Ludhiana​ Lok Sabha Seat History: ਮੈਨਚੈਸਟਰ ਆਫ਼ ਇੰਡੀਆ ਆਖੇ ਜਾਣ ਵਾਲਾ ਲੋਕ ਸਭਾ ਹਲਕਾ ਲੁਧਿਆਣਾ , ਜਾਣੋ ਇਸ ਦਾ ਸਿਆਸੀ ਇਤਿਹਾਸ
Advertisement
Article Detail0/zeephh/zeephh2234159

Ludhiana​ Lok Sabha Seat History: ਮੈਨਚੈਸਟਰ ਆਫ਼ ਇੰਡੀਆ ਆਖੇ ਜਾਣ ਵਾਲਾ ਲੋਕ ਸਭਾ ਹਲਕਾ ਲੁਧਿਆਣਾ , ਜਾਣੋ ਇਸ ਦਾ ਸਿਆਸੀ ਇਤਿਹਾਸ

Ludhiana​ Lok Sabha Seat History: ਲੁਧਿਆਣਾ ਲੋਕ ਸਭਾ ਹਲਕੇ ਵਿੱਚ 13 ਵਿਧਾਨ ਸਭਾ ਹਲਕੇ ( ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ, ਦਾਖਾ, ਜਗਰਾਉਂ, ਸਾਹਨੇਵਾਲ, ਪਾਇਲ, ਖੰਨਾ, ਸਮਰਾਲਾ ) ਹਨ। 

Ludhiana​ Lok Sabha Seat History: ਮੈਨਚੈਸਟਰ ਆਫ਼ ਇੰਡੀਆ ਆਖੇ ਜਾਣ ਵਾਲਾ ਲੋਕ ਸਭਾ ਹਲਕਾ ਲੁਧਿਆਣਾ , ਜਾਣੋ ਇਸ ਦਾ ਸਿਆਸੀ ਇਤਿਹਾਸ

Ludhiana​ Lok Sabha Seat History: ਲੁਧਿਆਣਾ ਸ਼ਹਿਰ ਪੰਜਾਬ ਦਾ ਸਭ ਤੋਂ ਇਤਿਹਾਸ ਸ਼ਹਿਰ ਹੈ, ਇਸ ਨੂੰ ਮੈਨਚੈਸਟਰ ਆਫ਼ ਇੰਡੀਆ ਵੀ ਕਿਹਾ ਜਾਂਦਾ ਹੈ। ਲੋਧੀ ਰਾਜਵੰਸ਼ ਨੇ ਇਸ ਇਲਾਕੇ 'ਤੇ ਲੰਬੇ ਸਮੇਂ ਤੱਕ ਰਾਜ ਕੀਤਾ। ਜਿਸ ਕਾਰਨ ਇਸ ਇਲਾਕੇ ਦਾ ਨਾਂ ਲੋਦੀ ਵੰਸ਼ ਦੇ ਨਾਮ ’ਤੇ ਪਿਆ। ਇਸ ਦਾ ਪੁਰਾਤਨ ਨਾਮ ਲੋਧਿਆਣਾ ਸੀ। ਲੋਧੀ ਵੰਸ਼ ਦੇ ਸ਼ਾਸਕਾਂ ਨੇ ਸਤਲੁਜ ਦਰਿਆ ਦੇ ਕੰਢੇ ਇਸ ਸ਼ਹਿਰ ਨੂੰ ਵਸਾਇਆ ਸੀ। ਜੋ ਕਿ ਹੁਣ 13 ਕਿ.ਮੀ. ਉੱਤਰ ਵੱਲ ਵਹਿੰਦਾ ਹੈ। ਇੱਥੇ ਹੀ ਪਹਿਲੀ ਸਿੱਖ ਜੰਗ ਲੜੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਇਸ ਸਥਾਨ ਦੀ ਇਤਿਹਾਸਕ ਵਿਰਾਸਤ ਰੱਖਦਾ ਹੈ। ਨਹਿਰੂ ਰੋਜ਼ ਗਾਰਡਨ ਇੱਥੇ ਇੱਕ ਸੈਰ ਸਪਾਟਾ ਸਥਾਨ ਹੈ। ਇਹ ਉੱਤਰੀ ਭਾਰਤ ਦਾ ਪ੍ਰਮੁੱਖ ਉਦਯੋਗਿਕ ਕੇਂਦਰ ਹੈ। ਇੱਥੋਂ ਦੇ ਵਸਨੀਕਾਂ ਨੂੰ 'ਲੁਧਿਆਣਵੀ' ਕਿਹਾ ਜਾਂਦਾ ਹੈ।

