Moga News: ਗੈਂਗਸਟਰ ਅਰਸ਼ ਡੱਲਾ ਲਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਦੋਸ਼ੀ ਦੀ ਪ੍ਰਾਪਰਟੀ ਕੀਤੀ ਸੀਲ
Advertisement
Article Detail0/zeephh/zeephh2338826

Moga News: ਗੈਂਗਸਟਰ ਅਰਸ਼ ਡੱਲਾ ਲਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਦੋਸ਼ੀ ਦੀ ਪ੍ਰਾਪਰਟੀ ਕੀਤੀ ਸੀਲ

Moga News: ਮੋਗਾ ਪੁਲਿਸ ਵੱਲੋਂ ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਦੋਸ਼ੀ ਦੀ ਪ੍ਰਾਪਰਟੀ ਅਟੈਚ ਕਰ ਲਈ ਹੈ।

Moga News: ਗੈਂਗਸਟਰ ਅਰਸ਼ ਡੱਲਾ ਲਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਦੋਸ਼ੀ ਦੀ ਪ੍ਰਾਪਰਟੀ ਕੀਤੀ ਸੀਲ

Moga News: ਮੋਗਾ ਪੁਲਿਸ ਵੱਲੋਂ ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਬਾਘਾ ਪੁਰਾਣਾ ਦੇ ਇੱਕ ਪੁਰਾਣੇ UAPA Act,1967 ਅਧੀਨ ਦਰਜ ਹੋਏ ਮੁਕੱਦਮੇ ਵਿੱਚ ਦੋਸ਼ੀ ਦੀ ਪ੍ਰਾਪਰਟੀ ਅਟੈਚ ਕਰ ਲਈ ਹੈ। ਦੋਸ਼ੀ ਦੀ 7 ਕਨਾਲ 18 ਮਰਲੇ ਪ੍ਰਾਪਰਟੀ ਅਟੈਚ ਕੀਤੀ ਗਈ ਹੈ।

ਜਾਣਕਾਰੀ ਦਿੰਦੇ ਹੋਏ ਬਾਘਾਪੁਰਾਣਾ ਡੀਐਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਮਨਪ੍ਰੀਤ ਸਿੰਘ ਉਰਫ ਪੀਤਾ ਨੂੰ ਮਿਤੀ 03.11.2023 ਨੂੰ ਗ੍ਰਿਫਤਾਰ ਕੀਤਾ ਗਿਆ ਜੋ ਪੁਲਿਸ ਹਿਰਾਸਤ ਦੌਰਾਨ ਮਨਪ੍ਰੀਤ ਸਿੰਘ ਉਰਫ ਪੀਤਾ ਕੋਲੋਂ ਪੁੱਛਗਿੱਛ ਉਤੇ ਇਹ ਤੱਥ ਸਾਹਮਣੇ ਆਏ ਕਿ ਮਨਪ੍ਰੀਤ ਸਿੰਘ ਉਰਫ ਪੀਤਾ ਉਕਤ ਜੋ ਕਿ ਫਿਲਪਾਇਨ ਵਿੱਚ ਮਨੀਲਾ ਸਿਟੀ ਵਿੱਚ ਰਹਿੰਦਾ ਸੀ ਅਤੇ ਉੱਥੇ ਉਹ ਗੈਂਗਸਟਰ ਅਰਸ਼ ਡੱਲਾ ਜ਼ਿਲ੍ਹਾ ਮੋਗਾ ਦੇ ਸੰਪਰਕ ਵਿੱਚ ਸੀ ਤੇ ਅਰਸ਼ ਡੱਲਾ ਉਕਤ ਨੂੰ ਇੰਡੀਆ ਵਿੱਚ ਵਾਰਦਾਤ ਕਰਨ ਜਾਂ ਪਾਕਿਸਤਾਨ ਤੋਂ ਆਈਆਂ ਹੋਈਆਂ ਖੇਪਾਂ ਨੂੰ ਇੱਧਰ ਉੱਧਰ ਪਹੁੰਚਾਉਣ ਲਈ ਬੰਦਿਆਂ ਦਾ ਇੰਤਜਾਮ ਕਰਕੇ ਦਿੰਦਾ ਸੀ ਅਤੇ ਫਿਲਪਾਇਨ ਵਿੱਚ ਰਹਿ ਕੇ ਲਗਾਤਾਰ ਅਰਸ਼ ਡੱਲਾ ਦੇ ਸੰਪਰਕ ਵਿੱਚ ਰਿਹਾ।

