PGI Fire News: ਪੀਜੀਆਈ ਚੰਡੀਗੜ੍ਹ ਵਿੱਚ ਅੱਗ ਦੀ ਜਾਂਚ ਲਈ 14 ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਵਾਪਰਨ ਨੂੰ ਯਕੀਨੀ ਬਣਾਉਣ ਦੇ ਉਪਰਾਲਿਆਂ ਬਾਰੇ ਵੀ ਆਪਣੇ ਸੁਝਾਅ ਦੇਵੇਗੀ।
Trending Photos
PGI Fire News: ਪੀਜੀਆਈ ਚੰਡੀਗੜ੍ਹ ਵਿੱਚ ਅੱਗ ਦੀ ਜਾਂਚ ਲਈ 14 ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਵਾਪਰਨ ਨੂੰ ਯਕੀਨੀ ਬਣਾਉਣ ਦੇ ਉਪਰਾਲਿਆਂ ਬਾਰੇ ਵੀ ਆਪਣੇ ਸੁਝਾਅ ਦੇਵੇਗੀ। ਅੱਗ ਦੌਰਾਨ ਕੁੱਲ 424 ਮਰੀਜ਼ਾਂ ਨੂੰ ਬਚਾਇਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਅਤੇ ਜਿਵੇਂ ਹੀ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਸਾਰੇ ਸੁਰੱਖਿਆ ਗਾਰਡਾਂ ਵੱਲੋਂ ਸਾਵਧਾਨੀ ਦੇ ਤੌਰ 'ਤੇ ਐਮਰਜੈਂਸੀ ਰੂਟ 'ਤੇ ਜਾਮ ਲਗਾਉਣਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਐਮਰਜੈਂਸੀ ਵਾਰਡ, ਮਹਿਲਾ ਵਾਰਡ, ਪੁਰਸ਼ ਵਾਰਡ ਅਤੇ ਗਾਇਨੀ ਵਾਰਡ 'ਚ ਧੂੰਆਂ ਫੈਲ ਗਿਆ। ਅੱਧੀ ਰਾਤ ਨੂੰ ਕਰੀਬ 11:45 ਵਜੇ ਨਹਿਰੂ ਹਸਪਤਾਲ, ਪੀਜੀਆਈਐਮਈਆਰ, ਚੰਡੀਗੜ੍ਹ ਦੇ ਸੀ-ਬਲਾਕ ਦੇ ਕੰਪਿਊਟਰ ਰੂਮ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ। ਅੱਗ ਲੱਗਣ ਦਾ ਮੁੱਢਲਾ ਕਾਰਨ ਕੰਪਿਊਟਰ ਰੂਮ ਵਿੱਚ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ।
ਕਿਹੜੇ-ਕਿਹੜੇ ਵਿਭਾਗ ਹੋਏ ਪ੍ਰਭਾਵਿਤ
ਸੀ-ਬਲਾਕ ਵਿੱਚ ਡਾਇਲਸਿਸ ਯੂਨਿਟ, ਬਾਲਗ ਕਿਡਨੀ ਯੂਨਿਟ, ਰੀਨਲ ਟ੍ਰਾਂਸਪਲਾਂਟ ਯੂਨਿਟ, ਫੀਮੇਲ ਮੈਡੀਕਲ ਵਾਰਡ, ਮਰਦ ਮੈਡੀਕਲ ਵਾਰਡ, ਗਾਇਨੀ, ਮੈਟਰਨਿਟੀ, ਨਰਸਰੀ ਤੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ, ਬੋਨ ਮੈਰੋ ਟ੍ਰਾਂਸਪਲਾਂਟ ਤੇ ਆਪ੍ਰੇਸ਼ਨ ਥੀਏਟਰ ਹਨ ਜੋ ਇਸ ਘਟਨਾ ਕਾਰਨ ਪ੍ਰਭਾਵਿਤ ਹੋਏ। ਘਟਨਾ ਦਾ ਪਤਾ ਲੱਗਦਿਆਂ ਹੀ ਸੁਰੱਖਿਆ ਅਧਿਕਾਰੀ, ਫਾਇਰ ਅਫ਼ਸਰ ਅਤੇ ਪੀਜੀਆਈ ਦੇ ਫੈਕਲਟੀ, ਸਟਾਫ ਨਰਸਾਂ ਤੇ ਸਟਾਫ਼ ਹਰਕਤ ਵਿੱਚ ਆ ਗਿਆ ਤੇ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ।
ਅਧਿਕਾਰੀਆਂ ਨੇ ਮੌਕੇ ਉਪਰ ਪੁੱਜ ਕੇ ਰਾਹਤ ਕਾਰਜ ਕਰਵਾਏ ਸ਼ੁਰੂ
