ਗਲ ਲੱਗ ਕੇ ਭਾਵੁਕ ਹੋਏ ਬੱਚਿਆਂ ਨੂੰ ਮਜੀਠੀਆ ਨੇ ਕਿਹਾ, ਸ਼ੇਰ ਦੇ ਬੱਚੇ ਐਂਵੇ ਨਹੀਂ ਕਰਦੇ ਹੁੰਦੇ
Advertisement
Article Detail0/zeephh/zeephh1297999

ਗਲ ਲੱਗ ਕੇ ਭਾਵੁਕ ਹੋਏ ਬੱਚਿਆਂ ਨੂੰ ਮਜੀਠੀਆ ਨੇ ਕਿਹਾ, ਸ਼ੇਰ ਦੇ ਬੱਚੇ ਐਂਵੇ ਨਹੀਂ ਕਰਦੇ ਹੁੰਦੇ

ਬਹੁ-ਕਰੋੜੀ ਡਰੱਗ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵੱਲੋਂ ਜ਼ਮਾਨਤ ਦਿੱਤੀ ਗਈ। ਜੇਲ੍ਹ 'ਚੋ ਬਾਹਰ ਆਉਣ 'ਤੇ ਅਕਾਲੀ ਦਲ ਦੇ ਸਮਰਥਕਾਂ ਵੱਲੋਂ ਮਜੀਠੀਆ ਦਾ ਸਵਾਗਤ ਕੀਤਾ ਗਿਆ। ਉੱਧਰ ਦੁੂਜੇ ਪਾਸੇ ਮਜੀਠੀਆ ਜਦੋਂ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ 'ਤੇ ਪਹੁੰਚਦੇ ਹਨ ਤਾਂ ਉਨ੍ਹਾਂ ਦੇ ਬੱਚੇ ਗਲ ਲੱਗ ਕੇ ਭਾਵੁਕ ਹੋ ਜਾਂਦੇ ਹਨ ਜਿੰਨਾਂ ਨੂੰ ਦੇਖ ਕੇ ਮਜੀਠੀਆ ਕਹਿੰਦੇ ਹਨ ਸ਼ੇਰ ਦੇ ਬੱਚੇ ਐਂਵੇ ਨਹੀਂ ਕਰਦੇ। ਇਸ ਮੌਕੇ ਉਨ੍ਹਾਂ ਦੇੀ ਪਤਨੀ ਅਤੇ ਵਿਧਾਇਕ ਗਨੀਵ ਕੌਰ ਵੱਲੋਂ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਮਜੀਠੀਆ ਵੱਲੋਂ ਉੱਥੇ ਹੀ ਮੌਜੂਦ ਵੱਡੀ ਭੈਣ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੋਂ ਅਸ਼ਰੀਵਾਦ ਲਿਆ ਜਾਂਦਾ ਹੈ।

ਗਲ ਲੱਗ ਕੇ ਭਾਵੁਕ ਹੋਏ ਬੱਚਿਆਂ ਨੂੰ ਮਜੀਠੀਆ ਨੇ ਕਿਹਾ, ਸ਼ੇਰ ਦੇ ਬੱਚੇ ਐਂਵੇ ਨਹੀਂ ਕਰਦੇ ਹੁੰਦੇ

ਚੰਡੀਗੜ੍ਹ- ਪਿਛਲੇ ਤਕਰੀਬਨ 5 ਮਹੀਨਿਆਂ ਤੋਂ ਪਟਿਆਲਾ ਜੇਲ੍ਹ ‘ਚ ਬੰਦ ਸ਼੍ਰੋਮਣੀ ਅਕਾਲੀ ਦਲ ਦ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਹਾਈਕੋਰਟ ਦੇ ਡਬਲ ਬੈਂਚ ਵੱਲੋਂ ਜ਼ਮਾਨਤ ਦਿੱਤੀ ਗਈ। ਜੇਲ੍ਹ ਤੋਂ ਬਾਹਰ ਆਉਣ ’ਤੇ ਵੱਡੀ ਗਿਣਤੀ 'ਚ ਪਟਿਆਲਾ ਜੇਲ੍ਹ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਦਾ ਸਵਾਗਤ ਕੀਤਾ ਗਿਆ।

