Punjab News: ਪੰਜਾਬ ਸਰਕਾਰ ਨੇ 20-21 ਅਕਤੂਬਰ ਨੂੰ ਬੁਲਾਇਆ ਵਿਧਾਨ ਸਭਾ ਸੈਸ਼ਨ; ਪਾਣੀ ਤੋਂ ਇਲਾਵਾ ਹੋਰ ਮੁੱਦੇ ਗੂੰਜਣਗੇ
Advertisement
Article Detail0/zeephh/zeephh1909095

Punjab News: ਪੰਜਾਬ ਸਰਕਾਰ ਨੇ 20-21 ਅਕਤੂਬਰ ਨੂੰ ਬੁਲਾਇਆ ਵਿਧਾਨ ਸਭਾ ਸੈਸ਼ਨ; ਪਾਣੀ ਤੋਂ ਇਲਾਵਾ ਹੋਰ ਮੁੱਦੇ ਗੂੰਜਣਗੇ

Punjab News: ਪੰਜਾਬ ਸਰਕਾਰ ਨੇ 20-21 ਅਕਤੂਬਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਹੈ।

Punjab News: ਪੰਜਾਬ ਸਰਕਾਰ ਨੇ 20-21 ਅਕਤੂਬਰ ਨੂੰ ਬੁਲਾਇਆ ਵਿਧਾਨ ਸਭਾ ਸੈਸ਼ਨ; ਪਾਣੀ ਤੋਂ ਇਲਾਵਾ ਹੋਰ ਮੁੱਦੇ ਗੂੰਜਣਗੇ

Punjab News: ਪਿਛਲੇ ਬੁੱਧਵਾਰ ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ ਸੀ। ਸਿਆਸੀ ਧਿਰਾਂ ਦੇ ਵਧਦੇ ਵਿਰੋਧ ਦਰਮਿਆਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਸੈਸ਼ਨ ਬੁਲਾਉਣ ਦੀ ਤਰੀਕ 20-21 ਅਕਤੂਬਰ ਤੈਅ ਕੀਤੀ ਹੈ।

ਇਸ ਦੋ ਦਿਨਾਂ ਇਜਲਾਸ ਵਿੱਚ ਵੱਖ-ਵੱਖ ਮੁੱਦਿਆਂ ਜਿਵੇਂ ਕਿ ਐੱਸਵਾਈਐੱਲ, ਆਰਡੀਐੱਫ ਅਤੇ ਸਪੈਸ਼ਲ ਸੁਰੱਖਿਆ ਫੋਰਸ ਬਾਰੇ ਚਰਚਾ ਹੋ ਸਕਦੀ ਹੈ। ਇਸ ਬਾਰੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਸ ਸੈਸ਼ਨ ਲਈ ਰਾਜਪਾਲ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਇਹ ਪੁਰਾਣੇ ਸੈਸ਼ਨ ਦਾ ਹੀ ਅਗਲਾ ਹਿੱਸਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਹ ਪਿਛਲੇ ਇਜਲਾਸ ਦੀ ਹੀ ਅਗਲੀ ਮੀਟਿੰਗ ਹੈ। ਇਜਲਾਸ ਬੁਲਾਉਣ ਲਈ ਰਾਜਪਾਲ ਦੀ ਮਨਜ਼ੂਰੀ ਦੀ ਉਸ ਵੇਲੇ ਜ਼ਰੂਰਤ ਪੈਂਦੀ ਹੈ, ਜਦੋਂ ਨਵਾਂ ਸੈਸ਼ਨ ਸੱਦਿਆ ਜਾਣਾ ਹੋਵੇ ਪਰ ਇਹ ਪੁਰਾਣਾ ਇਜਲਾਸ ਹੀ ਚੱਲ ਰਿਹਾ ਹੈ। ਸੰਧਵਾਂ ਨੇ ਕਿਹਾ ਕਿ ਜੇ ਵਿਰੋਧੀ ਧਿਰਾਂ ਨੂੰ ਇਹ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਪੂਰਾ ਮੌਕਾ ਨਹੀਂ ਦਿੱਤਾ ਜਾਂਦਾ ਤਾਂ ਇਸ ਵਾਰ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : Punjab News: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦਾ ਵੱਡਾ ਬਿਆਨ- ਕਿਸਾਨਾਂ ਨੂੰ ਮੰਡੀਆਂ 'ਚ ਨਹੀਂ ਆਵੇਗੀ ਕੋਈ ਪਰੇਸ਼ਾਨੀ

ਕਾਬਿਲੇਗੌਰ ਹੈ ਕਿ ਪਿਛਲੀ ਵਾਰ ਜਦੋਂ ਵਿਧਾਨ ਸਭਾ ਦਾ ਇਜਲਾਸ ਸੱਦਿਆ ਗਿਆ ਸੀ ਤਾਂ ਗਵਨਰ ਨੇ ਇਸ ਨੂੰ ਕਾਨੂੰਨੀ ਉਲੰਘਣਾ ਕਰਾਰ ਦਿੱਤਾ ਸੀ। ਉਨ੍ਹਾਂ ਨੇ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਜੇ ਬਜਟ ਸੈਸ਼ਨ ਦਾ ਵਿਸਥਾਰ ਹੁੰਦਾ ਹੈ ਤਾਂ ਉਸ ਕਾਰਵਾਈ 'ਚ ਸਿਰਫ਼ ਬਜਟ ਨਾਲ ਸਬੰਧਤ ਕੰਮਕਾਰ ਹੀ ਹੋ ਸਕਦਾ ਹੈ।

ਕਾਬਿਲੇਗੌਰ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਐਸਵਾਈਐਲ ਨੂੰ ਲੈ ਕੇ ਸਿਆਸੀ ਗਲਿਆਰੇ ਕਾਫੀ ਚੌਕੱਨੇ ਹੋ ਗਏ ਹਨ। ਸਾਰੀਆਂ ਸਿਆਸੀ ਧਿਰਾਂ ਇਕਸੁਰ ਵਿੱਚ ਪਾਣੀ ਨਾ ਹੋਣ ਦਾ ਦਾਅਵਾ ਕਰ ਰਹੀਆਂ ਹਨ।

 

ਇਹ ਵੀ ਪੜ੍ਹੋ : Chandigarh PGI Fire News: ਪੀਜੀਆਈ 'ਚ ਅੱਗ ਲੱਗਣ ਕਾਰਨ ਮਰੀਜ਼ਾਂ 'ਚ ਮਚੀ ਭਗਦੜ

Trending news