Punjab Lok Sabha Elections 2024: ਕੁਲਦੀਪ ਧਾਲੀਵਾਲ ਦੇ ਹੱਕ 'ਚ ਅੰਮ੍ਰਿਤਸਰ 'ਚ ਕੱਢੀ ਗਈ ਮੋਟਰਸਾਈਕਲ ਰੈਲੀ, 13 ਨੂੰ ਦਾਖਲ ਕਰਨਗੇ ਨਾਮਜ਼ਦਗੀ-ਪੱਤਰ
Advertisement
Article Detail0/zeephh/zeephh2244408

Punjab Lok Sabha Elections 2024: ਕੁਲਦੀਪ ਧਾਲੀਵਾਲ ਦੇ ਹੱਕ 'ਚ ਅੰਮ੍ਰਿਤਸਰ 'ਚ ਕੱਢੀ ਗਈ ਮੋਟਰਸਾਈਕਲ ਰੈਲੀ, 13 ਨੂੰ ਦਾਖਲ ਕਰਨਗੇ ਨਾਮਜ਼ਦਗੀ-ਪੱਤਰ

Punjab Lok Sabha Elections 2024: ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਲੋਕਾਂ ਨੂੰ ਆਪ ਦੇ ਹੱਕ ਵਿੱਚ ਵੋਟਾ ਪਾਉਣ ਦੀ ਅਪੀਲ ਕਰਨ ਲਈ ਬਾਇਕ ਰੈਲੀ ਕੱਢੀ ਹੈ।

 

Punjab Lok Sabha Elections 2024: ਕੁਲਦੀਪ ਧਾਲੀਵਾਲ ਦੇ ਹੱਕ 'ਚ ਅੰਮ੍ਰਿਤਸਰ 'ਚ ਕੱਢੀ ਗਈ ਮੋਟਰਸਾਈਕਲ ਰੈਲੀ, 13 ਨੂੰ ਦਾਖਲ ਕਰਨਗੇ ਨਾਮਜ਼ਦਗੀ-ਪੱਤਰ

Punjab Lok Sabha Elections 2024:  ਲੋਕਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆ ਰਾਜਨੀਤਿਕ ਪਾਰਟੀਆਂ ਭੱਬਾਂ ਪਾਰ ਹਨ ਉੱਥੇ ਹੀ ਅੱਜ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿਚ ਸਟੇਟ ਯੂਥ ਸੈਕਟਰੀ ਨਵਜੋਤ ਗਰੋਵਰ ਵੱਲੋਂ ਇੱਕ ਬਾਇਕ ਰੈਲੀ ਕਢੀ ਗਈ ਅਤੇ ਸ਼ਹਿਰਵਾਸੀਆਂ ਨੂੰ ਆਪ ਦੇ ਹੱਕ ਵਿੱਚ ਵੋਟ ਪਾਉਣ ਅਪੀਲ ਕੀਤੀ।

ਇਸ ਮੌਕੇ ਜਾਣਕਾਰੀ ਦਿੰਦਿਆ ਸਟੇਟ ਯੂਥ ਸੈਕਟਰੀ ਨਵਜੋਤ ਗਰੋਵਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਯੂਥ ਨੂੰ ਹਰ ਸੰਭਵ ਵਸੀਲਾ ਦੇਣ ਦਾ ਆਸ਼ਵਾਸਨ ਦੇ ਯੂਥ ਵਿਚ ਨਵਾਂ ਜੌਸ਼ ਪੈਦਾ ਕੀਤਾ ਹੈ ਅਤੇ ਯੂਥ ਦਾ ਢਾਹ ਢਾਹ ਮਾਰਦਾ ਇਕਠ ਵਲੋ ਅਜ ਅੰਮ੍ਰਿਤਸਰ ਵਿਖੇ ਇਕ ਵਿਸ਼ਾਲ ਬਾਇਕ ਰੈਲੀ ਕਢੀ ਜਾ ਰਹੀ ਹੈ। 

