Ferozepur News: ਫੂਡ ਸੇਫਟੀ ਵਿਭਾਗ ਦੀ ਟੀਮ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਮਿਲਣ 'ਤੇ ਫ਼ਿਰੋਜ਼ਪੁਰ ਛਾਉਣੀ 'ਚ ਇੱਕ ਡੇਅਰੀ 'ਤੇ ਛਾਪਾ ਮਾਰ ਕੇ ਚੈਕਿੰਗ ਕੀਤੀ।
Trending Photos
Ferozepur News: ਪੰਜਾਬ ਵਿੱਚ ਕਈ ਡੇਅਰੀ ਸੰਚਾਲਕਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਫਿਰੋਜ਼ਪੁਰ ਵਿੱਚ ਦੇਖਣ ਨੂੰ ਮਿਲਿਆ। ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਮਿਲਣ 'ਤੇ ਫ਼ਿਰੋਜ਼ਪੁਰ ਛਾਉਣੀ 'ਚ ਇੱਕ ਡੇਅਰੀ 'ਤੇ ਛਾਪਾ ਮਾਰ ਕੇ ਚੈਕਿੰਗ ਕੀਤੀ, ਜਿਸ 'ਚ ਦੇਸੀ ਘਿਓ ਦੇ ਡਰੰਮ 'ਚ ਚੂਹੇ ਮਰੇ ਹੋਏ ਪਾਏ ਗਏ ਅਤੇ ਆਲੇ-ਦੁਆਲੇ ਕੀੜੇ-ਮਕੌੜੇ ਦੌੜ ਰਹੇ ਸਨ।
ਸਫ਼ਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ ਅਤੇ ਨਾ ਹੀ ਡੇਅਰੀ ਦਾ ਲਾਇਸੈਂਸ ਸੀ, ਜਿਸ ਕਾਰਨ ਫੂਡ ਸੇਫ਼ਟੀ ਵਿਭਾਗ ਦੀ ਟੀਮ ਨੇ ਦੇਸੀ ਘਿਓ ਅਤੇ ਪਨੀਰ ਦੇ ਸੈਂਪਲ ਲਏ। ਜਾਣਕਾਰੀ ਦਿੰਦੇ ਹੋਏ ਇਸ਼ਾਨ ਬਾਂਸਲ ਅਤੇ ਅਭਿਨਵ ਖੋਸਲਾ ਫੂਡ ਇੰਸਪੈਕਟਰ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਸ਼ਿਕਾਇਤ ਮਿਲਣ 'ਤੇ ਕੈਂਟ ਨੰਬਰ 7 ਦੀ ਮੰਡੀ 'ਚ ਇਕ ਡੇਅਰੀ 'ਤੇ ਛਾਪਾ ਮਾਰਿਆ ਗਿਆ ਅਤੇ ਚੈਕਿੰਗ ਕੀਤੀ ਗਈ, ਜਿਸ 'ਚ ਦੇਸੀ ਘਿਓ ਦੇ ਇਕ ਡਰੰਮ 'ਚ ਚੂਹੇ ਮਰੇ ਹੋਏ ਪਾਏ ਗਏ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਡੇਅਰੀ ਉਤੇ 5 ਹਜ਼ਾਰ ਕਿੱਲੋ ਦੇਸੀ ਘਿਓ ਤੇ ਪਨੀਰ ਸੀ। ਫੂਡ ਇੰਸਪੈਕਟਰ ਨੇ ਦੱਸਿਆ ਕਿ ਦੇਸੀ ਘਿਓ ਅਤੇ ਪਨੀਰ ਦੇ ਸੈਂਪਲ ਲਏ ਗਏ ਹਨ, ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਵਿੱਚ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਦੀਆਂ ਕਈ ਵਾਰ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪੰਜਾਬ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਅਤੇ ਡੇਅਰੀਆਂ ਉਪਰ ਸਾਫ ਸਫਾਈ ਦਾ ਧਿਆਨ ਨਹੀਂ ਰੱਖਿਆ ਜਾਂਦਾ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਧੜੱਲੇ ਨਾਲ ਮਿਲਾਵਟੀ ਮਠਿਆਈ ਵੇਚੀ ਜਾਂਦੀ ਹੈ। ਇਸ ਨਾਲ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕੀਤਾ ਜਾਂਦਾ ਹੈ। ਪੰਜਾਬ ਦੇ ਸਿਹਤ ਵੱਲੋਂ ਕੀਤੇ ਜਾਂਦੇ ਯਤਨ ਵੀ ਨਾਕਾਫੀ ਸਾਬਤ ਹੁੰਦੇ ਹਨ।
ਇਹ ਵੀ ਪੜ੍ਹੋ : Bathinda News: ਗੁਰਪਤਵੰਤ ਪੰਨੂ ਦੇ ਇਸ਼ਾਰੇ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਤਿੰਨ SFJ ਕਾਰਕੁਨਾਂ ਕਾਬੂ