Motion of Confidance: ਵਿਧਾਨ ਸਭਾ ਇਜਲਾਸ ਦਾ ਅੱਜ ਆਖ਼ਰੀ ਦਿਨ, ਭਰੋਸਗੀ ਮਤੇ 'ਤੇ ਹੋ ਸਕਦੀ ਹੈ ਚਰਚਾ
Advertisement

Motion of Confidance: ਵਿਧਾਨ ਸਭਾ ਇਜਲਾਸ ਦਾ ਅੱਜ ਆਖ਼ਰੀ ਦਿਨ, ਭਰੋਸਗੀ ਮਤੇ 'ਤੇ ਹੋ ਸਕਦੀ ਹੈ ਚਰਚਾ

Punjab Assembly Session: ਪੰਜਾਬ ਵਿਧਾਨ ਸਭਾ ਦਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਆਖਰੀ ਦਿਨ ਹੈ। ਪਿਛਲੇ ਦਿਨਾਂ ਵਾਂਗੂੰ ਇਜਲਾਸ ਦਾ ਅੱਜ ਦਾ ਦਿਨ ਵੀ ਚਰਚਾ ਤੇ ਬਹਿਸ ਵਾਲਾ ਰਹਿਣ ਵਾਲਾ ਹੈ।ਜਾਣਕਾਰੀ ਮੁਤਾਬਕ ਓਪਰੇਸ਼ਨ ਲੋਟਸ ਨੂੰ ਲੈ ਕੇ ਸਰਕਾਰ ਵੱਲੋਂ  ਲਿਆਂਦੇ ਗਏ ਭਰੋਸਗੀ ਮਤੇ 'ਤੇ ਬਹਿਸ ਹੋਵੇਗੀ ਇਸ ਤੋਂ ਪਹਿਲਾ 27 ਸਤੰਬਰ ਨੂੰ ਇਹ ਮਤਾ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ। 

Motion of Confidance: ਵਿਧਾਨ ਸਭਾ ਇਜਲਾਸ ਦਾ ਅੱਜ ਆਖ਼ਰੀ ਦਿਨ, ਭਰੋਸਗੀ ਮਤੇ 'ਤੇ ਹੋ ਸਕਦੀ ਹੈ ਚਰਚਾ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਆਖਰੀ ਦਿਨ ਹੈ। ਪਿਛਲੇ ਦਿਨਾਂ ਵਾਂਗੂੰ ਇਜਲਾਸ ਦਾ ਅੱਜ ਦਾ ਦਿਨ ਵੀ ਚਰਚਾ ਤੇ ਬਹਿਸ ਵਾਲਾ ਰਹਿਣ ਵਾਲਾ ਹੈ।ਜਾਣਕਾਰੀ ਮੁਤਾਬਕ ਓਪਰੇਸ਼ਨ ਲੋਟਸ ਨੂੰ ਲੈ ਕੇ ਸਰਕਾਰ ਵੱਲੋਂ  ਲਿਆਂਦੇ ਗਏ ਭਰੋਸਗੀ ਮਤੇ 'ਤੇ ਬਹਿਸ ਹੋਵੇਗੀ ਇਸ ਤੋਂ ਪਹਿਲਾ 27 ਸਤੰਬਰ ਨੂੰ ਇਹ ਮਤਾ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਸੀ। ਜਿਸ ਦੇ ਵਿਰੋਧ ਵਿੱਚ ਭਾਜਪਾ ਦੇ ਦੋ ਵਿਧਾਇਕਾਂ ਵੱਲੋਂ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਜਦਕਿ ਵਿਰੋਧੀ ਧਿਰ ਕਾਂਗਰਸ ਪਾਰਟੀ ਵੱਲੋਂ ਸਰਕਾਰ ਨੂੰ ਇਸ ਮੁੱਦੇ 'ਤੇ ਘੇਰਨ ਦੀ ਤਿਆਰੀ ਕਰ ਲਈ ਗਈ ਹੈ। 

