ਪੁਲਾੜ ਸੰਸਥਾ ਇਸਰੋ 'ਚ ਚਮਕਿਆ ਮੋਗਾ ਦਾ ਨਾਂ, ਡਾਕ ਟਿਕਟ ਜਾਰੀ ਕਰ ਕੇ ਸਨਮਾਨਿਤ ਵਿਗਿਆਨੀ ਹਰਜੀਤ ਸਿੰਘ
Advertisement
Article Detail0/zeephh/zeephh1252709

ਪੁਲਾੜ ਸੰਸਥਾ ਇਸਰੋ 'ਚ ਚਮਕਿਆ ਮੋਗਾ ਦਾ ਨਾਂ, ਡਾਕ ਟਿਕਟ ਜਾਰੀ ਕਰ ਕੇ ਸਨਮਾਨਿਤ ਵਿਗਿਆਨੀ ਹਰਜੀਤ ਸਿੰਘ

ਮੋਗਾ ਜ਼ਿਲ੍ਹੇ ਦੇ ਪਿੰਡ ਮੀਨੀਆ ਵਿਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਥੋਂ ਦੇ ਜੰਮਪਲ ਹਰਜੀਤ ਸਿੰਘ ਨੂੰ ਇਸਰੋ ਵੱਲੋਂ ਉਸ ਦੇ ਨਾਂ ’ਤੇ ਡਾਕ ਟਿਕਟ ਜਾਰੀ ਕਰ ਕੇ ਸਨਮਾਨਿਤ ਕੀਤਾ ਗਿਆ। ਇਸਰੋ ਵੱਲੋਂ ਰਾਕੇਟ ਵਿਗਿਆਨੀ ਹਰਜੀਤ ਸਿੰਘ ਦੇ ਯੋਗਦਾਨ ਸਦਕਾ ਡਾਕ ਟਿਕਟ ਜਾਰੀ ਕਰਨਾ ਮੋਗਾ ਲਈ ਬੜੇ ਮਾਣ ਵਾਲੀ ਗੱਲ ਹੈ।

ਪੁਲਾੜ ਸੰਸਥਾ ਇਸਰੋ 'ਚ ਚਮਕਿਆ ਮੋਗਾ ਦਾ ਨਾਂ, ਡਾਕ ਟਿਕਟ ਜਾਰੀ ਕਰ ਕੇ ਸਨਮਾਨਿਤ ਵਿਗਿਆਨੀ ਹਰਜੀਤ ਸਿੰਘ

ਨਵਦੀਪ ਮਹੇਸਰੀ/ਮੋਗਾ: ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਨਾਮ ਭਾਰਤ ਦੀ ਪੁਲਾੜ ਖੋਜ ਸੰਸਥਾ ਵਿਚ ਉਦੋਂ ਚਮਕਿਆ ਜਦੋਂ ਸੰਸਥਾ ਨੇ ਪਿੰਡ ਮੀਨੀਆ ਦੇ ਜੰਮਪਲ ਵਿਗਿਆਨੀ ਹਰਜੀਤ ਸਿੰਘ ਦੇ ਨਾਮ 'ਤੇ ਡਾਕ ਟਿਕਟ ਜਾਰੀ ਕੀਤੀ ਗਈ।

 

ਮਿਲੀ ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਪਿੰਡ ਮੀਨੀਆ ਵਿਚ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਥੋਂ ਦੇ ਜੰਮਪਲ ਹਰਜੀਤ ਸਿੰਘ ਨੂੰ ਇਸਰੋ ਵੱਲੋਂ ਉਸ ਦੇ ਨਾਂ ’ਤੇ ਡਾਕ ਟਿਕਟ ਜਾਰੀ ਕਰ ਕੇ ਸਨਮਾਨਿਤ ਕੀਤਾ ਗਿਆ। ਇਸਰੋ ਵੱਲੋਂ ਰਾਕੇਟ ਵਿਗਿਆਨੀ ਹਰਜੀਤ ਸਿੰਘ ਦੇ ਯੋਗਦਾਨ ਸਦਕਾ ਡਾਕ ਟਿਕਟ ਜਾਰੀ ਕਰਨਾ ਮੋਗਾ ਲਈ ਬੜੇ ਮਾਣ ਵਾਲੀ ਗੱਲ ਹੈ।

 

ਦੱਸ ਦੇਈਏ ਕਿ ਸਾਲ 2007 ਤੋਂ ਹਰਜੀਤ ਸਿੰਘ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਵਿਚ ਬਤੌਰ ਰਾਕੇਟ ਵਿਗਿਆਨੀ ਖੋਜ ਕਾਰਜ ਕਰ ਰਹੇ ਹਨ। ਇਸ ਤੋਂ ਪਹਿਲਾਂ ਸਾਲ 2017 ਵਿਚ ਇਸਰੋ ਨੇ ਉਨ੍ਹਾਂ ਦੇ ਸ਼ਾਨਦਾਰ ਕੰਮ ਬਦਲੇ ‘ਟੀਮ ਐਕਸੀਲੈਂਸ ਐਵਾਰਡ’ ਦਿੱਤਾ ਸੀ ਤੇ ਸਾਲ 2018 ਦਾ ‘ਯੰਗ ਸਾਇੰਟਿਸਟ’ ਐਵਾਰਡ ਨਾਲ ਨਵਾਜ਼ਿਆ ਸੀ। ਉਸ ਤੋਂ ਬਾਅਦ ਇਸਰੋ ਨੇ ਹੁਣ ਹਰਜੀਤ ਸਿੰਘ ਦੇ ਕੰਮਾਂ ਦਾ ਮੁਲਾਂਕਣ ਕਰਦਿਆਂ ਉਨ੍ਹਾਂ ਦੀ ਫੋਟੋ ਵਾਲਾ ਡਾਕ ਟਿਕਟ ਜਾਰੀ ਕਰਕੇ ਹਰਜੀਤ ਨੂੰ ਸਨਮਾਨਿਤ ਕੀਤਾ ਹੈ। ਜਿਸ ਨਾਲ ਹਰਜੀਤ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

 

ਹਰਜੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਸੇਵਾ-ਮੁਕਤ ਅਧਿਆਪਕ ਤੇ ਮਾਤਾ ਗੁਰਸ਼ਰਨ ਕੌਰ ਸੇਵਾ-ਮੁਕਤ ਅਧਿਆਪਕ ਤੇ ਲੇਖਕ ਹਨ। ਉਸ ਦਾ ਛੋਟਾ ਭਰਾ ਡਾ. ਨਵਜੋਤ ਪਾਲ ਸਿੰਘ ਮੈਨੂਫੈਕਚਰਿੰਗ ਇੰਜੀਨੀਅਰ ਯੂ. ਐਸ. ਏ. ਵਿਚ ਸੇਵਾਵਾਂ ਨਿਭਾਅ ਰਿਹਾ ਹੈ।

 

 

WATCH LIVE TV 

Trending news