ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਵੱਲੋਂ ਚੱਲ ਰਹੀ ਨਜਾਇਜ਼ ਮਾਈਨਿੰਗ ਵਾਲੀ ਜਗ੍ਹਾ ਤੇ ਰੇਡ ਕੀਤੀ ਗਈ। ਤੇ ਮੌਕੇ ਤੋਂ 8 ਟਰੈਕਟਰ ਤੇ 10 ਟਰਾਲੀਆਂ ਕਾਬੂ ਕੀਤੀਆ ਗਈਆਂ। ਇਸ ਮੌਕੇ ਪੁਲਿਸ ਵੱਲੋਂ 10 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ।
Trending Photos
ਚੰਡੀਗੜ੍ਹ- ਨਜਾਇਜ਼ ਮਾਈਨਿੰਗ ਨੂੰ ਲੈ ਕੇ ਸੂਬਾ ਸਰਕਾਰ ਸਖਤ ਨਜ਼ਰ ਆ ਰਹੀ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਵੱਲੋਂ ਕਿਹਾ ਗਿਆ ਸੀ ਕਿ ਸੂਬੇ ਵਿੱਚ ਨਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਤੇ ਕਾਰਵਾਈ ਕਰਦਿਆ ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਵੱਲੋਂ ਚੱਲ ਰਹੀ ਨਜਾਇਜ਼ ਮਾਈਨਿੰਗ ਵਾਲੀ ਜਗ੍ਹਾ ਤੇ ਰੇਡ ਕੀਤੀ ਗਈ। ਰੇਡ ਦੌਰਾਨ ਮੁਲਜ਼ਮ ਟਰੈਕਟ ਟਰਾਲੀਆਂ ਛੱਡ ਕੇ ਫਰਾਰ ਹੋ ਗਏ। ਪੁਲਿਸ ਵੱਲੋ ਮੌਕੇ ਤੋਂ 8 ਟਰੈਕਟਰ ਤੇ 10 ਟਰਾਲੀਆਂ ਕਾਬੂ ਕੀਤੀਆਂ ਗਈਆਂ। ਇਸ ਮੌਕੇ ਪੁਲਿਸ ਵੱਲੋਂ 10 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਾਈਨਿੰਗ ਦੀ ਹੀ ਭੇਟ ਚੜਿਆ ਸੀ ਪਠਾਨਕੋਟ ਤੇ ਹਿਮਾਚਲ ਨਾਲ ਲਗਦਾ ਪੁਲ
ਦੱਸਦੇਈਏ ਕਿ ਕੁਝ ਦਿਨ ਪਹਿਲਾ ਹੀ ਹਿਮਾਚਲ ਤੇ ਪਠਾਨਕੋਟ ਦੇ ਨਾਲ ਲਗਦਾ ਚੱਕੀ ਪੜਾਵ ਰੇਲਵੇ ਪੁਲ ਪਾਣੀ ਦੇ ਤੇਜ ਵਹਾਅ ਕਾਰਨ ਟੁਟ ਗਿਆ ਸੀ। ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦਾ ਦਾਅਵਾ ਹੈ ਕਿ ਲਗਾਤਾਰ ਨਜਾਇਜ਼ ਮਾਈਨਿੰਗ ਕਾਰਨ ਇਹ ਪੁਲ ਟੁਟਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਚੱਕੀ ਖੱਡ ਪੁਲ ਨੇੜੇ ਲਗਾਤਾਰ ਹੋ ਰਹੀ ਭਾਰੀ ਮਾਈਨਿੰਗ ਕਾਰਨ ਮਾਈਨਿੰਗ ਮਾਫੀਆ ਦੀ ਭੇਟ ਇਹ ਪੁਲ ਚੜ੍ਹਿਆ ਹੈ। ਜਿਸ ਨੂੰ ਦੇਖਦਿਆ ਹੋਇਆ ਮਾਈਨਿੰਗ ਵਿਭਾਗ ਵੱਲੋਂ ਜਿਲ੍ਰੇ ਵਿੱਚ ਵੱਡੀ ਕਾਰਵਾਈ ਕੀਤੀ ਗਈ।
WATCH LIVE TV