Moga Murder News: ਨਾਜਾਇਜ਼ ਸਬੰਧਾਂ ਕਾਰਨ ਪਤੀ-ਪਤਨੀ ਨੇ ਮਾਮੇ ਦੇ ਮੁੰਡੇ ਦੀ ਘਰ ਬੁਲਾ ਕੇ ਕੀਤੀ ਹੱਤਿਆ; ਦੋਵੇਂ ਗ੍ਰਿਫ਼ਤਾਰ
Advertisement
Article Detail0/zeephh/zeephh2234088

Moga Murder News: ਨਾਜਾਇਜ਼ ਸਬੰਧਾਂ ਕਾਰਨ ਪਤੀ-ਪਤਨੀ ਨੇ ਮਾਮੇ ਦੇ ਮੁੰਡੇ ਦੀ ਘਰ ਬੁਲਾ ਕੇ ਕੀਤੀ ਹੱਤਿਆ; ਦੋਵੇਂ ਗ੍ਰਿਫ਼ਤਾਰ

Moga Murder News: ਮੋਗਾ ਜ਼ਿਲ੍ਹਾ ਅਧੀਨ ਪੈਂਦੇ ਕਸਬਾ ਸਮਾਲਸਰ ਦੇ ਪਿੰਡ ਮਲਕੇ ਵਿੱਚ ਭੂਆ ਦੇ ਮੁੰਡੇ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਘਰ ਬੁਲਾ ਕੇ ਆਪਣੀ ਘਰਵਾਲੀ ਨਾਲ ਮਿਲ ਕੇ ਸਿਰ ਵਿੱਚ ਲੋਹੇ ਦੀ ਪਾਈਪ ਤੇ ਘੋਟਣਾ ਮਾਰ ਕੇ ਹੱਤਿਆ ਕਰ ਦਿੱਤੀ।

Moga Murder News: ਨਾਜਾਇਜ਼ ਸਬੰਧਾਂ ਕਾਰਨ ਪਤੀ-ਪਤਨੀ ਨੇ ਮਾਮੇ ਦੇ ਮੁੰਡੇ ਦੀ ਘਰ ਬੁਲਾ ਕੇ ਕੀਤੀ ਹੱਤਿਆ; ਦੋਵੇਂ ਗ੍ਰਿਫ਼ਤਾਰ

Moga Murder News (ਨਵਦੀਪ ਸਿੰਘ):  ਮੋਗਾ ਜ਼ਿਲ੍ਹਾ ਅਧੀਨ ਪੈਂਦੇ ਕਸਬਾ ਸਮਾਲਸਰ ਦੇ ਪਿੰਡ ਮਲਕੇ ਵਿੱਚ ਭੂਆ ਦੇ ਮੁੰਡੇ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਘਰ ਬੁਲਾ ਕੇ ਆਪਣੀ ਘਰਵਾਲੀ ਨਾਲ ਮਿਲ ਕੇ ਸਿਰ ਵਿੱਚ ਲੋਹੇ ਦੀ ਪਾਈਪ ਅਤੇ ਘੋਟਣਾ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਪਤੀ ਪਤਨੀ ਮੌਕੇ ਤੋਂ ਫਰਾਰ ਹੋ ਗਏ ਸਨ। ਘਟਨਾ ਦਾ ਪਤਾ ਲੱਗਦਿਆਂ ਇਹ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਬਣ ਗਿਆ।

ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਪੂਰਾ ਮਾਮਲਾ ਇਹ ਹੈ ਕਿ ਧਰਮਾ ਸਿੰਘ 35 ਸਾਲਾ ਵਿਅਕਤੀ ਜੋ ਪਿੰਡ ਜੀਵਨਵਾਲਾ (ਫਰੀਦਕੋਟ) ਦਾ ਰਹਿਣ ਵਾਲਾ ਸੀ ਅਤੇ ਉਸ ਦੀ ਭੂਆ ਜੋ ਸਮਾਲਸਰ ਦੇ ਪਿੰਡ ਮਲਕੇ ਵਿੱਚ ਵਿਆਹੀ ਹੋਈ ਹੈ ਅਤੇ ਉਸ ਦੀ ਭੂਆ ਦੇ ਲੜਕੇ ਦੀ ਘਰਵਾਲੀ ਦੇ ਨਾਲ ਧਰਮਾ ਸਿੰਘ ਦੇ ਨਾਜਾਇਜ਼ ਸਬੰਧ ਸਨ।

ਇਸ ਕਰਕੇ ਭੂਆ ਦੇ ਮੁੰਡੇ ਜਸਵਿੰਦਰ ਸਿੰਘ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਸਮਾਲਸਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਮਾਮਲੇ ਵਿੱਚ ਥਾਣਾ ਸਮਾਲਸਰ ਦੇ ਐਸਐਚਓ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਮੱਲਕੇ ਵਿੱਚ ਬੱਬੀ ਸਿੰਘ ਦੇ ਘਰ ਇੱਕ ਵਿਅਕਤੀ ਦਾ ਕਤਲ ਹੋਣ ਦੀ ਸੂਚਨਾ ਮਿਲੀ ਤਾਂ ਪਤਾ ਲੱਗਾ ਕਿ ਮ੍ਰਿਤਕ ਦਾ ਨਾਮ ਧਰਮਾ ਸਿੰਘ ਹੈ ਜੋ ਪਿੰਡ ਜੀਵਨ ਵਾਲਾ (ਫਰੀਦਕੋਟ)ਦੇ ਰਹਿਣ ਸੀ ਤੇ ਜਿਸ ਦਾ ਆਪਣੀ ਭੂਆ ਦੇ ਲੜਕੇ ਦੀ ਪਤਨੀ ਨਾਲ ਕਥਿਤ ਤੌਰ ਉਤੇ ਨਾਜਾਇਜ਼ ਸਬੰਧ ਸਨ।

ਇਹ ਵੀ ਪੜ੍ਹੋ : Dhuri Murder: ਪੁਜਾਰੀ ਨੇ ਇੱਕ ਨੌਜਵਾਨ ਦਾ ਕੀਤਾ ਕਤਲ; ਹਵਨ ਕੁੰਡ ਵਿੱਚੋਂ ਲਾਸ਼ ਬਰਾਮਦ

ਜਿਸ ਦੇ ਚੱਲਦਿਆਂ ਜਸਵਿੰਦਰ ਸਿੰਘ ਪੁੱਤਰ ਮੰਗਾਂ ਸਿੰਘ ਵਾਸੀ ਪਿੰਡ ਮੱਲਕੇ ਨੇ ਆਪਣੀ ਘਰ ਵਾਲੀ ਤੋਂ ਫੋਨ ਕਰਵਾ ਕੇ ਧਰਮਾ ਸਿੰਘ ਨੂੰ ਮੱਲਕੇ ਪਿੰਡ ਸੱਦ ਲਿਆ ਅਤੇ ਪਤੀ-ਪਤਨੀ ਦੋਹਾਂ ਨੇ ਧਰਮਾ ਸਿੰਘ ਦੇ ਸਿਰ ਵਿੱਚ ਲੋਹੇ ਦੀ ਪਾਈਪ ਅਤੇ ਘੋਟਣੇ ਨਾਲ ਸੱਟਾਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੋਵੇਂ ਪਤੀ-ਪਤਨੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਤੇ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : Vote Register Last Day: ਪੰਜਾਬ ਦੇ ਲੋਕਾਂ ਲਈ ਅੱਜ ਵੋਟ ਬਣਵਾਉਣ ਦਾ ਆਖਰੀ ਮੌਕਾ, ਆਨਲਾਈਨ ਇੰਜ ਕਰੋ ਅਪਲਾਈ

Trending news