Ludhiana Ruckus: ਲੁਧਿਆਣਾ ਡੰਡੀ ਸਵਾਮੀ ਮੰਦਰ ਦੀ ਪਾਰਕਿੰਗ ਦੇ ਬਾਹਰ ਹੰਗਾਮਾ ਦੇਖਣ ਨੂੰ ਮਿਲਿਆ ਹੈ। ਨੌਜਵਾਨਾਂ ਨੇ ਸੇਵਾਦਾਰ ਨੂੰ ਮਾਰੀ ਇੱਟ ਅਤੇ ਕੀਤੀ ਕੁੱਟਮਾਰ, ਸੇਵਾਦਾਰਾਂ ਨੇ ਕਰਵਾਈ ਨਾ ਹੋਣ ਤੇ ਸੜਕ ਉੱਤੇ ਧਰਨਾ ਲਗਾਇਆ।
Trending Photos
Ludhiana Ruckus/ਤਰਸੇਮ ਭਾਰਦਵਾਜ: ਲੁਧਿਆਣਾ ਡੰਡੀ ਸਵਾਮੀ ਮੰਦਰ ਦੀ ਪਾਰਕਿੰਗ ਦੇ ਬਾਹਰ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨੌਜਵਾਨਾਂ ਨੇ ਸੇਵਾਦਾਰ ਨੂੰ ਮਾਰੀ ਇੱਟ ਅਤੇ ਕੁੱਟਮਾਰ ਕੀਤੀ ਗਈ ਹੈ। ਇਸ ਦੌਰਾਨ ਸੇਵਾਦਾਰਾਂ ਨੇ ਕਾਰਵਾਈ ਨਾ ਹੋਣ ਉੱਤੇ ਸੜਕ 'ਤੇ ਹੀ ਧਰਨਾ ਲਗਾਇਆ ਹੋਇਆ ਹੈ।
ਹੰਗਾਮਾ ਕਰਨ ਵਾਲਾ ਨੌਜਵਾਨ ਪਾਰਕਿੰਗ ਵਾਲੀ ਥਾਂ ਦੇ ਨਾਲ ਲੱਗਦੇ ਮਕਾਨ ਵਿੱਚ ਰਹਿੰਦਾ ਹੈ। ਨੌਜਵਾਨ ਨੇ ਆਪਣੀ ਕਾਰ ਮੰਦਿਰ ਦੀ ਪਾਰਕਿੰਗ ਦੇ ਮੇਨ ਗੇਟ ਦੇ ਬਾਹਰ ਖੜ੍ਹੀ ