Gobind Sagar Lake: ਗੋਬਿੰਦ ਸਾਗਰ ਝੀਲ ਵਿੱਚ 15 ਜੂਨ ਤੋਂ ਲੈ ਕੇ 15 ਅਗਸਤ ਤੱਕ ਮੱਛੀ ਦੇ ਸ਼ਿਕਾਰ ਤੇ ਪੂਰਨ ਤੌਰ ਉਤੇ ਪਾਬੰਦੀ ਹੁੰਦੀ ਹੈ। ਹੁਣ ਇਹ ਮਿਆਦ ਖਤਮ ਹੋ ਚੁੱਕੀ ਹੈ ਅਤੇ ਭਾਖੜਾ ਡੈਮ ਦੀ ਮੱਛੀ ਬਾਜ਼ਾਰ ਵਿੱਚ ਮਿਲਣਾ ਸ਼ੁਰੂ ਹੋ ਜਾਏਗੀ।
Trending Photos
Gobind Sagar Lake (ਬਿਮਲ ਸ਼ਰਮਾ): ਭਾਖੜਾ ਡੈਮ ਦੀ ਮੱਛੀ ਖਾਣ ਦੇ ਸ਼ੌਕੀਨਾਂ ਲਈ ਇਹ ਖ਼ਬਰ ਖਾਸ ਹੈ ਕਿਉਂਕਿ ਗੋਬਿੰਦ ਸਾਗਰ ਝੀਲ ਵਿੱਚ 15 ਜੂਨ ਤੋਂ ਲੈ ਕੇ 15 ਅਗਸਤ ਤੱਕ ਮੱਛੀ ਦੇ ਸ਼ਿਕਾਰ ਤੇ ਪੂਰਨ ਤੌਰ ਉਤੇ ਪਾਬੰਦੀ ਹੁੰਦੀ ਹੈ ਕਿਉਂਕਿ ਇਸ ਸੀਜ਼ਨ ਵਿੱਚ ਮੱਛੀ ਦੇ ਪ੍ਰਜਣਨ ਦਾ ਸਮਾਂ ਹੁੰਦਾ ਹੈ। 16 ਅਗਸਤ ਤੋਂ ਅੱਜ ਫਿਰ ਭਾਖੜਾ ਦੇਣ ਵਿੱਚ ਮੱਛੀ ਫੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਅੱਜ ਤੋਂ ਭਾਖੜਾ ਡੈਮ ਦੀ ਮੱਛੀ ਬਾਜ਼ਾਰ ਵਿੱਚ ਮਿਲਣਾ ਸ਼ੁਰੂ ਹੋ ਜਾਏਗੀ। ਤੁਹਾਨੂੰ ਦੱਸ ਦਈਏ ਕਿ ਭਾਖੜਾ ਡੈਮ ਦੀ ਮੱਛੀ ਮੁੰਬਈ ਦਿੱਲੀ ਤੱਕ ਤੇ ਬਾਹਰਲੇ ਦੇਸ਼ਾਂ ਤੱਕ ਵੀ ਐਕਸਪੋਰਟ ਹੁੰਦੀ ਹੈ ਜੋ ਕਿ ਕਾਫੀ ਪਸੰਦ ਕੀਤੀ ਜਾਂਦੀ ਹੈ। ਪਹਿਲੇ ਦਿਨ ਦੀ ਖੇਪ 50 ਕੁਇੰਟਲ ਤੋਂ ਜ਼ਿਆਦਾ ਆਈ ਹੈ ਜਿਸ ਵਿੱਚ 35 ਫ਼ੀਸਦੀ ਸਿਲਵਰ ਫਿਸ਼ ਅਤੇ 15 ਫੀਸਦੀ ਸੰਘਾੜਾ ਅਤੇ ਗੋਲਡਨ ਫਿਸ਼ ਅਤੇ ਵੱਡੇ ਪੀਸ 40 ਕਿਲੋ ਦੇ ਕਰੀਬ ਸਿਲਵਰ ਫਿਸ਼ ਤੇ ਕਤਲਾ ਮੱਛੀ ਦਾ ਸ਼ਿਕਾਰ ਵੀ ਹੋਇਆ ਹੈ।