ਲੁਧਿਆਣਾ ਦਾ ਚੋਣ ਇਤਿਹਾਸ

ਲੁਧਿਆਣਾ ਹਲਕੇ 'ਚ 1951 ਤੋਂ ਲੈ ਕੇ 2019 ਤੱਕ 17 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 9 ਵਾਰ ਅਤੇ 8 ਵਾਰ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੋਂ ਜੇਤੂ ਰਹੀ ਹੈ। ਇਸ ਸੀਟ ਤੋਂ ਸਭ ਤੋਂ ਵੱਧ ਵਾਰ ਕਾਂਗਰਸ ਦੇ ਦਵਿੰਦਰ ਸਿੰਘ ਗਰਚਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਮਰੀਕ ਸਿੰਘ ਆਲੀਵਾਲ ਨੇ ਲਗਾਤਾਰ ਦੋ ਵਾਰ ਇਸ ਸੀਟ 'ਤੇ ਜਿੱਤ ਹਾਸਲ ਕੀਤੀ। 

                                  ਲੋਕ ਸਭਾ ਨਤੀਜੇ

  ਨੰ.   ਸਾਲ    ਜੇਤੂ ਸਾਂਸਦ ਮੈਂਬਰ    ਪਾਰਟੀ
  1.   1951   ਬਹਾਦੁਰ ਸਿੰਘ   ਕਾਂਗਰਸ
  2.   1957   ਅਜੀਤ ਸਿੰਘ ਸਰਹੱਦੀ   ਕਾਂਗਰਸ
  3.   1962    ਸਰਦਾਰ ਕਪੂਰ ਸਿੰਘ   ਸ਼੍ਰੋਮਣੀ ਅਕਾਲੀ ਦਲ
  4.   1967   ਦਵਿੰਦਰ ਸਿੰਘ ਗਰਚਾ   ਕਾਂਗਰਸ
  5.   1971   ਦਵਿੰਦਰ ਸਿੰਘ ਗਰਚਾ   ਕਾਂਗਰਸ
  6.   1977   ਜਗਦੇਵ ਸਿੰਘ ਤਲਵੰਡੀ   ਸ਼੍ਰੋਮਣੀ ਅਕਾਲੀ ਦਲ
  7.   1980   ਦਵਿੰਦਰ ਸਿੰਘ ਗਰਚਾ   ਕਾਂਗਰਸ
  8.   1984   ਮੇਵਾ ਸਿੰਘ ਗਿੱਲ   ਸ਼੍ਰੋਮਣੀ ਅਕਾਲੀ ਦਲ
  9.   1989   ਰਾਜਿੰਦਰ ਕੌਰ ਬੁਲਾਰਾ   ਸ਼੍ਰੋਮਣੀ ਅਕਾਲੀ ਦਲ
  10.   1991   ਦਵਿੰਦਰ ਸਿੰਘ ਗਰਚਾ   ਕਾਂਗਰਸ
  11.   1996   ਅਮਰੀਕ ਸਿੰਘ ਆਲੀਵਾਲ   ਸ਼੍ਰੋਮਣੀ ਅਕਾਲੀ ਦਲ
  12.   1998   ਅਮਰੀਕ ਸਿੰਘ ਆਲੀਵਾਲ   ਸ਼੍ਰੋਮਣੀ ਅਕਾਲੀ ਦਲ
  13.   1999   ਗੁਰਚਰਨ ਸਿੰਘ ਗਾਲਿਬ   ਕਾਂਗਰਸ
  14.   2004   ਸ਼ਰਨਜੀਤ ਸਿੰਘ ਢਿੱਲੋਂ    ਸ਼੍ਰੋਮਣੀ ਅਕਾਲੀ ਦਲ
  15.   2009    ਮਨੀਸ਼ ਤਿਵਾੜੀ    ਕਾਂਗਰਸ
  16   2014    ਰਵਨੀਤ ਸਿੰਘ ਬਿੱਟੂ   ਕਾਂਗਰਸ
  17.   2019    ਰਵਨੀਤ ਸਿੰਘ ਬਿੱਟੂ   ਕਾਂਗਰਸ

