Punjab News: ਇਸ ਕੁੜੀ ਨੂੰ ਇੰਸਟਾਗ੍ਰਾਮ ਰੀਲ ਬਣਾਉਣਾ ਪਿਆ ਮਹਿੰਗਾ!
Advertisement
Article Detail0/zeephh/zeephh1807883

Punjab News: ਇਸ ਕੁੜੀ ਨੂੰ ਇੰਸਟਾਗ੍ਰਾਮ ਰੀਲ ਬਣਾਉਣਾ ਪਿਆ ਮਹਿੰਗਾ!

Punjab's Hoshiarpur News: ਵਾਇਰਲ ਹੋਣ ਲਈ ਕੁਝ ਲੋਕ ਅਤਰੰਗੀ ਰੀਲਾਂ ਬਣਾਉਂਦੇ ਹਨ ਅਤੇ ਕਈ ਵਾਰ ਆਪਣੀ ਜਾਨ ਨੂੰ ਵੀ ਖ਼ਤਰੇ 'ਚ ਪਾ ਦਿੰਦੇ ਹਨ।

Punjab News: ਇਸ ਕੁੜੀ ਨੂੰ ਇੰਸਟਾਗ੍ਰਾਮ ਰੀਲ ਬਣਾਉਣਾ ਪਿਆ ਮਹਿੰਗਾ!

Punjab's Hoshiarpur News: ਸੋਸ਼ਲ ਮੀਡਿਆ 'ਤੇ ਅੱਜ ਕੱਲ ਹਰ ਕੋਈ ਰੀਲ ਬਣਾਉਂਦਾ ਰਹਿੰਦਾ ਹੈ ਅਤੇ ਉਮੀਦ ਕਰਦਾ ਹੈ ਕਿ ਉਹ ਛੇਤੀ ਵਾਇਰਲ ਜੋ ਜਾਵੇ। ਵਾਇਰਲ ਹੋਣ ਲਈ ਕੁਝ ਲੋਕ ਅਤਰੰਗੀ ਰੀਲਾਂ ਬਣਾਉਂਦੇ ਹਨ ਅਤੇ ਕਈ ਵਾਰ ਆਪਣੀ ਜਾਨ ਨੂੰ ਵੀ ਖ਼ਤਰੇ 'ਚ ਪਾ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ ਨੂੰ ਰੀਲ ਬਣਾਉਂਦਾ ਕਾਫੀ ਮਹਿੰਗਾ ਪਿਆ। 

ਦੱਸ ਦਈਏ ਕਿ ਨੈਸ਼ਨਲ ਹਾਈਵੇ 'ਤੇ ਇੰਸਟਾਗ੍ਰਾਮ ਰੀਲ ਬਣਾਉਣ ਦੇ ਚੱਕਰ 'ਚ ਇੱਕ ਕੁੜੀ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਥਾਰ ਦੇ ਬੰਪਰ 'ਤੇ ਬੈਠ ਕੇ ਚਲਦੀ ਗੱਡੀ 'ਚ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਲੜਕੀ ਦੀ ਰੀਲ ਨੂੰ ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ 'ਤੇ ਲੋਕਾਂ ਵਲੋਂ ਲਗਾਤਾਰ ਟਰੋਲ ਕੀਤਾ ਗਿਆ ਜਿਸ ਤੋਂ ਬਾਅਦ ਦਸੂਹਾ ਪੁਲਿਸ ਵੱਲੋਂ ਗੱਡੀ ਦਾ ਨੰਬਰ ਟਰੇਸ ਕਰਕੇ ਕਾਰਵਾਈ ਕਰਦੇ ਹੋਏ ਗੱਡੀ ਨੂੰ ਕਬਜੇ ਵਿੱਚ ਲੈ ਲਿਆ ਗਿਆ। 

ਇਨ੍ਹਾਂ ਹੀ ਨਹੀਂ ਬਲਕਿ ਕਾਰ ਚਾਲਕ ਅਤੇ ਲੜਕੀ ਅਤੇ ਕਾਰ ਵਿੱਚ ਸਵਾਰ ਹੋਰ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਟ੍ਰੈਫਿਕ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਸ ਸਬੰਧੀ ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਰ 'ਚ ਬੈਠੀ ਇਸ ਲੜਕੀ ਵੱਲੋਂ ਬਣਾਈ ਗਈ ਰੀਲ ਦਸੂਹਾ ਨੇੜੇ ਨੈਸ਼ਨਲ ਹਾਈਵੇ 'ਤੇ ਬਣੀ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਇਸ ਗੱਡੀ ਦਾ ਨੰਬਰ ਟਰੇਸ ਕੀਤਾ ਅਤੇ ਇਸ ਦਾ ਪਤਾ ਪਤਾ ਲੱਗਣ ਤੋਂ ਬਾਅਦ ਇਸ ਗੱਡੀ ਨੂੰ ਥਾਣਾ ਦਸੂਹਾ ਵਿਖੇ ਲਿਆਂਦਾ ਅਤੇ ਇਸ ਨੂੰ ਬਾਂਡ ਕਰ ਦਿੱਤਾ ਗਿਆ। 

ਹੁਸ਼ਿਆਰਪੁਰ ਪੁਲਿਸ ਵੱਲੋਂ ਟਵੀਟ 'ਚ ਜਾਣਕਾਰੀ ਦਿੰਦਿਆਂ ਦੱਸਿਆ ਗਿਆ, "ਹੁਸ਼ਿਆਰਪੁਰ ਪੁਲਿਸ ਨੇ ਦਸੂਹਾ ‘ਚ ਥਾਰ ਗੱਡੀ ਦੇ ਬੋਨਟ ‘ਤੇ ਬੈਠ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਸੋਸ਼ਲ ਮੀਡੀਆ ਰਾਹੀਂ ਮਿਲੀ ਸੂਚਨਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਰ ਗੱਡੀ ਨੂੰ ਟ੍ਰੈਫਿਕ ਨਿਯਮਾਂ ਤਹਿਤ ਕਬਜਾ ਪੁਲਿਸ ਵਿੱਚ ਲੈਕੇ ਕਾਰਵਾਈ ਕੀਤੀ ਗਈ। ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੀ ਹਰਕਤ ਨਾ ਕਰਨ ਦੀ ਚਿਤਾਵਨੀ ਦਿੱਤੀ।"

ਇਹ ਵੀ ਪੜ੍ਹੋ: Haryana Violence News: ਹਰਿਆਣਾ ਦੇ ਕੁਝ ਹਿੱਸਿਆਂ 'ਚ ਇੰਟਰਨੈੱਟ 'ਤੇ ਪਾਬੰਦੀ, ਨੂਹ ਹਿੰਸਾ ਮਾਮਲੇ 'ਚ ਹੁਣ ਤੱਕ 6 ਲੋਕਾਂ ਦੀ ਮੌਤ 

(For more news apart from Punjab's Hoshiarpur Police News, stay tuned to Zee PHH)

Trending news