱਚ ਫਸੇ 2 ਨੌਜਵਾਨਾਂ ਨੂੰ ਕਰਵਾਇਆ ਬਰੀ

Amritsar News: ਅਮਨਦੀਪ ਸਿੰਘ ਅਤੇ ਕਰਨ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਅਤੇ ਫਿਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਦੋਨਾਂ ਨੂੰ ਨੌਜਵਾਨਾਂ ਨੂੰ ਜੇਲ੍ਹ ਵਿੱਚੋਂ ਬਰੀ ਕਰਵਾਇਆ ਗਿਆ।

Amritsar News: ਪੰਜਾਬ ਸਰਕਾਰ ਨੇ ਲਾਓਸ ਵੇਇਤਨਾਮ ਦੇਸ਼ ਵਿੱਚ ਫਸੇ 2 ਨੌਜਵਾਨਾਂ ਨੂੰ ਕਰਵਾਇਆ ਬਰੀ

Amritsar News(ਭਰਤ ਸ਼ਰਮਾ): ਰੋਜੀ ਰੋਟੀ ਖਾਤਰ ਵਿਦੇਸ਼ ਲਾਓਸ ਵੇਇਤਨਾਮ ਦੇਸ਼ ਵਿੱਚ ਗਏ ਅੰਮ੍ਰਿਤਸਰ ਦੇ 2 ਨੌਜਵਾਨ ਉੱਥੇ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ ਅਤੇ ਰੈਸਟੋਰੈਂਟ ਵਿੱਚ ਡਰਿੰਕ ਦੇ ਵਿੱਚ ਕੁਝ ਜ਼ਹਰੀਲਾ ਪਦਾਰਥ ਹੋਣ ਕਰਕੇ ਉੱਥੇ ਕੁਝ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਰੈਸਟੋਰੈਂਟ ਮਾਲਿਕ ਸਮੇਤ ਅੰਮ੍ਰਿਤਸਰ ਦੇ ਦੋਨਾਂ ਨੌਜਵਾਨਾਂ ਨੂੰ ਜੇਲ੍ਹ ਜਾਣਾ ਪਿਆ। ਜਿਸ ਤੋਂ ਬਾਅਦ ਅਮਨਦੀਪ ਸਿੰਘ ਅਤੇ ਕਰਨ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਅਤੇ ਫਿਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਦੋਨਾਂ ਨੂੰ ਨੌਜਵਾਨਾਂ ਨੂੰ ਜੇਲ੍ਹ ਵਿੱਚੋਂ ਬਰੀ ਕਰਵਾਇਆ ਗਿਆ।

ਅੱਜ ਅਮਨਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰੋਜੀ ਰੋਟੀ ਖਾਤਰ ਵਿਦੇਸ਼ ਗਏ ਅੰਮ੍ਰਿਤਸਰ ਦੇ 2 ਨੌਜਵਾਨ ਉੱਥੇ ਰੈਸਟੋਰੈਂਟ ਦੇ ਵਿੱਚ ਕੁਝ ਲੋਕਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਫਸ ਗਏ ਅਤੇ ਇਹਨਾਂ ਨੂੰ ਵੀ ਜੇਲ੍ਹ ਜਾਣਾ ਪਿਆ ਅਤੇ ਬਾਅਦ ਵਿੱਚ ਸਾਡੇ ਵੱਲੋਂ ਭਾਰਤੀ ਅੰਬੈਸੀ ਨਾਲ ਸੰਪਰਕ ਕਰਕੇ ਇਹਨਾਂ ਨੌਜਵਾਨਾਂ ਨੂੰ ਬਰੀ ਕਰਵਾਇਆ ਗਿਆ ਹੈ। ਹੁਣ ਪਰਿਵਾਰ ਵੀ ਖੁਸ਼ ਹੈ ਅਤੇ ਦੋਨੇਂ ਨੌਜਵਾਨ ਵੀ ਜਲਦ ਹੀ ਭਾਰਤ ਵਾਪਸ ਆ ਜਾਣਗੇ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਭਾਰਤ ਵਾਪਸ ਆਉਣ ਵਿੱਚ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਤਾਂ ਪੰਜਾਬ ਸਰਕਾਰ ਉਹਨਾਂ ਦੀ ਮਦਦ ਕਰੇਗੀ।

ਪਰਿਵਾਰ ਨੇ ਸਰਕਾਰ ਦਾ ਕੀਤਾ ਧੰਨਵਾਦ

ਦੂਜੇ ਪਾਸੇ ਵਿਦੇਸ਼ ਵਿੱਚ ਫਸੇ ਅਮਨਦੀਪ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਕਿਹਾ ਕਿ ਸਾਡਾ ਪੁੱਤਰ ਵਿਦੇਸ਼ ਦੇ ਵਿੱਚ ਇੱਕ ਰੈਸਟੋਰੈਂਟ ਦੇ ਵਿੱਚ ਫਸ ਗਿਆ ਸੀ ਅਤੇ ਉਸਦਾ ਦੋਸਤ ਵੀ ਉਸ ਦੇ ਨਾਲ ਫਸ ਗਿਆ ਸੀ ਸਾਡੇ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਸੰਪਰਕ ਕੀਤਾ ਗਿਆ ਅਤੇ ਹੁਣ ਸਾਡਾ ਪੁੱਤਰ ਅਤੇ ਇਸਦਾ ਦੋਸਤ ਉਥੋਂ ਕੇਸ ਵਿੱਚੋਂ ਬਰੀ ਹੋ ਗਏ ਹਨ ਜਿਸ ਦੇ ਲਈ ਅਸੀਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ।

Trending news