ਕਿਉਂ ਜ਼ਰੂਰਤ ਪਈ ਭਰੋਸੇਗੀ ਮਤੇ ਦੀ 

ਦੱਸੇਦੇਈਏ ਕਿ ਆਮ ਆਦਮੀ ਪਾਰਟੀ ਵੱਲੋਂ ਕੁਝ ਦਿਨ ਪਹਿਲਾ ਬੀਜੇਪੀ 'ਤੇ ਇਲਜ਼ਾਮ ਲਗਾਏ ਗਏ ਸੀ ਕਿ ਬੀਜੇਪੀ ਪਾਰਟੀ ਵੱਲੋਂ ਉਨ੍ਹਾਂ ਦੇ ਵਿਧਾਇਕਾਂ ਨੂੰ ਓਪਰੇਸ਼ਨ ਲੋਟਸ ਤਹਿਤ 25-25 ਕਰੋੜ ਰੁਪਏ ਵਿੱਚ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸਗੀ ਮਤੇ ਲਈ ਸਪੈਸ਼ਲ ਸੈਸ਼ਨ ਬੁਲਾਉਣ ਲਈ ਕਿਹਾ ਗਿਆ ਸੀ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸਗੀ ਮਤੇ ਲਈ ਪਹਿਲਾ ਬੁਲਾਏ ਗਏ 22 ਸਤੰਬਰ ਵਾਲੇ ਸਪੈਸ਼ਲ ਸੈਸ਼ਨ ਨੂੰ ਰਾਜਪਾਲ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਰਾਜਪਾਲ ਨੇ ਕਿਹਾ ਸੀ ਕਿ ਇਸ ਸੈਸ਼ਨ ਦੀ ਵਿਧਾਨ ਸਭਾ ਦੇ ਰੂਲਾਂ ਵਿਚ ਕੋਈ ਲੀਗਲ ਪ੍ਰੋਵਿਜਨ ਹੀ ਨਹੀਂ। ਇਸ ਤੋ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 27 ਸਤੰਬਰ ਨੂੰ ਪਰਾਲੀ ਤੇ ਜੀਐਸਟੀ ਦੇ ਮੁੱਦੇ 'ਤੇ ਸੈਸ਼ਨ ਬੁਲਾਉਣ ਲਈ ਰਾਜਪਾਲ ਨੂੰ ਤਜਵੀਜ਼ ਭੇਜੀ ਸੀ। ਜਿਸ ਨੂੰ ਕਿ ਰਾਜਪਾਲ ਵੱਲੋਂ ਵੇਰਵਾ ਮੰਗਣ ਤੋਂ ਬਾਅਦ ਮਨਜ਼ੂਰੀ ਦੇ ਦਿੱਤੀ ਗਈ ਸੀ।

ਦੂਜੇ ਪਾਸੇ ਵਿਰੋਧੀ ਧਿਰਾਂ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਨੇ ਧੋਖੇ ਨਾਲ ਇਹ ਸੈਸ਼ਨ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਮੁੱਦਿਆਂ 'ਤੇ ਗੱਲ ਕਰਨ ਦੀ ਬਜਾਇ ਸਰਕਾਰ ਆਪਣੇ ਡਰਾਮੇ ਕਰ ਰਹੀ ਹੈ। ਵਿਰੋਧੀ ਧਿਰਾਂ ਵੱਲੋਂ ਇਸ ਸੈਸ਼ਨ ਵਿੱਚ ਸਰਕਾਰ ਵੱਲੋ ਲਿਆਂਦੇ ਜਾ ਰਹੇ ਭਰੋਸਗੀ ਮਤੇ 'ਤੇ ਘੇਰਨ ਦੀ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 6 ਮਹੀਨੇ ਪਹਿਲਾ ਬਣੀ ਸਰਕਾਰ ਨੂੰ ਆਪਣੇ ਵਿਧਾਇਕਾਂ 'ਤੇ ਹੀ ਵਿਸ਼ਵਾਸ਼ ਨਹੀਂ ਰਿਹਾ। 

WATCH LIVE TV

 

Trending news