ਸਿੱਖਾਂ ਨੂੰ ਲੈ ਕੇ ਡਾ. ਕਿਰਨ ਬੇਦੀ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਹੈ। ਇਸ ਦੇ ਚਲਦਿਆਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ।
Trending Photos
ਚੰਡੀਗੜ੍ਹ: ਸਿੱਖਾਂ ਨੂੰ ਲੈ ਕੇ ਡਾ. ਕਿਰਨ ਬੇਦੀ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਹੈ। ਇਸ ਦੇ ਚਲਦਿਆਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਆਪਣੇ ਆਪ ਨੂੰ ਪੰਜਾਬੀ ਪਰਿਵਾਰ ਨਾਲ ਸਬੰਧਤ ਦੱਸਣ ਵਾਲੇ ਲੋਕ ਅਜਿਹੇ ਬਿਆਨ ਦੇ ਰਹੇ ਹਨ।
ਉਹਨਾਂ ਕਿਹਾ ਕਿ ਮੈਂ 12 ਵਜੇ ਵਾਲੀ ਗੱਲ ਨੂੰ ਬਹੁਤ ਫਖ਼ਰ ਨਾਲ ਕਹਿੰਦਾ ਹਾਂ ਕਿਉਂਕਿ ਅਬਦਾਲੀ ਜਿਹੜੀਆਂ ਧੀਆਂ-ਭੈਣਾਂ ਨੂੰ ਵੇਚਣ ਲਈ ਲੈ ਕੇ ਜਾਂਦਾ ਸੀ, ਸਰਦਾਰ ਰਾਤ 12 ਵਜੇ ਹਮਲੇ ਕਰਕੇ ਉਹਨਾਂ ਨੂੰ ਬਚਾਉਂਦੇ ਸਨ। ਅਜਿਹੇ ਬਿਆਨ ਦੇਣ ਵਾਲਿਆਂ ਨੂੰ ਪਿੱਛੇ ਝਾਤ ਮਾਰਨ ਦੀ ਲੋੜ ਹੈ। ਮੁਗਲ ਰਾਜ ਵੇਲੇ ਜਦੋਂ ਆਪਣੀ ਆਵਾਜ਼ ਚੁੱਕਣ ਲਈ ਡਰਦਾ ਸੀ, ਉਦੋਂ ਖਾਲਸਿਆਂ ਨੇ ਆਪਣੀਆਂ ਜਾਨਾਂ ’ਤੇ ਖੇਡ ਕਿ ਆਮ ਲੋਕਾਂ ਦੀ ਜਾਨ ਬਚਾਈ।
ਰੋਜ਼ਾਨਾ ਸਪੋਕਸਮੈਨ ਚ ਲੱਗੀ ਖ਼ਬਰ ਮੁਤਾਬਿਕ ਸਿਰਸਾ ਨੇ ਕਿਹਾ ਕਿ ਜਦੋਂ ਵੀ ਧਰਮ ਦੀ ਗੱਲ ਆਉਂਦੀ ਹੈ ਤਾਂ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਬੋਲਦਾ ਰਹਾਂਗਾ। ਇਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਾਂਗੇ। ਉਹਨਾਂ ਕਿਹਾ ਕਿ ਗਲਤ ਕੰਮ ਗਲਤ ਕੰਮ ਹੀ ਹੁੰਦਾ ਹੈ, ਚਾਹੇ ਉਸ ਨੂੰ ਕੋਈ ਵੀ ਕਰੇ। ਹਰ ਸਿੱਖ ਨੂੰ ਅਜਿਹੇ ਲੋਕਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਕਿਰਨ ਬੇਦੀ ਕਹਿੰਦੇ ਹਨ, “ਅਜੇ 12 ਵੱਜਣ ਵਿਚ ਪੂਰੇ 30 ਮਿੰਟ ਹਨ ਤਾਂ ਪੂਰੇ 12 ਵਜੇ ਕਿਤਾਬ ਲਾਂਚ ਕਰਾਂਗੇ। ਕੋਈ ਸਰਦਾਰ ਜੀ ਇੱਥੇ ਨਹੀਂ ਹੈ”। ਇਸ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।