MahaKumbh Mela from Space: ਨਾਸਾ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ ਤਾਇਨਾਤ ਪੁਲਾੜ ਯਾਤਰੀ ਡੌਨ ਪੇਟਿਟ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਤ X ਹੈਂਡਲ ਤੋਂ ਮਹਾਕੁੰਭ ਦੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
Trending Photos
MahaKumbh Mela from Space: ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਮਹਾਕੁੰਭ ਪੂਰੇ ਜ਼ੋਰ-ਸ਼ੋਰ ਨਾਲ ਪ੍ਰਯਾਗਰਾਜ ਵਿੱਚ ਚੱਲ ਰਿਹਾ ਹੈ। ਮਹਾਕੁੰਭ ਨਾ ਸਿਰਫ਼ ਧਰਤੀ ਤੋਂ, ਬਲਕਿ ਪੁਲਾੜ ਤੋਂ ਵੀ ਕੈਪਚਰ ਕੀਤਾ ਜਾ ਰਿਹਾ ਹੈ। ਨਾਸਾ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) 'ਤੇ ਤਾਇਨਾਤ ਪੁਲਾੜ ਯਾਤਰੀ ਡੌਨ ਪੇਟਿਟ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਤ X (ਪਹਿਲਾਂ ਟਵਿੱਟਰ) ਹੈਂਡਲ ਤੋਂ ਮਹਾਕੁੰਭ ਦੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਰਾਤ ਦੀਆਂ ਹਨ, ਜਿਸ ਵਿੱਚ ਗੰਗਾ ਨਦੀ ਦੇ ਕੰਢੇ ਸਥਿਤ ਪ੍ਰਯਾਗਰਾਜ ਦੀਆਂ ਚਮਕਦੀਆਂ ਲਾਈਟਾਂ ਅਤੇ ਮਹਾਕੁੰਭ ਦੀ ਸ਼ਾਨ ਸਾਫ਼ ਦਿਖਾਈ ਦੇ ਰਹੀ ਹੈ।
Don Pettit ਦਾ ਐਕਸ ਪੋਸਟ
ਪੁਲਾੜ ਯਾਤਰੀ ਡੌਨ ਪੇਟਿਟ ਨੇ ਮਹਾਕੰਭ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, "ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ 2025 ਦੇ ਮਹਾਕੁੰਭ ਮੇਲੇ ਦਾ ਇੱਕ ਸ਼ਾਨਦਾਰ ਦ੍ਰਿਸ਼ ਦੇਖਿਆ ਗਿਆ। ਗੰਗਾ ਨਦੀ ਦੇ ਕੰਢੇ ਦੁਨੀਆ ਦਾ ਸਭ ਤੋਂ ਵੱਡਾ ਮਨੁੱਖੀ ਇਕੱਠ ਰੌਸ਼ਨੀਆਂ ਨਾਲ ਜਗਮਗਾ ਰਿਹਾ ਸੀ।" ਇਸ ਪੋਸਟ ਨੇ ਨਾ ਸਿਰਫ਼ ਭਾਰਤ ਵਿੱਚ ਬਲਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਬਹੁਤ ਧਿਆਨ ਖਿੱਚਿਆ ਹੈ। ਪੁਲਾੜ ਤੋਂ ਲਈ ਗਈ ਇਸ ਤਸਵੀਰ ਵਿੱਚ, ਮਹਾਕੁੰਭ ਸਮਾਗਮ ਸਥਾਨ ਦਾ ਜਗਮਗਾਉਂਦਾ ਦ੍ਰਿਸ਼ ਪੂਰੀ ਦੁਨੀਆ ਲਈ ਇਸਦੀ ਸ਼ਾਨ ਅਤੇ ਸੱਭਿਆਚਾਰ ਦੀ ਮਿਸਾਲ ਪੇਸ਼ ਕਰ ਰਿਹਾ ਹੈ।
2025 Maha Kumbh Mela Ganges River pilgrimage from the ISS at night. The largest human gathering in the world is well lit. pic.twitter.com/l9YD6o0Llo
Don Pettit (@astro_Pettit) January 26, 2025
29 ਜਨਵਰੀ ਨੂੰ ਮੌਨੀ ਮੱਸਿਆ 'ਤੇ ਸ਼ਾਹੀ ਇਸ਼ਨਾਨ
ਇਸ ਸਮੇਂ ਪ੍ਰਯਾਗਰਾਜ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ। ਮੌਨੀ ਮੱਸਿਆ (29 ਜਨਵਰੀ) ਵਾਲੇ ਦਿਨ ਹੋਣ ਵਾਲੇ ਸ਼ਾਹੀ ਇਸ਼ਨਾਨ ਲਈ ਲੱਖਾਂ ਸ਼ਰਧਾਲੂ ਪਹਿਲਾਂ ਹੀ ਸੰਗਮ ਕੰਢਿਆਂ 'ਤੇ ਪਹੁੰਚ ਚੁੱਕੇ ਹਨ। ਇਸ ਦਿਨ ਮਹਾਕੁੰਭ ਵਿੱਚ ਲਗਭਗ 10 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਮੇਲਾ ਪ੍ਰਸ਼ਾਸਨ ਅਤੇ ਕੁੰਭ ਪੁਲਿਸ ਨੇ ਇਸ ਵਿਸ਼ਾਲ ਸਮਾਗਮ ਲਈ ਤਿਆਰੀਆਂ ਕੀਤੀਆਂ ਹਨ।
ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ
ਮੇਲੇ ਵਾਲੇ ਖੇਤਰ ਨੂੰ 'ਵਾਹਨ ਵਰਜਿਤ ਖੇਤਰ' ਐਲਾਨਿਆ ਗਿਆ ਹੈ ਤਾਂ ਜੋ ਭੀੜ ਕੰਟਰੋਲ ਵਿੱਚ ਰਹੇ। ਇਸ ਤੋਂ ਇਲਾਵਾ, ਪੂਰੇ ਸਮਾਗਮ ਦੀ ਨਿਗਰਾਨੀ ਏਕੀਕ੍ਰਿਤ ਕੰਟਰੋਲ ਅਤੇ ਕਮਾਂਡ ਸੈਂਟਰ (ICCC) ਰਾਹੀਂ ਕੀਤੀ ਜਾ ਰਹੀ ਹੈ। ਸੰਗਮ ਕੰਢੇ ਬੈਰੀਕੇਡਿੰਗ, ਭੀੜ ਕੰਟਰੋਲ ਲਈ ਰੈਪਿਡ ਟਾਸਕ ਫੋਰਸ, ਸਫਾਈ ਅਤੇ ਗੈਰ-ਕਾਨੂੰਨੀ ਦੁਕਾਨਾਂ ਵਿਰੁੱਧ ਮੁਹਿੰਮ ਵਰਗੇ ਕਦਮ ਚੁੱਕੇ ਗਏ ਹਨ।