 

ਲੁਧਿਆਣਾ​ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ

ਲੁਧਿਆਣਾ ਲੋਕ ਸਭਾ ਹਲਕੇ ਵਿੱਚ 13 ਵਿਧਾਨ ਸਭਾ ਹਲਕੇ ( ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ, ਦਾਖਾ, ਜਗਰਾਉਂ, ਸਾਹਨੇਵਾਲ, ਪਾਇਲ, ਖੰਨਾ, ਸਮਰਾਲਾ ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ 12 ਲੋਕ ਸਭਾ ਸੀਟ 'ਤੇ ਜਿੱਤ ਹਾਸਲ ਕੀਤੀ। ਜਦਕਿ ਇੱਕ ਵਿਧਾਨ ਸਭਾ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਸੀ।

ਪਿਛਲੇ ਲੋਕ ਸਭਾ ਨਤੀਜੇ

ਲੁਧਿਆਣਾ ਲੋਕ ਸਭਾ ਹਲਕੇ ਦੇ ਜੇਕਰ ਪਿਛਲੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਦੋ ਵਾਰ ਤੋਂ ਲਗਾਤਾਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਬਣਦੇ ਆ ਰਹੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸਾਲ 2009 ਦੇ ਵਿੱਚ ਕਾਂਗਰਸ ਦੇ ਹੀ ਮਨੀਸ਼ ਤਿਵਾਰੀ ਨੇ ਲੁਧਿਆਣਾ ਸੀਟ ਤੋਂ ਜਿੱਤ ਹਾਸਿਲ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਦੀ ਸੀਟ ਬਦਲ ਕੇ ਰਵਨੀਤ ਬਿੱਟੂ ਨੂੰ 2014 ਦੇ ਵਿੱਚ ਲੁਧਿਆਣਾ ਤੋਂ ਕਾਂਗਰਸ ਨੇ ਉਮੀਦਵਾਰ ਐਲਾਨਿਆ ਸੀ ਅਤੇ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਐਚ.ਐਸ ਫੁਲਕਾ, ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਅਤੇ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੂੰ ਮਾਤ ਦਿੱਤੀ ਸੀ। ਰਵਨੀਤ ਬਿੱਟੂ ਨੇ 3 ਲੱਖ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ ਸਨ।

ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਰਵਨੀਤ ਬਿੱਟੂ ਨੂੰ ਮੁੜ ਤੋਂ ਕਾਂਗਰਸ ਨੇ ਇਸ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਮਹੇਸ਼ ਇੰਦਰ ਗਰੇਵਾਲ, ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਤੇਜਪਾਲ ਸਿੰਘ ਗਿੱਲ ਨੂੰ ਹਰਾਇਆ ਸੀ। ਰਵਨੀਤ ਬਿੱਟੂ ਨੇ 2019 ਲੋਕ ਸਭਾ ਚੋਣਾਂ ਦੇ ਵਿੱਚ 3 ਲੱਖ 83 ਹਜ਼ਾਰ ਵੋਟਾਂ ਹਾਸਿਲ ਕੀਤੀਆਂ ਸਨ।

ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰ

ਭਾਜਪਾ ਇਸ ਸੀਟ ਤੇ ਲੰਬੇ ਸਮੇਂ ਤੋਂ ਬਾਅਦ ਚੋਣ ਲੜ ਰਹੀ ਹੈ। ਪਾਰਟੀ ਨੇ ਲੁਧਿਆਣਾ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਇੱਥੋਂ ਟਿਕਟ ਦਿੱਤੀ ਹੈ। ਜਿਨ੍ਹਾਂ ਕੁੱਝ ਸਮਾਂ ਪਹਿਲਾਂ ਹੀ ਕਾਂਗਰਸ ਨੂੰ ਅਲਵਿਦਾ ਆਖਿਆ ਸੀ।