ਪਿਤਾ ਨੂੰ ਮਿਲ ਕੇ ਬੱਚੇ ਹੋਏ ਭਾਵੁਕ

ਪਟਿਆਲਾ ਜੇਲ੍ਹ ਤੋਂ ਰਿਹਾਅ ਹੋ ਕੇ ਬਿਕਰਮ ਸਿੰਘ ਮਜੀਠੀਆ ਆਪਣੇ ਸਮਰਥਕਾਂ ਸਮੇਤ ਚੰਡੀਗੜ੍ਹ ਸਥਿਤ ਆਪਣੇ ਘਰ ਪਹੁੰਚੇ। 5 ਮਹੀਨਿਆਂ ਬਾਅਦ ਪਿਤਾ ਨੂੰ ਮਿਲ ਕੇ ਉਨ੍ਹਾਂ ਦੇ ਦੋਵੇਂ ਪੁੱਤਰ ਭਾਵੁਕ ਹੋ ਗਏ ਅਤੇ ਗਲ ਲੱਗ ਕੇ ਰੋਣ ਲੱਗ ਪਏ। ਭਾਵੁਕ ਹੁੰਦਿਆ ਬਿਕਰਮ ਮਜੀਠੀਆ ਨੇ ਆਪਣੇ ਪੁੱਤਰਾਂ ਨੂੰ ਕਿਹਾ ਸ਼ੇਰਾਂ ਦੇ ਬੱਚੇ ਐਂਵੇ ਨਹੀਂ ਕਰਦੇ। ਇਸ ਮੌਕੇ ਬਿਕਰਮ ਮਜੀਠੀਆ ਦੀ ਪਤਨੀ ਵੱਲੋਂ ਲਗਾਤਾਰ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਸੀ। ਉੱਥੇ ਹੀ ਬਿਕਰਮ ਮਜੀਠੀਆ ਵੱਲੋਂ ਮੌਜੂਦ ਵੱਡੀ ਭੈਣ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੋਂ ਅਸ਼ਰੀਵਾਦ ਲਿਆ ਜਾਂਦਾ ਹੈ।

ਡਰੱਗ ਮਾਮਲੇ ਤਹਿਤ ਭੇਜਿਆ ਗਿਆ ਸੀ ਜੇਲ੍ਹ

ਦੱਸਦੇਈਏ ਕਿ ਪੰਜਾਬ ਵਿਚ ਚਰਚਿਤ ਬਹੁ ਕਰੋੜੀ ਡਰੱਗ ਮਾਮਲੇ ਤਹਿਤ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਕੇਸ ਦਰਜ ਕੀਤਾ ਗਿਆ ਸੀ। ਐਸ. ਟੀ.  ਐਫ. ਦੇ ਮੁਖੀ ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਆਧਾਰ ‘ਤੇ NDPS ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ‘ਚੋ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ।

ਜ਼ਮਾਨਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧੀਆਂ ‘ਤੇ ਵਾਰ

ਮਾਨਯੋਗ ਹਾਈਕੋਰਟ ਦੇ ਹੁਕਮਾਂ ਦਾ ਸਵਾਗਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ। ਬਿਕਰਮ ਮਜੀਠੀਆ ਦੀ ਜ਼ਮਨਾਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਪ ਸਰਕਾਰ ਵੱਲੋਂ ਮਜੀਠੀਆ ਨੂੰ ਝੂਠੇ ਕੇਸ ‘ਚ ਫਸਾਉਣ ਦੀਆਂ ਸਾਜ਼ਿਸ਼ਾਂ ਨੂੰ ਅਦਾਲਤ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਸਿਆਸੀ ਤੌਰ ‘ਤੇ ਬਦਲਾਖੋਰੀ ਨਾਲ ਪ੍ਰੇਰਿਤ ਸੀ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਕੇਸ 'ਚ ਮਜੀਠੀਆ ਨੂੰ ਨਿਆਂ ਮਿਲੇਗਾ। 

WATCH LIVE TV

Trending news