Ajnala News: ਤਹਿਸੀਲ ਅਜਨਾਲਾ ਦੇ ਪਿੰਡ ਚਮਿਆਰੀ ਦੇ ਨੌਜਵਾਨ ਨੇ ਗੋਲ੍ਡ ਮੈਡਲ ਜਿੱਤਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਗੁਰਕਮਲਦੀਪ ਸਿੰਘ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
Trending Photos
Ajnala News/ਭਰਤ ਸ਼ਰਮਾ: ਦੱਖਣੀ ਅਫਰੀਕਾ 'ਚ ਹੋਈਆਂ ਸਨਫਿਸਟ ਅਰਨੋਲਡ ਕਲਾਸਿਕ ਖੇਡਾਂ ਵਿੱਚ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਚਮਿਆਰੀ ਦੇ ਨੌਜਵਾਨ ਗੁਰਕਮਲਦੀਪ ਸਿੰਘ ਵੱਲੋਂ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ ਜਿਸ ਨੂੰ ਲੈ ਕੇ ਪਰਿਵਾਰ ਅਤੇ ਇਲਾਕੇ ਅੰਦਰ ਖੁਸ਼ੀ ਦਾ ਮਾਹੌਲ ਹੈ, ਉਥੇ ਹੀ 18 ਸਾਲਾਂ ਨੌਜਵਾਨ ਗੁਰਕਮਲਦੀਪ ਸਿੰਘ ਦਾ ਪਰਿਵਾਰ ਵੱਲੋਂ ਮੂੰਹ ਮਿੱਠਾ ਅਤੇ ਹਾਰ ਪਾ ਕੇ ਸੁਵਾਗਤ ਕੀਤਾ ਗਿਆ।
ਇਸ ਮੌਕੇ ਨੌਜਵਾਨ ਗੁਰਕਮਲਦੀਪ ਸਿੰਘ ਨੇ ਕਿਹਾ ਕਿ ਦੱਖਣੀ ਅਫਰੀਕਾ ਵਿੱਚ ਹੋਈਆਂ ਖੇਡਾਂ ਵਿੱਚ ਉਸ ਨੇ ਪਾਵਰ ਲਿਫਟਿੰਗ ਵਿੱਚੋਂ ਗੋਲਡ ਮੈਡਲ ਜਿੱਤਿਆ ਹੈ ਜਿਸ ਦੇ ਚਲਦੇ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਦੇ ਪਰਿਵਾਰ ਵੱਲੋਂ ਉਸ ਦਾ ਸਵਾਗਤ ਕੀਤਾ ਗਿਆ ਹੈ ਉਸ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਅਤੇ ਆਪਣਾ ਚੰਗਾ ਮੁਕਾਮ ਹਾਸਲ ਕਰਨ।
ਇਹ ਵੀ ਪੜ੍ਹੋ: Vikram Batra Death Anniversary: 'ਯੇ ਦਿਲ ਮਾਂਗੇ ਮੋਰ'...ਵਿਕਰਮ ਬੱਤਰਾ ਦੀ ਜੀਵਨੀ ਅੱਜ ਵੀ ਲੋਕਾਂ ਨੂੰ ਕਰਦੀ ਪ੍ਰਭਾਵਿਤ
ਇਸ ਮੌਕੇ ਨੌਜਵਾਨ ਗੁਰਕਮਲਦੀਪ ਸਿੰਘ ਦੇ ਪਰਿਵਾਰਕ ਮੈਂਬਰ ਕੁਲਦੀਪ ਸਿੰਘ ਨੇ ਕਿਹਾ ਕੀ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਨਾਂ ਦੇ ਬੇਟੇ ਨੇ ਮਿਹਨਤ ਕਰਕੇ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤਿਆ ਹੈ। ਉਹਨਾਂ ਕਿਹਾ ਕਿ ਬੇਟੇ ਨੇ ਉਹਨਾਂ ਦਾ ਪੂਰੇ ਇਲਾਕੇ ਅਤੇ ਦੇਸ਼ ਵਿੱਚ ਨਾਮ ਰੋਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜਿਆਦਾ ਤੋਂ ਜਿਆਦਾ ਖੇਡਾਂ ਵੱਲ ਧਿਆਨ ਦੇਣਾ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਦਾ ਸਾਥ ਦੇਣ
ਇਸ ਮੌਕੇ ਨੌਜਵਾਨ ਗੁਰਕਮਲ ਸਿੰਘ ਦੇ ਕੋਚ ਹਰਜੀਤ ਸਿੰਘ ਕਾਮਲਪੁਰਾ ਨੇ ਕਿਹਾ ਕੀ ਬਹੁਤ ਖੁਸ਼ੀ ਹੈ ਉਹਨਾਂ ਦਾ ਤਿਆਰ ਕੀਤਾ ਬੱਚਾ ਮੇਹਨਤ ਕਰਕੇ ਦੱਖਣੀ ਅਫ਼ਰੀਕਾ ਚ ਹੋਈਆਂ ਗੇਮਾਂ ਵਿੱਚ ਪਾਵਰ ਲਿਫਟਿੰਗ ਵਿੱਚੋ ਗੋਲ੍ਡ ਮੈਡਲ ਜਿੱਤ ਕੇ ਲਿਆਇਆ ਹੈ ਉਹਨਾਂ ਕਿਹਾ ਕੀ ਇਸ ਨੌਜਵਾਨ ਵੱਲੋਂ ਬਹੁਤ ਜਿਆਦਾ ਮਿਹਨਤ ਕੀਤੀ ਹੈ ਜਿਸ ਦੀ ਬਦੋਲਤ ਇਹ ਗੋਲਡ ਲੈ ਕੇ ਆਈਆਂ ਹੈ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੀ ਇਸ ਨੌਜਵਾਨ ਦੀ ਸਰਕਾਰ ਬਾਹ ਫੜੇ ਤਾਂ ਜੋ ਇਹ ਅੱਗੇ ਜਾ ਕੇ ਹੋਰ ਤਰੱਕੀ ਕਰਕੇ ਪੰਜਾਬ ਦਾ ਨਾਮ ਰੋਸ਼ਨ ਕਰੇ।
ਇਹ ਵੀ ਪੜ੍ਹੋ: Kharar News: ਖਰੜ 'ਚ ਕਰੰਟ ਲੱਗਣ ਨਾਲ ਪਾਵਰਕਾਮ ਦੇ ਮੁਲਾਜ਼ਮ ਦੀ ਮੌਤ ਪਿਛੋਂ ਮੁਲਾਜ਼ਮਾਂ ਨੇ ਦਿੱਤਾ ਧਰਨਾ