ਰਸਾਇਣਕ ਖਾਦ ਦੇ ਇਸਤੇਮਾਲ ’ਚ ਪੰਜਾਬ ਪਹਿਲੇ ਅਤੇ ਹਰਿਆਣਾ ਦੂਜੇ ਨੰਬਰ ’ਤੇ, ਰਿਪੋਰਟ ’ਚ ਹੋਇਆ ਖ਼ੁਲਾਸਾ
Advertisement
Article Detail0/zeephh/zeephh1516070

ਰਸਾਇਣਕ ਖਾਦ ਦੇ ਇਸਤੇਮਾਲ ’ਚ ਪੰਜਾਬ ਪਹਿਲੇ ਅਤੇ ਹਰਿਆਣਾ ਦੂਜੇ ਨੰਬਰ ’ਤੇ, ਰਿਪੋਰਟ ’ਚ ਹੋਇਆ ਖ਼ੁਲਾਸਾ

ਸਾਲ 2021-22 ਲਈ ਪੌਸ਼ਟਿਕ ਤੱਤਾਂ (ਨਾਈਟ੍ਰੋਜਨ, ਫਾਸਫੇਟ ਅਤੇ ਪੋਟਾਸ਼) ਦੁਆਰਾ ਖਾਦ ਦੀ ਖ਼ਪਤ 253.94 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹੀ, ਪੰਜਾਬ ਤੋਂ ਬਾਅਦ ਹਰਿਆਣਾ ਦੂਜੇ ਨੰਬਰ ’ਤੇ ਹੈ।

ਰਸਾਇਣਕ ਖਾਦ ਦੇ ਇਸਤੇਮਾਲ ’ਚ ਪੰਜਾਬ ਪਹਿਲੇ ਅਤੇ ਹਰਿਆਣਾ ਦੂਜੇ ਨੰਬਰ ’ਤੇ, ਰਿਪੋਰਟ ’ਚ ਹੋਇਆ ਖ਼ੁਲਾਸਾ

Agriculture News: ਪੰਜਾਬ ਦੇ ਕਿਸਾਨ ਫ਼ਸਲ ਦਾ ਵੱਧ ਝਾੜ ਅਤੇ ਮੁਨਾਫ਼ਾ ਕਮਾਉਣ ਲਈ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ। ਭਾਵ ਖਾਦਾਂ ਦੇ ਇਸਤੇਮਾਲ ’ਚ ਰਿਕਾਰਡ ਕਾਇਮ ਕੀਤਾ ਹੈ, ਇਹ ਕੇਂਦਰੀ ਖੇਤੀ ਮੰਤਰਾਲੇ ਦੀ ਰਿਪੋਰਟ ’ਚ ਖ਼ੁਲਾਸਾ ਹੋਇਆ ਹੈ। 

ਰਿਪੋਰਟ ਮੁਤਾਬਕ ਫ਼ਸਲਾਂ ਦੇ ਵੱਧ ਝਾੜ ਨੂੰ ਬਰਕਰਾਰ ਰੱਖਣ ਲਈ ਪੰਜਾਬ ਵਿੱਚ ਪਿਛਲੇ 5 ਸਾਲਾਂ ਤੋਂ ਰਸਾਇਣਕ ਖਾਦਾਂ ਦੀ ਵਰਤੋਂ ਔਸਤਨ 240 ਕਿਲੋ ਪ੍ਰਤੀ ਹੈਕਟੇਅਰ ਹੋ ਰਹੀ ਹੈ। ਜੋ ਕਿ ਦੇਸ਼ ਦੇ ਬਾਕੀ ਸੂਬਿਆਂ ’ਚ ਹੋਣ ਵਾਲੀ 'ਰਸਾਇਣਕ ਖਾਦਾਂ' ਦੀ ਪ੍ਰਤੀ ਹੈਕਟੇਅਰ ਖ਼ਪਤ ਪੰਜਾਬ 'ਚ ਸਭ ਤੋਂ ਵੱਧ ਹੈ।