ਪੰਜਾਬ ਵਿਚ ਬਣੀ ਆਪ ਸਰਕਾਰ ਦੇ ਆਉਣ ਤੇ ਕਈ ਤਰ੍ਹਾਂ ਦੀਆ ਗਾਰੰਟੀਆ ਪੂਰੀਆਂ ਹੋਈਆਂ ਹਨ ਅਤੇ ਭਵਿੱਖ ਵਿੱਚ ਵੀ ਆਪ ਸਰਕਾਰ ਪੰਜਾਬੀਆਂ ਖਾਸ ਔਰ ਯੂਥ ਵਿਚ ਫੈਲੀ ਬੇਰੋਜ਼ਗਾਰੀ ਨੂੰ ਦੂਰ ਕਰਨ ਨਸ਼ਿਆ ਦੇ ਦਲਦਲ ਵਿੱਚੋਂ ਯੂਥ ਨੂੰ ਕੱਢ ਹਰ ਸੰਭਵ ਉਪਰਾਲਾ ਕਰ ਰਹੀ ਹੈ ਅਤੇ ਅਸੀਂ ਮੁੱਖ ਮੰਤਰੀ ਪੰਜਾਬ ਦੇ ਕੰਮਾਂ ਨੂੰ ਦੇਖਦੇ ਹੋਏ ਆਪ ਸਰਕਾਰ ਅਤੇ ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਲੋਕਾਂ ਨੂੰ ਆਪ ਦੇ ਹੱਕ ਵਿੱਚ ਵੋਟਾ ਪਾਉਣ ਦੀ ਅਪੀਲ ਕਰਨ ਲਈ ਬਾਇਕ ਰੈਲੀ ਕੱਢੀ ਹੈ।

ਇਹ ਵੀ ਪੜ੍ਹੋ: Lok sabha elections 2024: ਲੋਕ ਸਭਾ ਚੋਣਾਂ ਕਰਕੇ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਅਨੰਦਪੁਰ ਸਾਹਿਬ 'ਚ ਭਖਾਇਆ ਚੋਣ ਪ੍ਰਚਾਰ

ਇਸ ਮੌਕੇ ਲੋਕ ਸਭਾ ਹਲਕਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਯੂਥ ਵੱਲੋਂ ਅੱਜ ਬਾਈਕ ਰੈਲੀ ਕੱਢੀ ਜਾ ਰਹੀ ਹੈ ਹਰ ਇੱਕ ਹਲਕੇ ਦੇ ਵਿੱਚ ਇਹ ਬਾਈਕ ਰੈਲੀ ਕੱਢੀ ਜਾਵੇਗੀ ਉਹਨਾਂ ਕਿਹਾ ਕਿ ਯੂਥ ਵਿੱਚ ਬਹੁਤ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਅੱਜ ਮੈਂ ਬਾਈਕ ਰੈਲੀ ਨੂੰ ਹਰੀ ਝੰਡੀ ਦੇਣ ਲਈ ਇੱਥੇ ਪੁੱਜਿਆ ਹਾਂ ਇਹ ਜੂਥ ਵਿੰਗ ਵੱਲੋਂ ਘਰ ਘਰ ਜਾ ਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 13 ਮਈ ਨੂੰ ਸਵੇਰੇ 10 ਵਜੇ ਅਸੀਂ ਆਪਣੇ ਦਫਤਰ ਤੋਂ ਪੈਦਲ ਰੋਡ ਸ਼ੋਅ ਕੱਢ ਕੇ ਕਚਹਿਰੀ ਤੱਕ ਜਾਵਾਂਗੇ ਤੇ ਉੱਥੇ ਨਾਮਜ਼ਦਗੀ ਪੱਤਰ ਭਰਾਂਗੇ।

ਇਹ ਵੀ ਪੜ੍ਹੋ: Nijjar Murder Case: ਨਿੱਝਰ ਦੇ ਕਤਲ ਦੇ ਮਾਮਲੇ 'ਚ ਚੌਥਾ ਵਿਅਕਤੀ ਗ੍ਰਿਫਤਾਰ, ਸਾਜ਼ਿਸ਼ ਰਚਨ ਦੇ ਇਲਜ਼ਾਮ
 

Trending news