ਭਾਖੜਾ ਬੰਨ੍ਹ ਦੀ ਵਿਸ਼ਾਲ ਗੋਬਿੰਦ ਸਾਗਰ ਝੀਲ ਵਿੱਚ ਦੋ ਮਹੀਨੇ ਮੱਛੀਆਂ ਦੇ ਪ੍ਰਜਣਨ ਕਾਲ ਦੇ ਚੱਲਦੇ ਮੱਛੀ ਫੜਨ ਉਤੇ ਪਾਬੰਦੀ ਲੱਗੀ ਹੁੰਦੀ ਹੈ। ਭਾਖੜਾ ਬੰਨ੍ਹ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਜੋ ਕਿ 65 ਕਿਲੋਮੀਟਰ ਲੰਬੀ ਹੈ ਤੇ ਬਿਜਲੀ ਉਤਪਾਦਨ ਦੇ ਨਾਲ ਨਾਲ ਮੱਛੀ ਪਾਲਣ ਦਾ ਧੰਦਾ ਵੀ ਕਾਫੀ ਚੰਗਾ ਹੁੰਦਾ ਹੈ। ਅੱਜ ਗੋਬਿੰਦ ਸਾਗਰ ਝੀਲ ਵਿੱਚ ਚਾਰੇ ਪਾਸੇ ਇੱਕ ਵਾਰ ਫਿਰ ਸੈਂਕੜੇ ਮਛਵਾਰਿਆਂ ਦੀ ਛੋਟੀਆਂ-ਛੋਟੀਆਂ ਕਿਸ਼ਤੀਆਂ ਮੱਛੀ ਫੜਨ ਲਈ ਦੇਖੀਆਂ ਗਈਆਂ ਹਨ।
ਅੱਜ ਦੇ ਦਿਨ ਗੋਬਿੰਦ ਸਾਗਰ ਝੀਲ ਵਿੱਚ ਤਕਰੀਬਨ 50 ਕੁਇੰਟਲ ਦੇ ਕਰੀਬ ਮੱਛੀ ਫੜੀ ਗਈ। ਭਾਖੜਾ ਡੈਮ ਦੀ ਮੱਛੀ ਦੀ ਡਿਮਾਂਡ ਇਸ ਲਈ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਸਾਫ਼ ਤੇ ਬਰਫੀਲੇ ਅਤੇ ਸਾਫ ਸੁਥਰੇ ਪਾਣੀ ਵਿੱਚ ਹੁੰਦੀ ਹੈ ਹੁਣ ਤੱਕ ਜੋ ਮੱਛੀ ਫੜੀ ਗਈ ਹੈ ਉਹ ਇਥੋਂ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਵਿੱਚ ਨਹੀਂ ਗੁਹਾਟੀ ਅਸਾਮ, ਕੋਲਕੱਤਾ ਸਿਲੀਗੁੜੀ ਤੱਕ ਜਾਏਗੀ ਕਿਉਂਕਿ ਗੋਬਿੰਦ ਸਾਗਰ ਝੀਲ ਦੀ ਮੱਛੀ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਮਸ਼ਹੂਰ ਹੈ।
ਇਹ ਵੀ ਪੜ੍ਹੋ : CM Bhagwant Mann: ਸੀਐਮ ਵੱਲੋਂ ਰੱਖੜੀ ਮੌਕੇ ਔਰਤਾਂ ਨੂੰ ਤੋਹਫਾ; ਆਂਗਣਵਾੜੀ ਵਰਕਰਾਂ ਦੀਆਂ 3000 ਨਵੀਂਆਂ ਅਸਾਮੀਆਂ ਭਰਨ ਦਾ ਐਲਾਨ