ਸਾਲ 2021-22 ਲਈ ਪੌਸ਼ਟਿਕ ਤੱਤਾਂ (ਨਾਈਟ੍ਰੋਜਨ, ਫਾਸਫੇਟ ਅਤੇ ਪੋਟਾਸ਼) ਦੁਆਰਾ ਖਾਦ ਦੀ ਖ਼ਪਤ 253.94 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹੀ, ਪੰਜਾਬ ਤੋਂ ਬਾਅਦ ਹਰਿਆਣਾ ਦੂਜੇ ਨੰਬਰ ’ਤੇ ਹੈ। ਤੇਲੰਗਾਨਾ 206 ਕਿਲੋਗ੍ਰਾਮ ਨਾਲ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 199.67 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਦੀ ਖ਼ਪਤ ਨਾਲ ਆਂਧਰਾਪ੍ਰਦੇਸ਼ ਚੌਥੇ ਅਤੇ ਉੱਤਰਪ੍ਰਦੇਸ਼ ਪੰਜਵੇਂ ਸਥਾਨ ’ਤੇ ਰਿਹਾ ਹੈ। 

ਖੇਤੀ ਮਾਹਿਰਾਂ ਅਨੁਸਾਰ ਸਿਰਫ਼ 30 ਫ਼ੀਸਦ ਰਸਾਇਣਕ ਖਾਦਾਂ ਹੀ ਫ਼ਸਲਾਂ ਲਈ ਲਾਹੇਵੰਦ ਹਨ, ਜਦਕਿ ਲੋੜ ਤੋਂ ਵੱਧ ਖਾਦਾਂ ਦਾ ਉਪਯੋਗ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਤੇਜ਼ੀ ਨਾਲ ਨਸ਼ਟ ਕਰ ਰਿਹਾ ਹੈ। ਹਰੀ ਕ੍ਰਾਂਤੀ ਦੇ ਸ਼ੁਰੂਆਤੀ ਸਾਲਾਂ ’ਚ 1 ਕਿਲੋ ਰਸਾਇਣਕ ਖਾਦ ਤੋਂ 50 ਕਿਲੋ ਝਾੜ ਮਿਲਦਾ ਸੀ ਜੋ ਹੁਣ ਘਟ ਕੇ 8 ਕਿਲੋ ਰਹਿ ਗਿਆ ਹੈ।
ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋ ਜਿੱਥੇ ਜ਼ਮੀਨ ਦੀ ਉਪਜਾਊ ਤਾਕਤ ਨੂੰ ਘਟਾ ਰਹੀ ਹੈ, ਉੱਥੇ ਸਿੰਚਾਈ ਲਈ ਪਾਣੀ ਦੀ ਵੀ ਕਿੱਲਤ ਹੋ ਰਹੀ ਹੈ। 

ਜੈਵਿਕ ਖ਼ਾਦਾਂ (Bio-Fertilizers) ਵੱਲ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ 3 ਸਾਲਾਂ ਲਈ 50 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 31,000 ਰੁਪਏ ਸਿੱਧਾ ਡੀਬੀਟੀ (DBT) ਦੇ ਮਾਧਿਅਮ ਰਾਹੀਂ ਕਿਸਾਨਾਂ ਦੇ ਖ਼ਾਤਿਆਂ ’ਚ ਪਾਏ ਜਾਂਦੇ ਹਨ, ਪਰ ਫੇਰ ਵੀ ਕਿਸਾਨ ਫ਼ਸਲ ਦਾ ਵੱਧ ਝਾੜ ਅਤੇ ਮੁਨਾਫ਼ੇ ਲਈ ਜੈਵਿਕ ਖ਼ਾਦਾਂ ਦੀ ਥਾਂ ਰਸਾਇਣਕ ਖਾਦਾਂ ਨੂੰ ਤਰਜੀਹ ਦਿੰਦੇ ਹਨ। 

ਇਹ ਵੀ ਪੜ੍ਹੋ: ਰੰਗੀਨ ਫੁੱਲਗੋਭੀ ਦੀ ਬਜ਼ਾਰ ’ਚ ਭਾਰੀ ਮੰਗ, ਕਿਸਾਨਾਂ ਅਤੇ ਖ਼ਪਤਕਾਰਾਂ ਦੋਹਾਂ ਲਈ ਮੁਨਾਫ਼ੇ ਦਾ ਸੌਦਾ!

 

 

Trending news