Batala Double Murder News: ਘਰ 'ਚ ਇਕੱਲੇ ਰਹਿੰਦੇ ਪਤੀ ਪਤਨੀ ਦਾ ਹੋਇਆ ਕਤਲ, ਤਿੰਨ ਦਿਨ ਬਾਅਦ ਲੱਗਾ ਪਤਾ
Advertisement
Article Detail0/zeephh/zeephh1820115

Batala Double Murder News: ਘਰ 'ਚ ਇਕੱਲੇ ਰਹਿੰਦੇ ਪਤੀ ਪਤਨੀ ਦਾ ਹੋਇਆ ਕਤਲ, ਤਿੰਨ ਦਿਨ ਬਾਅਦ ਲੱਗਾ ਪਤਾ

Batala Double Murder News: ਮ੍ਰਿਤਕਾਂ ਦੇ ਭਤੀਜੇ ਜ਼ੋਰਾਵਰ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਮ੍ਰਿਤਕ ਚਾਚਾ ਲਸ਼ਕਰ ਸਿੰਘ ਉਮਰ 50 ਸਾਲ ਅਤੇ ਉਹਨਾਂ ਦੀ ਪਤਨੀ ਅਮਰੀਕ ਕੌਰ ਉਮਰ 45 ਸਾਲ ਸੀ। ਇਹਨਾਂ ਦਾ ਬੇਟਾ ਦੁਬਈ ਹੋਣ ਕਾਰਨ ਦੋਨੋ ਆਪਣੇ ਘਰ ਅੰਦਰ ਇਕੱਲੇ ਰਹਿੰਦੇ ਸੀ।

Batala Double Murder News: ਘਰ 'ਚ ਇਕੱਲੇ ਰਹਿੰਦੇ ਪਤੀ ਪਤਨੀ ਦਾ ਹੋਇਆ ਕਤਲ, ਤਿੰਨ ਦਿਨ ਬਾਅਦ ਲੱਗਾ ਪਤਾ

Batala Double Murder News:  ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਮੀਕਾ ਵਿੱਚ ਸਵੇਰਸਾਰ ਉਸ ਸਮੇਂ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਇਕ ਘਰ ਦੇ ਅੰਦਰੋਂ ਪਤੀ ਪਤਨੀ ਦੀਆਂ ਲਾਸ਼ਾਂ ਬਰਾਮਦ ਹੋਈਆਂ। ਲਾਸ਼ਾਂ ਦੇਖ ਕੇ ਸਾਫ ਜਾਹਿਰ ਹੋ ਰਿਹਾ ਸੀ ਕਿ ਪਤੀ ਪਤਨੀ ਦਾ ਕਤਲ ਕੀਤਾ ਗਿਆ ਸੀ। ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਦੇ ਵਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਸਿਵਲ ਹਸਪਤਾਲ ਬਟਾਲਾ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਅਗਲੀ ਪੁੱਛਗਿੱਛ ਸ਼ੁਰੂ ਕਰਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਮ੍ਰਿਤਕਾਂ ਦੇ ਭਤੀਜੇ ਜ਼ੋਰਾਵਰ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਮ੍ਰਿਤਕ ਚਾਚਾ ਲਸ਼ਕਰ ਸਿੰਘ ਉਮਰ 50 ਸਾਲ ਅਤੇ ਓਹਨਾ ਦੀ ਪਤਨੀ ਅਮਰੀਕ ਕੌਰ ਉਮਰ 45 ਸਾਲ ਇਹਨਾਂ ਦਾ ਬੇਟਾ ਦੁਬਈ ਹੋਣ ਕਾਰਨ ਦੋਨੋ ਆਪਣੇ ਘਰ ਅੰਦਰ ਇਕੱਲੇ ਰਹਿੰਦੇ ਸੀ ਮ੍ਰਿਤਕ ਲਸ਼ਕਰ ਸਿੰਘ ਐਕਸ ਸਰਵਿਸ ਮੈਨ ਸਨ।

ਇਹ ਵੀ ਪੜ੍ਹੋ: Nalagarh News: ਨਾਲਾਗੜ੍ਹ 'ਚ ਦੋ ਭਰਾਵਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
 
ਉਹਨਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਦੁਬਈ ਤੋਂ ਇਹਨਾਂ ਦਾ ਬੇਟਾ ਫੋਨ ਕਰ ਰਿਹਾ ਸੀ ਪਰ ਉਸਦੀ ਗੱਲ ਆਪਣੇ ਮਾਂ ਬਾਪ ਨਾਲ ਨਹੀਂ ਹੋ ਪਾ ਰਹੀ ਸੀ ਜਿਸ ਤੋਂ ਬਾਅਦ ਇਹਨਾਂ ਦੇ ਬੇਟੇ ਨੇ ਆਪਣੇ ਤਾਏ ਦੇ ਬੇਟੇ ਜ਼ੋਰਾਵਰ ਨਾਲ ਫੋਨ ਤੇ ਸੰਪਰਕ ਕੀਤਾ ਤੇ ਜਦੋਂ ਜ਼ੋਰਾਵਰ ਨੇ ਘਰੇ ਜਾਕੇ ਦੇਖਿਆ ਤਾਂ ਘਰ ਦੇ ਬਾਹਰ ਤਾਲਾ ਲੱਗਾ ਨਜ਼ਰ ਆਇਆ। 

ਉਸਨੇ ਸਮਝਿਆ ਕੇ ਦੋਨੋ ਕੀਤੇ ਬਾਹਰ ਗਏ ਹੋਣਗੇ ਪਰ ਜਦੋ ਤਿੰਨ ਦਿਨ ਸ਼ੱਕ ਪੈਣ ਤੇ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ 'ਤੇ ਆ ਕੇ ਜਾਂਚ ਕੀਤੀ ਤਾਂ ਲਸ਼ਕਰ ਸਿੰਘ ਅਤੇ ਅਮਰੀਕ ਕੌਰ ਦੀਆਂ ਘਰ ਦੇ ਅੰਦਰੋਂ ਕਤਲ ਕੀਤੀਆ ਲਾਸ਼ਾਂ ਬਰਾਮਦ ਹੋਈਆਂ ਤੇ ਹੁਣ ਪੀੜਤ ਪਰਿਵਾਰ ਦੇ ਮੈਂਬਰ ਇਨਸਾਫ਼ ਦੀ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਹਨ। ਫਿਲਹਾਲ ਪੁਲਿਸ ਅਧਿਕਾਰੀ ਇਸ ਘਟਨਾ ਨੂੰ ਲੈ ਕੇ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰੀ ਨਜ਼ਰ ਆਏ। 

ਇਹ ਵੀ ਪੜ੍ਹੋ: Punjab News: ਨੰਗਲ 'ਚ ਕਈ ਦਿਨਾਂ ਤੋਂ ਤੇਂਦੂਏ ਦੀ ਦਹਿਸ਼ਤ, ਕਈ ਜਾਨਵਰਾਂ ਨੂੰ ਬਣਾਇਆ ਸ਼ਿਕਾਰ

(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟਰ)

Trending news