ਸਤੰਬਰ 2022 ਵਿੱਚ ਅਰਸ਼ ਡੱਲਾ ਨੇ ਮਨਪ੍ਰੀਤ ਸਿੰਘ ਉਰਫ ਪੀਤਾ ਨੂੰ ਪਿੰਡ ਆਰਿਫ ਕੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪਾਕਿਸਤਾਨ ਤੋਂ ਆਈ ਖੇਪ ਚੁੱਕਣ ਲਈ ਬੰਦਿਆਂ ਦਾ ਇੰਤਜ਼ਾਮ ਕਰਨ ਲਈ ਕਿਹਾ ਜਿਸ ਉਤੇ ਮਨਪ੍ਰੀਤ ਸਿੰਘ ਪੀਤਾ ਉਕਤ ਨੇ ਅੰਮ੍ਰਿਤਪਾਲ ਸਿੰਘ ਉਰਫ ਐਮੀ ਵਾਸੀ ਚੰਦ ਨਵਾਂ ਜ਼ਿਲ੍ਹਾ ਮੋਗਾ ਰਾਹੀ ਵਿਜਾ ਸਿੰਘ ਵਾਸੀ ਚੰਦ ਨਵਾਂ ਤੇ ਰਣਜੋਧ ਸਿੰਘ ਵਾਸੀ ਗੰਜੀ ਗੁਲਾਬ ਸਿੰਘ ਨਾਲ ਸੰਪਰਕ ਕੀਤਾ, ਜਿਨ੍ਹਾਂ ਨਾਲ ਮਨਪ੍ਰੀਤ ਸਿੰਘ ਉਰਫ ਪੀਤਾ ਨੇ ਵਟਸਅਪ ਕਾਲ ਰਾਹੀਂ ਅਰਸ਼ਦੀਪ ਸਿੰਘ ਡੱਲਾ ਨੂੰ ਕਾਨਫਰੰਸ ਵਿੱਚ ਲੈ ਕੇ ਵਿਜਾ ਸਿੰਘ ਤੇ ਰਣਜੋਧ ਸਿੰਘ ਨਾਲ ਗੱਲਬਾਤ ਕੀਤੀ।

ਫਿਰ ਅਰਸ਼ਦੀਪ ਸਿੰਘ ਡੱਲਾ ਦੇ ਕਹਿਣ ਉਤੇ ਉਸ ਨੇ ਅਮਰੀਕ ਸਿੰਘ ਦੀ ਆਈਡੀ ਪਰੂਫ ਵਰਤ ਕੇ ਮਿਤੀ 21.09.2022 ਨੂੰ 2500 ਫਿਲਪਾਇਨ ਪੈਸੋ ਵੈਸਟਰਨ ਯੂਨੀਅਨ ਰਾਹੀ ਇੰਡੀਆ ਭੇਜੇ ਸਨ ਜੋ ਮਿਤੀ 21.09.2023 ਵਿਜਾ ਸਿੰਘ ਨੇ ਜੈਦੀਪ ਇੰਟਰਪ੍ਰਾਇਜਜ ਵੈਸਟਰਨ ਯੂਨੀਅਨ ਤਪਤੇਜ ਮਾਰਕੀਟ ਮੋਗਾ ਤੋਂ ਹਾਸਲ ਕੀਤੇ ਅਤੇ ਫਿਰ ਮਿਤੀ 26.09.2022 ਨੂੰ 1500 ਫਿਲਪਾਇਨ ਪੈਸੋ ਵੈਸਟਰਨ ਯੂਨੀਅਨ ਰਾਹੀ ਇੰਡੀਆ ਭੇਜੇ ਸਨ ਜੋ ਮਿਤੀ 26.09.2023 ਵਿਜਾ ਸਿੰਘ ਪੁੱਤਰ ਬਲਵੰਤ ਸਿੰਘ ਉਕਤ ਨੇ ਜੈਦੀਪ ਇੰਟਰਪ੍ਰਾਇਜਜ ਵੈਸਟਰਨ ਯੂਨੀਅਨ ਤਪਤੇਜ ਮਾਰਕੀਟ ਮੋਗਾ ਤੋਂ ਹਾਸਲ ਕੀਤੇ। 

