ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਨਾਨਕੇ ਲੁਧਿਆਣੇ, ਨਾਨਕਿਆਂ ਨੇ ਕੀਤੀ ਤਾਰੀਫ਼
Advertisement

ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਨਾਨਕੇ ਲੁਧਿਆਣੇ, ਨਾਨਕਿਆਂ ਨੇ ਕੀਤੀ ਤਾਰੀਫ਼

ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਲੁਧਿਆਣਾ ਤੋਂ ਸਬੰਧਿਤ ਹਨ। 1998 'ਚ ਸੁਨਕ ਦਾ ਪਰਿਵਾਰ ਇੰਗਲੈਂਡ ਗਿਆ ਸੀ। ਨਾਨਕਾ ਪਰਿਵਾਰ ਪਿੰਡ ਜੱਸੋਵਾਲ ਸੁਦਾਂ 'ਚ ਰਹਿੰਦਾ ਹੈ ਅਤੇ ਪਰਿਵਾਰ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ।

ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਨਾਨਕੇ ਲੁਧਿਆਣੇ, ਨਾਨਕਿਆਂ ਨੇ ਕੀਤੀ ਤਾਰੀਫ਼

ਭਰਤ ਸ਼ਰਮਾ/ਲੁਧਿਆਣਾ: ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਦਾ ਸਬੰਧ ਲੁਧਿਆਣੇ ਨਾਲ ਹੈ ਕਾਫੀ ਸਾਲ ਪਹਿਲਾਂ ਪਰਿਵਾਰ ਅਫਰੀਕਾ ਵਿਚ ਚਲਾ ਗਿਆ ਸੀ ਪਰ ਜਦੋਂ ਉਥੋਂ ਦੀ ਸਰਕਾਰ ਨੇ ਭਾਰਤੀਆਂ ਨੂੰ ਕੱਢਿਆ ਤਾਂ ਬੇਰੀ ਪਰਿਵਾਰ ਇੰਗਲੈਂਡ ਚਲਾ ਗਿਆ ਤੇ ਉਥੇ ਜਾ ਕੇ ਹੀ ਵੱਸ ਗਏ।

 

 

ਰਿਸ਼ੀ ਦੇ ਨਾਨਾ ਜੀ 4 ਭਰਾ ਨੇ ਜਿਨ੍ਹਾਂ ਵਿਚੋਂ ਇਕ 92 ਸਾਲ ਦੀ ਉਮਰ ਦੇ ਲੰਡਨ ਦੇ ਇਕ ਨਰਸਿੰਗ ਹੋਮ 'ਚ ਰਹਿੰਦੇ ਹਨ। ਬੇਰੀ ਪਰਿਵਾਰ ਲੁਧਿਆਣਾ ਦੇ ਪਿੰਡ ਜੱਸੋਵਾਲ ਤੋਂ ਸਬੰਧਿਤ ਹੈ ਜੋ ਕੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦੇ ਅਧੀਨ ਆਉਂਦਾ ਹੈ। ਰਿਸ਼ੀ ਇੰਗਲੈਂਡ ਦੇ ਸਭ ਤੋਂ ਘਟ ਉਮਰ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ ਹਨ। ਰਿਸ਼ੀ ਦੀ ਇਸ ਉਪਲਬਧੀ ਦੇ ਚਰਚੇ ਹਰ ਪਾਸੇ ਹੋ ਰਹੇ ਅਤੇ ਕਿਸੇ ਨੂੰ ਇਸ ਗੱਲ ਦਾ ਇਲਮ ਵੀ ਨਹੀਂ ਸੀ ਕੇ ਉਨ੍ਹਾ ਦੀਆਂ ਜੜਾਂ ਲੁਧਿਆਣਾ ਨਾਲ ਸਬੰਧਿਤ ਹੋਣਗੀਆਂ।

 

 

ਰਿਸ਼ੀ ਸੁਨਕ ਦੇ ਮਾਤਾ ਉਸ਼ਾ ਰਾਣੀ ਦੇ ਚਚੇਰੇ ਭਰਾ ਸੁਭਮ ਬੇਰੀ ਅਤੇ ਉਨ੍ਹਾਂ ਦੀ ਮਾਸੀ ਦੇ ਬੇਟੇ ਰਾਕੇਸ਼ ਸੂਦ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਹੈ ਅਤੇ ਕਈ ਸਾਲ ਪਹਿਲਾਂ ਹੀ ਉਹ ਇੰਗਲੈਂਡ ਚਲੇ ਗਏ ਸਨ।  ਉਹਨਾਂ ਦੇ ਤਾਇਆ ਜੀ ਦੇ ਬੇਟੇ ਨੇ ਦੱਸਿਆ ਕਿ ਰਿਸ਼ੀ ਦੀ ਮਾਤਾ ਊਸ਼ਾ ਰਾਣੀ ਉਨ੍ਹਾਂ ਦੀ ਚਚੇਰੀ ਭੈਣ ਹੈ।  

 

 

ਉਨ੍ਹਾਂ ਕਿਹਾ ਰਿਸ਼ੀ ਦੇ ਨਾਨਕੇ ਆਲਮਗੀਰ ਕੋਲ ਲੱਗਦੇ ਪਿੰਡ ਜੱਸੋਵਾਲ ਸੂਦ ਦੇ ਰਹਿਣ ਵਾਲੇ ਨੇ ਉਨ੍ਹਾਂ ਦੇ ਪਿੰਡ 'ਚ ਵੀ ਜਸ਼ਨ ਦਾ ਮਾਹੌਲ ਹੈ ਉਨ੍ਹਾ ਕਿਹਾ ਕਿ ਪਰਿਵਾਰ ਜਿਆਦਾਤਰ ਵਪਾਰ ਨਾਲ ਸਬੰਧਿਤ ਹੈ। ਉਨ੍ਹਾ ਕਿਹਾ ਕਿ ਸਾਡਾ ਦੇਸ਼ 200 ਸਾਲ ਤੱਕ ਅੰਗਰੇਜ਼ੀ ਹਕੂਮਤ ਦਾ ਗੁਲਾਮ ਰਿਹਾ ਹੈ ਅਤੇ ਹੁਣ ਭਾਰਤੀ ਮੂਲ ਦੇ ਉਨ੍ਹਾ ਦੇ ਪਰਿਵਾਰ ਨਾਲ ਸਬੰਧਿਤ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣ ਰਹੇ ਨੇ ਉਨ੍ਹਾਂ ਦੇ ਪਰਿਵਾਰ ਲਈ ਮਾਨ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਕਾਫੀ ਸਮੇਂ ਪਹਿਲਾਂ ਪਰਿਵਾਰ ਪਹਿਲਾਂ ਅਫਰੀਕਾ ਫਿਰ ਉਥੋਂ ਬ੍ਰਿਟੇਨ ਚਲਾ ਗਿਆ ਸੀ। ਉਨ੍ਹਾ ਦੇ ਪਰਿਵਾਰਕ ਮੈਂਬਰ ਨੇ ਰਿਸ਼ੀ ਦੀ ਮਾਤਾ ਦੀ ਇੱਕ ਤਸਵੀਰ ਵੀ ਵਿਖਾਈ ਹੈ।

 

WATCH LIVE TV 

Trending news