Patwari Protest: ਜਲ ਸ੍ਰੋਤ ਵਿਭਾਗ ਵੱਲੋਂ ਆਪਣੇ ਡਿਪਾਰਟਮੈਂਟ ਦੇ ਨਹਿਰੀ ਪਟਵਾਰੀ ਜੋ 16 ਮਈ ਤੋਂ ਹੜਤਾਲ ਉਤੇ ਹਨ, ਉਨ੍ਹਾਂ ਉਪਰ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ।
Trending Photos
Patwari Protest: ਜਲ ਸ੍ਰੋਤ ਵਿਭਾਗ ਵੱਲੋਂ ਆਪਣੇ ਡਿਪਾਰਟਮੈਂਟ ਦੇ ਨਹਿਰੀ ਪਟਵਾਰੀ ਜੋ 16 ਮਈ ਤੋਂ ਹੜਤਾਲ ਉਤੇ ਹਨ। ਉਨ੍ਹਾਂ ਸਬੰਧੀ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੋ ਵੀ ਮੁਲਾਜ਼ਮ ਹੜਤਾਲ ਉਤੇ ਹਨ ਉਨ੍ਹਾਂ ਨੂੰ ਨੋ ਵਰਕ ਨੋ ਪੇਅ ਮੁਤਾਬਕ ਤਨਖਾਹ ਕੱਟ ਕੇ ਮਹੀਨਾਵਾਰ ਤਨਖ਼ਾਹ ਦਿੱਤੀ ਜਾਵੇ। ਇਸ ਮਾਮਲੇ ਨੂੰ ਲੈ ਕੇ ਨਹਿਰੀ ਪਟਵਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਵੱਲੋਂ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋ ਵਰਕ ਨੋ ਪੇਅ ਫੁਰਮਾਨ ਦੀ ਨਿਖੇਧੀ ਕੀਤੀ ਗਈ ਹੈ। ਪੰਜਾਬ ਦੇ ਪਾਣੀ ਦੀ ਰੱਖਿਆ ਕਰਨ ਦਾ ਸਿਲਸਿਲਾ ਪਟਵਾਰੀਆਂ ਨੂੰ ਦਿੱਤਾ ਜਾ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਕ੍ਰਿਸ਼ਨਾ ਕੁਮਾਰ ਵੱਲੋਂ ਪਟਵਾਰੀਆਂ ਨੂੰ ਪਰੇਸ਼ਾਨ ਕਰਨ ਲਈ ਅਜਿਹੇ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸ਼ੋਕ ਨੂੰ ਹੜਤਾਲ ਨਹੀਂ ਕਰ ਰਹੇ। ਪੰਜਾਬ ਸਰਕਾਰ ਵੱਲ ਸਾਡੀਆਂ ਕਈ ਮੰਗਾਂ ਪੈਡਿੰਗ ਚੱਲ ਰਹੀਆਂ ਹਨ। ਜਿਸ ਨੂੰ ਲੈਕੇ ਸਾਡੇ ਪਟਵਾਰੀ ਹੜਤਾਲ ਉੱਤੇ ਚੱਲ ਰਹੇ ਹਨ। ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਮਨ ਲੈਂਦੀ ਹੈ ਤਾਂ ਅਸੀਂ ਜਲਦ ਹੜਤਾਲ ਖ਼ਤਮ ਕਰ ਲਵਾਂਗੇ।
ਇਸ ਦੇ ਨਾਲ ਹੀ ਜਸਕਰਨ ਸਿੰਘ ਗੈਰੀ ਬੂਟਰ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੇ ਪਟਵਾਰੀਆਂ ਨੂੰ ਪਾਣੀ ਦੀ ਰਾਖੀ ਕਰਨ ਦੇ ਹੁਕਮ ਵਿਭਾਗ ਦੇ ਅਧਿਕਾਰੀ ਕ੍ਰਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਗਏ ਹਨ। ਇਹ ਹੁਕਮ ਵਿਭਾਗ ਦੇ ਅਧਿਕਾਰੀਆਂ ਨੇ ਪਟਵਾਰੀਆਂ ਨੂੰ ਪ੍ਰੇਸ਼ਾਨ ਕਰਨ ਲਈ ਦਿੱਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਅਤੇ ਵਿਭਾਗ ਨੇ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਆਪਣਾ ਵਿਰੋਧ ਹੋਰ ਤਿੱਖਾ ਕਰਨਗੇ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਕੀ ਹੈ ਨੋ ਵਰਕ ਨੋ ਪੇਅ
ਦੱਸਦਈਏ ਕਿ ਪੰਜਾਬ ਸਰਕਾਰ ਵੱਲੋਂ ਇੱਤ ਆਦੇਸ਼ ਜਾਰੀ ਕੀਤਾ ਗਿਆ ਹੈ। ਇਨ੍ਹਾਂ ਹੁਕਮਾਂ ਵਿਚ ਲਿਖਿਆ ਗਿਆ ਹੈ ਕਿ ਜੇਕਰ ਕੋਈ ਵੀ ਸਰਕਾਰ ਕਰਮਚਾਰੀ ਹੜਤਾਲ ਉੱਤੇ ਜਾਂਦਾ ਹੈ। ਉਸ ਨੂੰ ਕਰਮਚਾਰੀ ਨੂੰ ਤਨਖਾਹ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : Lok Sabha Election 2024: ਨਤੀਜਿਆਂ ਤੋਂ ਬਾਅਦ I.N.D.I.A ਗਠਜੋੜ ਦੀ ਮੀਟਿੰਗ ਅੱਜ; ਸਰਕਾਰ ਦੇ ਗਠਨ ਨੂੰ ਲੈ ਕੇ ਹੋਵੇਗਾ ਫੈਸਲਾ