ਫਿਰ ਮਿਤੀ 29.09.2022 ਨੂੰ 10500 ਫਿਲਪਾਇਨ ਪੈਸੋ (13662.37 ਭਾਰਤੀ ਰੁਪਏ) ਵੈਸਟਰਨ ਯੂਨੀਅਨ ਰਾਹੀ ਇੰਡੀਆ ਭੇਜੇ ਸਨ ਜੋ ਵਿਜਾ ਸਿੰਘ ਪੁੱਤਰ ਬਲਵੰਤ ਸਿੰਘ ਉਕਤ ਨੇ ਮਿਤੀ 29.09.2022 ਨੂੰ ਕਮਲ ਮਨੀ ਚੇਂਜਰ (ਵੈਸਟਰਨ ਯੂਨੀਅਨ) ਤਪਤੇਜ ਮਾਰਕੀਟ ਮੋਗਾ ਤੋਂ ਹਾਸਲ ਕੀਤੇ ਗਏ ਸਨ।

ਇਨ੍ਹਾਂ ਪੈਸਿਆਂ ਦੇ ਬਦਲੇ ਦੋਸ਼ੀ ਵੀਜਾ ਸਿੰਘ ਅਤੇ ਰਣਜੋਧ ਸਿੰਘ ਨੇ ਮਨਪ੍ਰੀਤ ਸਿੰਘ ਉਰਫ਼ ਪੀਤਾ ਦੇ ਕਹਿਣ ਉਤੇ ਪਿੰਡ ਆਰਿਫ ਕੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਅਰਸ਼ਦੀਪ ਸਿੰਘ ਡੱਲਾ ਵੱਲੋਂ ਭੇਜੀ ਗਈ ਕੰਨਸਾਇਨਮੈਂਟ ਜਿਸ ਵਿੱਚ ਪਿਸਟਲ ਸਮੇਤ ਰੌਂਦ ਅਤੇ ਤਿੰਨ ਗਰਨੇਡ ਮਿਲੇ, ਚੁੱਕ ਕੇ ਲਿਆ ਕੇ ਆਪਣੇ ਘਰ ਰੱਖੇ ਅਤੇ ਫਿਰ ਮਨਪ੍ਰੀਤ ਸਿੰਘ ਉਰਫ ਪੀਤਾ ਅਤੇ ਅਰਸ਼ਦੀਪ ਸਿੰਘ ਉਰਫ ਡੱਲਾ ਦੇ ਕਹਿਣ ਉਤੇ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੀਰਾ, ਲਵਪ੍ਰੀਤ ਸਿੰਘ ਉਰਫ ਲਵੀ ਅਤੇ ਨਿਰਮਲ ਸਿੰਘ ਉਰਫ ਨਿੰਮਾ ਉਕਤਾਂ ਨੂੰ ਇਹ ਕੰਨਸਾਇਨਮੈਂਟ ਸਪਲਾਈ ਕੀਤੀ ਸੀ। ਜਿਸ ਉਤੇ ਕਾਰਵਾਈ ਕਰਦੇ ਹੋਏ ਅੱਜ ਮਨਪ੍ਰੀਤ ਸਿੰਘ ਪੀਤੇ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ।

ਇਹ ਵੀ ਪੜ੍ਹੋ : Faridkot Clash: ਸਿੱਖ ਪ੍ਰਚਾਰਕ ਮਨਪ੍ਰੀਤ ਸਿੰਘ ਖ਼ਾਲਸਾ 'ਤੇ ਅਨੰਦ ਕਾਰਜਾਂ ਦੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼; ਟਕਰਾਅ 'ਚ ਪੱਗਾਂ ਲੱਥੀਆਂ

 

Trending news