ਮੌਸਮ ਵਿਗਿਆਨੀਆਂ ਦਾ ਦਾਅਵਾ: ਪਰਾਲ਼ੀ ਸਾੜਣ ਕਾਰਨ ਨਹੀਂ ਹੁੰਦਾ ਦਿੱਲੀ ’ਚ ਪ੍ਰਦੂਸ਼ਣ
Advertisement
Article Detail0/zeephh/zeephh1406740

ਮੌਸਮ ਵਿਗਿਆਨੀਆਂ ਦਾ ਦਾਅਵਾ: ਪਰਾਲ਼ੀ ਸਾੜਣ ਕਾਰਨ ਨਹੀਂ ਹੁੰਦਾ ਦਿੱਲੀ ’ਚ ਪ੍ਰਦੂਸ਼ਣ

ਵਿਗਿਆਨੀਆਂ ਨੇ ਖੋਜ ਦੇ ਅਧਾਰ ’ਤੇ ਇਹ ਗੱਲ ਸਪਸ਼ੱਟ ਕੀਤੀ ਕਿ ਸਰਦੀਆਂ ਦੇ ਸੀਜ਼ਨ ’ਚ ਹਵਾ ਦੀ ਰਫ਼ਤਾਰ 6 ਕਿਲੋਮੀਟਰ ਪ੍ਰਤੀ ਘੰਟਾ ਰਹਿੰਦੀ ਹੈ, ਜੋ ਪ੍ਰਦੂਸ਼ਣ ਨੂੰ ਅੱਗੇ ਧੱਕਣ ਦੇ ਸਮਰੱਥ ਨਹੀਂ ਹੁੰਦੀ। 

ਮੌਸਮ ਵਿਗਿਆਨੀਆਂ ਦਾ ਦਾਅਵਾ: ਪਰਾਲ਼ੀ ਸਾੜਣ ਕਾਰਨ ਨਹੀਂ ਹੁੰਦਾ ਦਿੱਲੀ ’ਚ ਪ੍ਰਦੂਸ਼ਣ

ਚੰਡੀਗੜ੍ਹ: ਦਿੱਲੀ ’ਚ ਨਵੰਬਰ ਤੋਂ ਜਨਵਰੀ ਤੱਕ ਜੋ ਪ੍ਰਦੂਸ਼ਣ ਦੀ ਸਮੱਸਿਆ ਆਉਂਦੀ ਹੈ, ਹੁਣ ਤੱਕ ਉਸਦਾ ਕਾਰਨ ਪੰਜਾਬ ਅਤੇ ਹਰਿਆਣਾ ’ਚ ਪਰਾਲ਼ੀ ਸਾੜਣ ਨੂੰ ਮੰਨਿਆ ਜਾਂਦਾ ਸੀ। 

ਸਰਦੀਆਂ ’ਚ ਹਵਾ ਦੀ ਰਫ਼ਤਾਰ 6 ਕਿਲੋਮੀਟਰ ਪ੍ਰਤੀ ਘੰਟਾ
ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਹੁਣ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ। ਵਿਗਿਆਨੀਆਂ ਨੇ ਖੋਜ ਦੇ ਅਧਾਰ ’ਤੇ ਇਹ ਗੱਲ ਸਪਸ਼ੱਟ ਕੀਤੀ ਕਿ ਸਰਦੀਆਂ ਦੇ ਸੀਜ਼ਨ ’ਚ ਹਵਾ ਦੀ ਰਫ਼ਤਾਰ 6 ਕਿਲੋਮੀਟਰ ਪ੍ਰਤੀ ਘੰਟਾ ਰਹਿੰਦੀ ਹੈ, ਜੋ ਪ੍ਰਦੂਸ਼ਣ ਨੂੰ ਅੱਗੇ ਧੱਕਣ ਦੇ ਸਮਰੱਥ ਨਹੀਂ ਹੁੰਦੀ। ਹੋਰ ਤਾਂ ਹੋਰ ਇਸ ਸਮੇਂ ਚੱਲਣ ਵਾਲੀ ਹਵਾ ਦੀ ਦਿਸ਼ਾ ਦੱਖਣ ਪੂਰਬ ਵੱਲ ਹੁੰਦੀ  ਹੈ। 
ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਸਰਦੀ ਦੇ ਮੌਸਮ ਦੌਰਾਨ ਰਾਜਧਾਨੀ ਦਿੱਲੀ ’ਚ ਏਅਰ ਕੁਆਲਟੀ ਇੰਡੈਕਸ ਚਿੰਤਾਜਨਕ ਹੁੰਦਾ ਹੈ, ਉਹ ਤਿਉਹਾਰਾਂ, ਇੰਡਸਟਰੀ ਅਤੇ ਵਾਹਨਾਂ ਦੇ ਧੂੰਏ ਕਾਰਨ ਹੁੰਦਾ ਹੈ। 

 

ਮੌਸਮ ਮਾਹਿਰਾਂ ਦੇ ਅਧਿਐਨ ’ਚ ਆਇਆ ਸਾਹਮਣੇ
ਮੌਸਮ ਮਾਹਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਜੁਲਾਈ ਅਤੇ ਅਗਸਤ ਮਹੀਨੇ ਦੌਰਾਨ ਮਾਨਸੂਨ ਦੇ ਚੱਲਦਿਆਂ ਪ੍ਰਦੂਸ਼ਣ ਦਾ ਅਸਰ ਘੱਟ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 3 ਸਾਲਾਂ ਦੌਰਾਨ ਦਿੱਲੀ ’ਚ ਏਅਰ ਕੁਆਲਟੀ ਦੇ ਪੱਧਰ ਦੇ ਕੀਤੇ ਅਧਿਐਨ ਨਾਲ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਦਿੱਲੀ ’ਚ ਪ੍ਰਦੂਸ਼ਣ ਦਾ ਕਾਰਨ ਪਰਾਲ਼ੀ ਸਾੜਨ ਨੂੰ ਨਹੀਂ ਮੰਨਿਆ ਜਾ ਸਕਦਾ। 

 

ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ (NIPER) ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਂਝੇ ਤੌਰ ’ਤੇ ਕੀਤੀ ਖੋਜ (Research) ਦੇ ਅਧਾਰ ’ਤੇ ਕਿਹਾ ਕਿ ਦਿੱਲੀ ’ਚ ਹਵਾ ਪ੍ਰਦੂਸ਼ਣ ਐੱਨ. ਸੀ. ਆਰ (NCR) ਜਾਂ ਉੱਤਰਪ੍ਰਦੇਸ਼ (UP) ਕਾਰਨ ਫੈਲ ਰਿਹਾ ਹੈ। 

 

 

 

Trending news