ਪ੍ਰੋਫੈਸਰ ਵਿਵੇਕ ਲਾਲ ਡਾਇਰੈਕਟਰ, ਪੀਜੀਆਈ ਦੇ ਸੀਨੀਅਰ ਫੈਕਲਟੀ ਮੈਂਬਰਾਂ ਮੈਡੀਕਲ ਸੁਪਰਡੈਂਟ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਤੁਰੰਤ ਮੌਕੇ 'ਤੇ ਪਹੁੰਚ ਗਏ ਤੇ ਪੀਜੀਆਈਐਮਈਆਰ ਦੇ ਫਾਇਰ ਵਿੰਗ, ਇੰਜਨੀਅਰਿੰਗ ਵਿੰਗ ਨੇ ਮਰੀਜ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਹਰਕਤ ਵਿੱਚ ਆ ਗਿਆ। ਯੂਟੀ ਪ੍ਰਸ਼ਾਸਨ ਯੂਟੀ ਫਾਇਰ ਵਿਭਾਗ ਵੀ ਮੌਕੇ 'ਤੇ ਪਹੁੰਚ ਗਿਆ ਤੇ ਮਰੀਜ਼ਾਂ ਤੇ ਪਰਿਵਾਰਾਂ ਨੂੰ ਜਲਦੀ ਤੇ ਸੁਰੱਖਿਅਤ ਬਾਹਰ ਕੱਢਣ ਵਿੱਚ ਯੋਗਦਾਨ ਪਾਇਆ। ਧੂੰਆਂ ਪੀਜੀਆਈ ਦੇ ਗਲਿਆਰਿਆਂ ਵਿੱਚ ਫੈਲ ਗਈ, ਜਿਸ ਕਾਰਨ ਆਸ-ਪਾਸ ਦੇ ਇਲਾਕਿਆਂ ਦੇ ਐਡਵਾਂਸਡ ਯੂਰੋਲੋਜੀ ਸੈਂਟਰ, ਮਰਦ ਸਰਜੀਕਲ ਵਾਰਡ ਦੇ ਮਰੀਜ਼ਾਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਗਿਆ ਹੈ।
ਮਰੀਜ਼ਾਂ ਨੂੰ ਹੋਰ ਵਾਰਡਾਂ ਵਿੱਚ ਕੀਤਾ ਗਿਆ ਤਬਦੀਲ
ਲਾਗਲੇ ਵਾਰਡਾਂ ਅਤੇ ਗਲਿਆਰਿਆਂ ਵਿੱਚ ਦਾਖਲ ਮਰੀਜ਼ਾਂ ਨੂੰ ਵੀ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਹੋਰ ਸਬੰਧਤ ਵਾਰਡਾਂ ਜਾਂ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਗਿਆ, ਕਿਉਂਕਿ ਨੇੜਲੇ ਵਾਰਡਾਂ ਵਿੱਚ ਧੂੰਆਂ ਫੈਲ ਗਿਆ ਸੀ। ਘਟਨਾ ਦੇ 60 ਮਿੰਟਾਂ ਵਿੱਚ ਨਿਕਾਸੀ ਕੀਤੀ ਗਈ ਤੇ ਮਰੀਜ਼ਾਂ ਜਾਂ ਸਟਾਫ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਲਗਭਗ 2:00 ਵਜੇ ਮਰੀਜ਼ਾਂ ਦੀ ਦੇਖਭਾਲ ਨਾਲ ਸਬੰਧਤ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋ ਗਈਆਂ ਹਨ।
ਡਾਇਰੈਕਟਰ ਪੀਜੀਆਈ ਨੇ ਤੁਰੰਤ ਇੰਜੀਨੀਅਰਿੰਗ ਵਿੰਗ ਨੂੰ ਪ੍ਰਭਾਵਿਤ ਖੇਤਰ ਨੂੰ ਬਹਾਲ ਕਰਨ ਦੇ ਨਿਰਦੇਸ਼ ਦਿੱਤੇ। ਪੀਜੀਆਈ ਦੇ ਹੋਰ ਖੇਤਰਾਂ, ਐਡਵਾਂਸਡ ਟਰਾਮਾ ਸੈਂਟਰ ਤੇ ਨਹਿਰੂ ਹਸਪਤਾਲ ਦੇ ਐਕਸਟੈਂਸ਼ਨ ਤੇ ਓਟੀ ਵਿੱਚ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਡੀਨ (ਅਕਾਦਮਿਕ) ਪ੍ਰੋ. ਨਰੇਸ਼ ਪਾਂਡਾਟੋ ਦੀ ਪ੍ਰਧਾਨਗੀ ਹੇਠ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਤੇ ਇੱਕ ਕਾਰਜ ਯੋਜਨਾ ਤਿਆਰ ਕਰਨ ਲਈ ਕੰਮ ਕਰ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਕਿਸੇ ਵੀ ਘਟਨਾ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ : Chandigarh PGI Fire News: ਪੀਜੀਆਈ 'ਚ ਅੱਗ ਲੱਗਣ ਕਾਰਨ ਮਰੀਜ਼ਾਂ 'ਚ ਮਚੀ ਭਗਦੜ