Meeting Transport Union: ਦੂਸਰੇ ਪਾਸੇ ਇੱਕ ਯੂਨੀਅਨ ਵੱਲੋਂ ਇਸ ਮੀਟਿੰਗ ਵਿੱਚ ਕਿਹਾ ਗਿਆ ਸਾਡੀਆਂ ਮੰਗਾਂ ਦੇ ਵਿਚਾਰ ਨਹੀਂ ਕੀਤਾ ਗਿਆ।
Trending Photos
Meeting Transport Union: ਪੰਜਾਬ ਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਅੱਜ ਪੰਜਾਬ ਦੀ ਟਰਾਂਸਪੋਰਟ ਯੂਨੀਅਨ ਦੀ ਮੀਟਿੰਗ ਹੋਈ। ਇਹਨਾਂ ਮੀਟਿੰਗਾਂ ਦੇ ਵਿੱਚ ਜਿੱਥੇ ਜਿਆਦਾਤਰ ਯੂਨੀਅਨਾਂ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਸੰਤੁਸ਼ਟ ਨਜ਼ਰ ਆਈਆਂ ਉਥੇ ਹੀ ਕੁੱਝ ਯੂਨੀਨਾਂ ਵੱਲੋਂ ਇਤਰਾਜ਼ ਵੀ ਪ੍ਰਗਟ ਕੀਤੇ ਗਏ ਅਤੇ ਨਾਲ ਦੀ ਨਾਲ ਅੰਦੋਲਨ ਦੀ ਵੀ ਧਮਕੀ ਦਿੱਤੀ ਗਈ।
ਇਸ ਸਮੇਂ ਪੰਜਾਬ ਕੰਟਰੈਕਚੁਅਲ ਵਰਕਰ ਯੂਨੀਅਨ ਦੇ ਪ੍ਰਧਾਨ ਮੰਗਤ ਖਾਨ ਵੱਲੋਂ ਕਿਹਾ ਗਿਆ ਕਿ ਸਾਡੀ ਮੀਟਿੰਗ ਤੋਂ ਸੰਤੁਸ਼ਟੀ ਹੈ ਅਸੀਂ ਜੋ-ਜੋ ਮੰਗਾਂ ਰੱਖੀਆਂ ਉਹਨਾਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਦੇ ਨਾਲ ਹੀ ਸਾਡੀ ਇਕੱਲੀ ਕੱਲੀ ਮੰਗ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਸਾਡੀ ਹਰ ਇੱਕ ਮੰਗਾਂ ਨੂੰ ਪੂਰਾ ਕਰਨ ਦਾ ਯਕੀਨ ਦਵਾਇਆ ਗਿਆ ਅਤੇ ਕੁਝ ਸਮਾਂ ਮੰਗਿਆ ਗਿਆ ਅਸੀਂ ਇਸ ਨਾਲ ਸਹਿਮਤ ਹਾਂ ਇਸ ਲਈ ਅਸੀਂ ਫਿਲਹਾਲ ਕੋਈ ਪ੍ਰਦਰਸ਼ਨ ਨਹੀਂ ਕਰਾਗਾ, ਜੋ ਭਰੋਸਾ ਸਾਨੂੰ ਦਿੱਤਾ ਗਿਆ ਇਸ ਤੋਂ ਬਾਅਦ ਅਸੀਂ ਲਾਲਜੀਤ ਭੁੱਲਰ ਦੀ ਪੱਟੀ ਰਿਹਾਇਸ਼ ਦੇ ਘਰਾਓ ਕਰਨ ਦੀ ਵਿਰੋਧ ਪ੍ਰਦਰਸ਼ਨ ਨੂੰ ਵੀ ਟਾਲ ਦਿੱਤਾ ਹੈ।
ਦੂਸਰੇ ਪਾਸੇ ਇੱਕ ਯੂਨੀਅਨ ਵੱਲੋਂ ਇਸ ਮੀਟਿੰਗ ਵਿੱਚ ਕਿਹਾ ਗਿਆ ਸਾਡੀਆਂ ਮੰਗਾਂ ਦੇ ਵਿਚਾਰ ਨਹੀਂ ਕੀਤਾ ਗਿਆ। ਇਸ ਕਰਕੇ ਅਸੀਂ ਇਸ ਪੂਰੀ ਮੀਟਿੰਗ ਨੂੰ ਰੱਦ ਕਰਦੇ ਹਾਂ ਅਤੇ ਅਸੀਂ ਆਉਣ ਵਾਲੀ ਛੇ ਸੱਤ ਅਤੇ ਅੱਠ ਤਰੀਕ ਨੂੰ ਵਿਰੋਧ ਪ੍ਰਦਰਸ਼ਨ ਕਰਾਂਗੇ। ਇਸੇ ਦੇ ਨਾਲ ਹੀ ਤਿੰਨੋਂ ਦਿਨ ਬੱਸਾਂ ਦੇ ਚੱਕੇ ਜਾਮ ਰੱਖੇ ਜਾਣਗੇ ਨਾਲ ਹੀ ਸੱਤ ਤਰੀਕ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਏਗਾ, ਜੇਕਰ ਜਰੂਰਤ ਪਈ ਤਾਂ ਇਸ ਅੰਦੋਲਨ ਨੂੰ ਦਿੱਲੀ ਤੱਕ ਵੀ ਲੈ ਕੇ ਜਾਵਾਂਗੇ।
ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਹਿਣਾ ਹੈ ਅੱਜ ਦੀ ਮੀਟਿੰਗ ਬੇਹੱਦ ਵਧੀਆ ਤਰੀਕੇ ਨਾਲ ਹੋਈ ਹੈ। ਹਰ ਇੱਕ ਮੰਗ ਉੱਤੇ ਵਿਚਾਰ ਚਰਚਾ ਕੀਤੀ ਗਈ ਅਤੇ ਲੰਬੇ ਸਮੇਂ ਤੱਕ ਇਹ ਮੀਟਿੰਗ ਚੱਲੀ। ਜਿਸ ਵਿੱਚ ਹਰ ਯੂਨੀਅਨ ਦੀ ਹਰ ਮੰਗ ਦੇ ਵਿਚਾਰ ਚਰਚਾ ਹੋਈ ਹੈ। ਜਿਨ੍ਹਾਂ ਮੰਗਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ, ਉਹਨਾਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਜੋ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਉਨ੍ਹਾਂ ਮੰਗਾਂ ਦੇ ਉੱਪਰ ਵੀ ਵਿਚਾਰ ਚਰਚਾ ਕੀਤੀ ਗਈ। ਜੇਕਰ ਕਿਸੇ ਮੰਗ ਦੇ ਲਈ ਕਿਸੇ ਪਾਲਸੀ ਦੇ ਵਿੱਚ ਕੋਈ ਛੂਟ ਦੀ ਗੱਲ ਹੈ ਤਾਂ ਉਸ ਚੀਜ਼ ਨੂੰ ਲੈ ਕੇ ਵੀ ਵਿਚਾਰ ਚਰਚਾ ਕੀਤੀ ਗਈ। ਪਰ ਬਹੁਤ ਸਾਰੀਆਂ ਮੰਗਾਂ ਯੂਨੀਨਾਂ ਦੇ ਵੱਲੋਂ ਅਜਿਹੀਆਂ ਰੱਖ ਦਿੱਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਹੈ।
ਅਜਿਹੇ ਦੇ ਵਿੱਚ ਉਹ ਮੰਗਾਂ ਨੂੰ ਅਸੀਂ ਪੂਰਾ ਨਹੀਂ ਕਰ ਸਕਦੇ, ਜੇਕਰ ਕਿਸੇ ਇੱਕ ਯੂਨੀਅਨ ਨੇ ਇਸ ਮੀਟਿੰਗ ਦਾ ਵਿਰੋਧ ਕੀਤਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਰੀਆਂ ਯੂਨੀਨਾਂ ਇਸ ਦੇ ਖਿਲਾਫ ਹਨ ਕੁਝ ਲੋਕ ਅਜਿਹੀਆਂ ਮੰਗਾਂ ਲਿਆਉਂਦੇ ਹਨ। ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਜੇਕਰ ਮੀਟਿੰਗ ਦੀ ਲੋੜ ਪਈ ਤਾਂ ਅਸੀਂ ਮੁੜ ਤੋਂ ਇਹਨਾਂ ਯੂਨੀਅਨ ਦੇ ਨਾਲ ਬੈਠਣ ਦੇ ਲਈ ਤਿਆਰ ਹਾਂ, ਆਉਣ ਵਾਲੇ ਸਮੇਂ ਵਿੱਚ ਹੋਰ ਬਹੁਤ ਸਾਰੇ ਨਵੇਂ ਰੂਟਾਂ ਤੇ ਬੱਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਪੰਜਾਬ ਦੇ ਅੰਦਰ ਬਜਟ ਦੇ ਵਿੱਚ ਮੰਗ ਕੀਤੀ ਜਾਵੇਗੀ। ਪੰਜਾਬ ਦੇ ਵਿੱਚ 600 ਦੇ ਕਰੀਬ ਨਵੀਆਂ ਬੱਸਾਂ ਖਰੀਦ ਕੇ ਸ਼ਾਮਿਲ ਕੀਤੀਆਂ ਜਾਣ।