ਰਵਨੀਤ ਸਿੰਘ ਬਿੱਟੂ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਕਾਂਗਰਸ ਨੇ ਇਸ ਸੀਟ ਤੋਂ ਪੰਜਾਬ ਕਾਂਗਰਸ ਦੇ ਮੌਜੂਦ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਤੋਂ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਢਿੱਲੋ ਨੂੰ ਟਿਕਟ ਦਿੱਤੀ ਹੈ।

ਲੁਧਿਆਣਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਵਿਧਾਇਕ ਅਸ਼ੋਕ ਕੁਮਾਰ ਪਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਗਈ ਹੈ। 

ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਕਾਲੀ ਦਲ (ਅ) ਨੇ ਅੰਮ੍ਰਿਤਪਾਲ ਸਿੰਘ ਛੰਦੜਾ ਨੂੰ ਟਿਕਟ ਦਿਤੀ ਹੈ। 

fallback

 

ਲੁਧਿਆਣਾ​ ਦੇ ਮੌਜੂਦਾ ਵੋਟਰ

ਲੁਧਿਆਣਾ ਸੀਟ ਲਈ ਕੁਲ ਪੋਲਿੰਗ ਸਟੇਸ਼ਨ 1676 ਹਨ ਤੇ ਵੋਟਰਾਂ ਦੀ ਕੁਲ ਗਿਣਤੀ 17 ਲੱਖ 38 ਹਜ਼ਾਰ 530 ਹੈ। ਇਨ੍ਹਾਂ ’ਚੋਂ 9 ਲੱਖ 26 ਹਜ਼ਾਰ 777 ਮਰਦ ਵੋਟਰ ਹਨ, ਜਦਕਿ 8 ਲੱਖ 11 ਹਜ਼ਾਰ 625 ਮਹਿਲਾ ਵੋਟਰ ਤੇ 128 ਟਰਾਂਸਜੈਂਡਰ ਵੋਟਰ ਹਨ।

ਪੰਜਾਬ ਦਾ ਸਭ ਤੋਂ ਵੱਡਾ ਲੋਕ ਸਭਾ ਹਲਕਾ

ਲੋਕ ਸਭਾ ਹਲਕਾ ਲੁਧਿਆਣਾ ਆਪਣੇ ਖੇਤਰਫਲ ਆਪਣੇ ਵਸੋ ਦੇ ਮੁਤਾਬਕ ਪੰਜਾਬ ਦੇ ਸਭ ਤੋਂ ਵੱਡੇ ਹਲਕਿਆਂ ਦੇ ਵਿੱਚੋਂ ਇੱਕ ਹੈ। ਪਿਛਲੇ ਕੁਝ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ 28 ਹਜ਼ਾਰ ਤੋਂ ਵੱਧ ਵੋਟਰ ਲੁਧਿਆਣਾ ਦੇ ਵਿੱਚ ਵੱਧ ਗਏ ਹਨ। ਸਿਆਸਤ ਦੇ ਤੌਰ ਉੱਤੇ ਅਤੇ ਇੰਡਸਟਰੀ ਦੇ ਤੌਰ ਉੱਤੇ ਲੁਧਿਆਣਾ ਪੂਰੇ ਪੰਜਾਬ ਦੇ ਵਿੱਚ ਅਹਿਮ ਰੋਲ ਰੱਖਦਾ ਹੈ। ਇਸ ਕਰਕੇ ਇਸ ਹਲਕੇ 'ਤੇ ਸਾਰਿਆਂ ਦੀਆਂ ਨਜ਼ਰ ਆ ਟਿਕੀਆਂ ਹੋਈਆਂ ਹਨ। ਮਾਲਵੇ ਦਾ ਸਭ ਤੋਂ ਵੱਡਾ ਖੇਤਰ ਹੋਣ ਦੇ ਨਾਲ ਨਾਲ ਲੁਧਿਆਣਾ ਇੰਡਸਟਰੀ ਦੇ ਪੱਖ ਤੋਂ ਵੀ ਅਹਿਮ ਹੈ।

 

Trending news