ਮਾਨਸਾ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' 'ਤੇ ਲਗਾਈ ਰੋਕ
Advertisement
Article Detail0/zeephh/zeephh1479341

ਮਾਨਸਾ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' 'ਤੇ ਲਗਾਈ ਰੋਕ

Sidhu Moosewala New Song:  ਸਿੱਧੂ ਮੂਸੇਵਾਲਾ ਦੇ ਫੈਨਸ ਲਈ ਬੁਰੀ ਖ਼ਬਰ ਹੈ। ਦੱਸ ਦੇਈਏ ਕਿ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ  ਗੀਤ 'ਜਾਂਦੀ ਵਾਰ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। 

 

ਮਾਨਸਾ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' 'ਤੇ ਲਗਾਈ ਰੋਕ

Sidhu Moose Wala Jaandi Vaar:  ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ। ਹਾਲ ਹੀ ਵਿਚ ਹੁਣ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala)  ਦੇ ਨਵੇਂ ਪੰਜਾਬੀ ਗੀਤ 'ਜਾਂਦੀ ਵਾਰ' ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਰੋਕ ਮਾਨਸਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਲਗਾਈ ਗਈ ਹੈ। ਪਰਿਵਾਰ ਵਲੋਂ ਇਤਰਾਜ ਜਤਾਉਣ ਮਗਰੋਂ ਵੀ ਅਦਾਲਤ ਪਹਿਲਾ ਵੀ ਸਿੱਧੂ ਦੇ ਗਾਣਿਆਂ 'ਤੇ ਰੋਕ ਲਗਾ ਚੁਕੀ ਹੈ। 

ਮਿਲੀ ਜਾਣਕਾਰੀ ਦੇ ਮੁਤਾਬਿਕ ਅਦਾਲਤ ਵੱਲੋਂ ਗੀਤ ਦੇ ਨਾਲ ਨਾਲ ਪੋਸਟਰ 'ਤੇ ਵੀ ਰੋਕ  (SidhuMooseWalaJaandiVaar)  ਲਗਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਇਹ ਮੁੱਦਾ ਭੱਖ ਗਿਆ ਹੈ। ਇਸ ਤੋਂ ਇਲਾਵਾ ਕੋਰਟ ਨੇ ਸੰਗੀਤਕਾਰ ਸਲੀਮ ਮਰਚੈਂਟ ਨੂੰ ਵੀ ਨੋਟਿਸ ਭੇਜ ਕੇ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਸਲੀਮ ਮਰਚੈਂਟ ਨੇ ਇਕ ਵੀਡੀਓ ਰਾਹੀਂ ਸਾਂਝੀ ਕੀਤੀ ਹੈ। ਇਸ ਖ਼ਬਰ ਤੋਂ ਬਾਅਦ ਫੈਨਸ ਕਾਫੀ ਜਿਆਦਾ ਉਦਾਸ ਹੋ ਗਏ ਹਨ।  ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ (Sidhu Moose Wala) ਦੇ ਮਾਤਾ ਪਿਤਾ ਦੇ ਆਸ਼ੀਰਵਾਦ ਤੋਂ ਬਿਨਾਂ ਇਹ ਗੀਤ ਰਿਲੀਜ਼ ਨਹੀਂ ਕੀਤਾ ਜਾ ਸਕਦਾ ਹੈ। 

ਦੱਸਣਯੋਗ ਹੈ ਕਿ ਮਾਨਸਾ ਅਦਾਲਤ ਨੇ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' (SidhuMooseWalaJaandiVaar) ਦੀ ਰਿਲੀਜ਼ 'ਤੇ 16 ਦਸੰਬਰ ਤੱਕ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਪਰਿਵਾਰ ਦੇ ਇਤਰਾਜ਼ 'ਤੇ ਮੂਸੇਵਾਲਾ ਦੇ ਕੁਝ ਗੀਤਾਂ 'ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਗੀਤਾਂ ਨੂੰ ਮੂਸੇਵਾਲਾ ਦੇ ਮਾਪਿਆਂ ਦੀ ਇਜਾਜ਼ਤ ਤੋਂ ਬਾਅਦ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਬਾਰੇ  ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਨੇ ਪਟੀਸ਼ਨ ਦਾਇਰ ਕਰਕੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਸੰਗੀਤ ਨਿਰਮਾਤਾ ਅਤੇ ਨਿਰਦੇਸ਼ਕ ਇਜਾਜ਼ਤ ਤੋਂ ਬਿਨਾਂ ਇਸ (SidhuMooseWalaJaandiVaar)  ਗੀਤ ਨੂੰ ਰਿਲੀਜ਼ ਨਾ ਕਰਨ। 

ਇਹ ਵੀ ਪੜ੍ਹੋ: ਤਰਨਤਾਰਨ ਦੇ ਥਾਣਾ ਸਰਹਾਲੀ ਦੇ ਸਾਂਝ ਕੇਂਦਰ 'ਤੇ RPG ਹਮਲਾ, ਮਾਹੌਲ ਵਿਗਾੜਨ ਦੀ ਕੋਸ਼ਿਸ਼ !

ਦੱਸਣਯੋਗ ਹੈ ਕਿ ਹਾਲ ਹੀ ਦੇ ਵਿੱਚ 'SYL' ਗੀਤ ਤੋਂ ਬਾਅਦ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  (Sidhu Moose Wala) ਦਾ ਨਵਾਂ ਗੀਤ 'ਵਾਰ' ਰਿਲੀਜ਼ ਹੋਇਆ ਸੀ। ਪ੍ਰਸ਼ੰਸਕਾਂ ਨੇ ਇਸ ਗਾਣੇ ਨੂੰ ਬਹੁਤ ਪਸੰਦ ਕੀਤਾ ਸੀ। ਇਹ ਗਾਣਾ ਸਿੱਧੂ ਦੇ ਪ੍ਰਸ਼ੰਸਕਾਂ ਲਈ ਬੇਹੱਦ ਖ਼ਾਸ ਸੀ ਕਿਉਂਕਿ YouTube ਤੋਂ ਮਰਹੂਮ ਗਾਇਕ ਦੇ 'SYL' ਗੀਤ ਨੂੰ ਹਟਾਉਣ ਤੋਂ ਬਾਅਦ ਉਹ ਇਸ ਗਾਣੇ ਦਾ ਇੰਤਜ਼ਾਰ ਕਰ ਰਹੇ ਸਨ।  'ਵਾਰ' ਗੀਤ ਦੀ ਗੱਲ ਕਰੀਏ ਤਾਂ ਇਹ ਗਾਣਾ ਸਿੱਧੂ ਮੂਸੇਵਾਲਾ ਵੱਲੋਂ ਲਿਖਿਆ ਤੇ ਗਾਇਆ ਗਿਆ ਹੈ ਜਦਕਿ ਇਸ ਗਾਣੇ ਦਾ ਸੰਗੀਤ ਸਨੈਪੀ ਵੱਲੋਂ ਦਿੱਤਾ ਗਿਆ ਸੀ। 

Trending news