Pathankot News: ਸੈਕਸ ਰੈਕੇਟ ਚਲਾਉਣ ਵਾਲੇ ਹੋਟਲ ਮਾਲਕਾਂ ਖਿਲਾਫ਼ ਵੱਡੀ ਕਾਰਵਾਈ- 3 ਲੜਕੀਆਂ ਤੇ 7 ਪੁਰਸ਼ ਗ੍ਰਿਫ਼ਤਾਰ
Advertisement
Article Detail0/zeephh/zeephh1877552

Pathankot News: ਸੈਕਸ ਰੈਕੇਟ ਚਲਾਉਣ ਵਾਲੇ ਹੋਟਲ ਮਾਲਕਾਂ ਖਿਲਾਫ਼ ਵੱਡੀ ਕਾਰਵਾਈ- 3 ਲੜਕੀਆਂ ਤੇ 7 ਪੁਰਸ਼ ਗ੍ਰਿਫ਼ਤਾਰ

Pathankot News: ਪਠਾਨਕੋਟ ਦੇ ਹਰਿਆਲ ਅਤੇ ਮਾਮੂਨ ਨੇੜੇ 2 ਹੋਟਲਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਛਾਪੇਮਾਰੀ ਦੌਰਾਨ 3 ਲੜਕੀਆਂ ਅਤੇ 7 ਪੁਰਸ਼ ਗ੍ਰਿਫਤਾਰ ਕੀਤੇ ਗਏ ਹਨ।

Pathankot News: ਸੈਕਸ ਰੈਕੇਟ ਚਲਾਉਣ ਵਾਲੇ ਹੋਟਲ ਮਾਲਕਾਂ ਖਿਲਾਫ਼ ਵੱਡੀ ਕਾਰਵਾਈ- 3 ਲੜਕੀਆਂ ਤੇ 7 ਪੁਰਸ਼ ਗ੍ਰਿਫ਼ਤਾਰ

Pathankot News: ਪਠਾਨਕੋਟ ਪੁਲਿਸ ਨੇ ਹਰਿਆਲ ਅਤੇ ਮਾਮੂਨ ਦੇ ਨਜ਼ਦੀਕ ਸਥਿਤ ਦੋ ਹੋਟਲਾਂ 'ਤੇ ਛਾਪੇਮਾਰੀ ਕਰਕੇ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ  ਪੁਲਿਸ ਨੇ ਜਦੋਂ ਇਹਨਾਂ ਦੋ ਹੋਟਲਾਂ 'ਤੇ ਛਾਪੇਮਾਰੀ ਕੀਤੀ ਤਾਂ ਪੁਲਿਸ ਨੇ ਦੋਵਾਂ ਹੋਟਲਾਂ ਤੋਂ ਕੁੱਲ 3 ਲੜਕੀਆਂ ਅਤੇ 7 ਪੁਰਸ਼ਾਂ ਨੂੰ ਕਾਬੂ ਕੀਤਾ। ਇਸ ਦੌਰਾਨ ਪੁਲਿਸ ਨੇ ਇਨ੍ਹਾਂ ਹੋਟਲਾਂ ਦੇ 4 ਮਾਲਕਾਂ ਦੇ ਨਾਂ ਵੀ ਲਏ ਹਨ। ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਹੋਰ ਕਿੰਨੇ ਲੋਕ ਸ਼ਾਮਲ ਹਨ।
 
ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਐਸ.ਪੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਨ੍ਹਾਂ ਹੋਟਲਾਂ 'ਚ ਸੈਕਸ ਰੈਕੇਟ ਦਾ ਧੰਦਾ ਚੱਲ ਰਿਹਾ ਹੈ, ਜਿਸ ਕਾਰਨ ਮਿਲੀ ਜਾਣਕਾਰੀ ਅਨੁਸਾਰ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਤਿੰਨ ਲੜਕੀਆਂ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਸ ਸੈਕਸ ਰੈਕੇਟ ਵਿੱਚ ਸ਼ਾਮਲ ਇਨ੍ਹਾਂ ਹੋਟਲਾਂ ਦੇ ਚਾਰ ਮਾਲਕਾਂ ਦੇ ਨਾਂ ਵੀ ਸਾਹਮਣੇ ਆਏ ਹਨ। 

ਇਹ ਵੀ ਪੜ੍ਹੋ: Chandigarh News: ਜਬਰ ਜਨਾਹ ਦੇ ਦੋਸ਼ਾਂ 'ਚ ਘਿਰਿਆ PGI ਦਾ ਸਾਬਕਾ ਡਾਕਟਰ, ਕੇਰਲਾ ਤੋਂ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਇਸ ਵਿੱਚ ਸ਼ਾਮਲ ਸਨ, ਉਨ੍ਹਾਂ ਦੇ ਨਾਂ ਵੀ ਸਾਹਮਣੇ ਆਉਣਗੇ। 

(ਅਜੇ ਮਹਾਜਨ ਦੀ ਰਿਪੋਰਟ)

Trending news