Punjab News: ਵਿਵਾਦਾਂ 'ਚ ਸਰਕਾਰੀ ਸਕੂਲ! ਛੱਤ 'ਤੇ ਬੱਚਿਆਂ ਨੂੰ ਮੁਰਗਾ ਬਣਾ ਕੇ ਤੋਰਿਆ, ਵੀਡੀਓ ਵਾਇਰਲ
Advertisement
Article Detail0/zeephh/zeephh1750178

Punjab News: ਵਿਵਾਦਾਂ 'ਚ ਸਰਕਾਰੀ ਸਕੂਲ! ਛੱਤ 'ਤੇ ਬੱਚਿਆਂ ਨੂੰ ਮੁਰਗਾ ਬਣਾ ਕੇ ਤੋਰਿਆ, ਵੀਡੀਓ ਵਾਇਰਲ

Punjab's Abohar Government School news: ਸਾਹਮਣੇ ਖੜ੍ਹੇ ਕਿਸੇ ਸ਼ਖਸ ਵੱਲੋਂ ਇਹ ਸਾਰੀ ਵੀਡੀਓ ਆਪਣੇ ਮੁਬਾਈਲ ਦੇ ਕੈਮਰੇ ਵਿੱਚ ਕੈਦ ਕਰ ਲਈ ਗਈ ਅਤੇ ਬਾਅਦ ਵਿੱਚ ਇਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ। 

Punjab News: ਵਿਵਾਦਾਂ 'ਚ ਸਰਕਾਰੀ ਸਕੂਲ! ਛੱਤ 'ਤੇ ਬੱਚਿਆਂ ਨੂੰ ਮੁਰਗਾ ਬਣਾ ਕੇ ਤੋਰਿਆ, ਵੀਡੀਓ ਵਾਇਰਲ

Punjab's Abohar Government School, Students Tortured news in Punjabi: ਸੋਸ਼ਲ ਮੀਡਿਆ 'ਤੇ ਅਕਸਰ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਬੱਚਿਆਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਇੱਕ ਮਾਮਲੇ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਅਬੋਹਰ ਦਾ ਇੱਕ ਸਰਕਾਰੀ ਸਕੂਲ ਵਿਵਾਦਾਂ 'ਚ ਘਿਰਿਆ ਹੋਇਆ ਹੈ।  

ਦੱਸ ਦਈਏ ਕਿ ਅਬੋਹਰ ਦਾ ਇਹ ਸਰਕਾਰੀ ਸਕੂਲ ਵਿਵਾਦਾਂ 'ਚ ਇਸ ਲਈ ਘਿਰਿਆ ਹੋਇਆ ਹੈ ਕਿਉਂਕਿ ਇੱਥੇ ਬੱਚਿਆਂ ਨਾਲ ਹੋ ਰਹੀ ਬਦਸਲੂਕੀ ਦੀ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਜੀ ਹਾਂ, ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਰਕਾਰੀ ਸਕੂਲ ਦੀ ਛੱਤ 'ਤੇ ਬੱਚਿਆਂ ਨੂੰ ਮੁਰਗਾ ਬਣਾ ਕੇ ਤੋਰਿਆ ਜਾ ਰਿਹਾ ਹੈ ਤੇ ਬੱਚਿਆਂ ਤੋਂ ਇੱਟਾਂ ਚੁਕਵਾਈਆਂ ਜਾ ਰਹੀਆਂ ਹਨ। ਇਸ ਘਟਨਾ ਦੀ ਪੂਰੀ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਗਈ ਹੈ ਤੇ ਵਿਭਾਗ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਵੀ ਮਿਲੀ ਹੈ। 

ਇਸ ਮਾਮਲੇ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਵਿਭਾਗ ਵੱਲੋਂ ਜਾਂਚ ਹੁਕਮ ਦੇ ਦਿੱਤੇ ਗਏ ਹਨ। ਦੱਸ ਦਈਏ ਕਿ ਇਹ ਵੀਡੀਓ ਅਬੋਹਰ ਦੇ ਪ੍ਰੇਮ ਨਗਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈ ਤੇ ਇਹ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 

ਇਸ ਵੀਡੀਓ ਵਿੱਚ ਸਕੂਲ ਦੀ ਛੱਤ 'ਤੇ ਛੋਟੇ ਬੱਚਿਆਂ ਨੂੰ ਮੁਰਗਾ ਬਣਾ ਕੇ ਤੋਰਿਆ ਜਾ ਰਿਹਾ ਹੈ ਅਤੇ ਇਨ੍ਹਾਂ ਹੀ ਨਹੀਂ ਬੱਚਿਆਂ ਤੋਂ ਇੱਟਾਂ ਵੀ ਚੁਕਵਾਈਆਂ ਜਾ ਰਹੀਆਂ ਹਨ ਤੇ ਕੰਮ ਲਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਾਹਮਣੇ ਖੜ੍ਹੇ ਕਿਸੇ ਸ਼ਖਸ ਵੱਲੋਂ ਇਹ ਸਾਰੀ ਵੀਡੀਓ ਆਪਣੇ ਮੁਬਾਈਲ ਦੇ ਕੈਮਰੇ ਵਿੱਚ ਕੈਦ ਕਰ ਲਈ ਗਈ ਅਤੇ ਬਾਅਦ ਵਿੱਚ ਇਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ: Crime News: 62 ਸਾਲਾਂ ਬਜ਼ੁਰਗ ਨੇ ਨਾਬਾਲਿਗ ਕੁੜੀ ਨਾਲ ਕੀਤੀ ਜ਼ਬਰਦਸਤੀ

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪੁਰਾਣੀ ਹੈ ਪਰ ਸਿੱਖਿਆ ਵਿਭਾਗ ਦੇ ਕੋਲ਼ ਇਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਲਿਖਤੀ ਰੂਪ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਹ ਵੀਡੀਓ ਕਦੋਂ ਦੀ ਹੈ ਤੇ ਕਿਸ ਨੇ ਬਣਾਈ ਹੈ, ਫਿਲਹਾਲ, ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ ਤੇ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਤੌਰ 'ਤੇ ਕਮੇਟੀ ਦਾ ਗਠਨ ਕਰਦਿਆਂ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।  

ਇਹ ਵੀ ਪੜ੍ਹੋ: Hickey gone wrong: ਗਲਤ ਢੰਗ ਨਾਲ ਦਿੱਤਾ 'Love Bite' ਬਣ ਸਕਦੈ ਜਾਨ ਜਾਣ ਦਾ ਕਾਰਨ, ਜਾਣੋ ਵਜ੍ਹਾ

(For more news apart from Punjab's Abohar Government School, Students Tortured news in Punjabi, stay tuned to Zee PHH)

Trending news