Mansa News: ਮਾਨਸਾ ਵਿੱਚ ਕਿਸਾਨ ਯੂਨੀਅਨ ਨੇ ਟੋਲ ਪਲਾਜ਼ੇ ਦੀ ਪੂਰੀ ਇਮਾਰਤ ਤੋੜੀ
Advertisement
Article Detail0/zeephh/zeephh2078066

Mansa News: ਮਾਨਸਾ ਵਿੱਚ ਕਿਸਾਨ ਯੂਨੀਅਨ ਨੇ ਟੋਲ ਪਲਾਜ਼ੇ ਦੀ ਪੂਰੀ ਇਮਾਰਤ ਤੋੜੀ

Mansa News: ਦਸੰਬਰ 2023 ਵਿੱਚ ਕਿਸਾਨਾਂ ਨੇ ਟੋਲ ਪਲਾਜ਼ਾ ’ਤੇ ਬਣੇ ਕਮਰੇ ਢਾਹ ਦਿੱਤੇ ਸਨ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਲੰਮੇ ਸਮੇਂ ਤੋਂ ਮਾਨਸਾ ਪਟਿਆਲਾ ਰੋਡ ’ਤੇ ਬਣੇ ਟੋਲ ਪਲਾਜ਼ਾ ਨੂੰ ਹਟਾਉਣ ਦੀ ਮੰਗ ਕਰ ਰਹੀ ਸੀ।

Mansa News: ਮਾਨਸਾ ਵਿੱਚ ਕਿਸਾਨ ਯੂਨੀਅਨ ਨੇ ਟੋਲ ਪਲਾਜ਼ੇ ਦੀ ਪੂਰੀ ਇਮਾਰਤ ਤੋੜੀ

Mansa News(Sanjeev kumar): ਮਾਨਸਾ ਜ਼ਿਲ੍ਹੇ ਦੇ ਭੀਖੀ ਨੇੜੇ ਸਥਿਤ ਟੋਲ ਪਲਾਜ਼ੇ ਦੀ ਇਮਾਰਤ ਨੂੰ ਕਿਸਾਨ ਯੂਨੀਅਨ ਵੱਲੋਂ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ ਹੈ। ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਟੋਲ ਪਲਾਜ਼ੇ ਦੀ ਇਮਾਰਤ ਹਾਦਸਿਆਂ ਦਾ ਕਾਰਨ ਬਣ ਰਹੀ ਸੀ। ਇਸ ਤੋਂ ਪਹਿਲਾ ਵੀ ਕਿਸਾਨ ਯੂਨੀਅਨ ਵੱਲੋਂ ਕਈ ਵਾਰ ਤੋੜ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਬਾਕੀ ਬਚੇ ਹਿੱਸੇ ਨੂੰ ਕਿਸਾਨਾਂ ਨੇ ਦੇਰ ਰਾਤ ਪੂਰੀ ਤਰ੍ਹਾਂ ਤੋੜ ਦਿੱਤਾ।

ਕਿਸਾਨ ਯੂਨੀਅਨ ਵੱਲੋਂ ਦੇਰ ਰਾਤ ਟੋਲ ਪਲਾਜ਼ੇ ਦੀ ਟੀਮ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ ਹੈ। ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਟੋਲ ਟੈਕਸ ਦੀ ਇਮਾਰਤ ਹਾਦਸੇ ਦਾ ਕਾਰਨ ਬਣ ਰਹੀ ਸੀ, ਕਿਸਾਨ ਯੂਨੀਅਨ ਵੱਲੋਂ ਪਲਾਜ਼ੇ ਦੀ ਕਈ ਵਾਰ ਭੰਨ ਤੋੜ ਕੀਤੀ ਗਈ ਸੀ ਅਤੇ ਕੁਝ ਹਿੱਸਾ ਜੋ ਬਚਿਆ ਸੀ, ਨੂੰ ਦੇਰ ਰਾਤ ਕਿਸਾਨਾਂ ਨੇ ਸਾਫ਼ ਕਰ ਦਿੱਤਾ। ਕਿਸਾਨਾਂ ਦੀ ਇਸ ਕਾਰਵਾਈ ਬਾਰੇ ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਕਿਸਾਨਾਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ। ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਅਸੀਂ ਇਸ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵਾਂਗੇ ਅਤੇ ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਿਸਾਨਾਂ ਦਾ ਇਲਜ਼ਾਮ ਹੈ ਕਿ ਟੋਲ ਪਲਾਜ਼ਾ ਲੰਬੇ ਸਮੇਂ ਤੋਂ ਬੰਦ ਪਿਆ ਸੀ, ਜੋ ਹਾਦਸਿਆਂ ਦਾ ਕਾਰਨ ਬਣ ਰਿਹਾ ਸੀ। ਜਿਸ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਪਰ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ, ਇਸ ਲਈ ਕਿਸਾਨਾਂ ਨੇ ਟੋਲ ਪਲਾਜ਼ੇ ਨੂੰ ਤੋੜ ਦਿੱਤਾ ਹੈ। 

ਇਹ ਵੀ ਪੜ੍ਹੋ: Punjab News: CM ਨੇ ਖੰਨਾ 'ਚ ਸ਼ਹੀਦ ਅਜੈ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਅਗਨੀਵੀਰ ਭਰਤੀ 'ਤੇ ਚੁੱਕੇ ਸਵਾਲ

 

ਦੱਸਦਈਏ ਕਿ ਦਸੰਬਰ 2023 ਵਿੱਚ ਕਿਸਾਨਾਂ ਨੇ ਟੋਲ ਪਲਾਜ਼ਾ ’ਤੇ ਬਣੇ ਕਮਰੇ ਢਾਹ ਦਿੱਤੇ ਸਨ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਲੰਮੇ ਸਮੇਂ ਤੋਂ ਮਾਨਸਾ ਪਟਿਆਲਾ ਰੋਡ ’ਤੇ ਬਣੇ ਟੋਲ ਪਲਾਜ਼ਾ ਨੂੰ ਹਟਾਉਣ ਦੀ ਮੰਗ ਕਰ ਰਹੀ ਸੀ ਪਰ ਵੱਡੀ ਗਿਣਤੀ ’ਚ ਕਿਸਾਨਾਂ ਨੇ ਇਕੱਠੇ ਹੋ ਕੇ ਜੇਸੀਬੀ ਮਸ਼ੀਨਾਂ ਲਗਾ ਕੇ ਟੋਲ ਪਲਾਜ਼ਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। 

ਇਹ ਵੀ ਪੜ੍ਹੋ: Punjab Sadak Suraksha Force: ਕੀ ਹੈ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਬਲ ਸਕੀਮ? 27 ਜਨਵਰੀ ਨੂੰ ਹੋਵੇਗੀ ਸ਼ੁਰੂ

Trending news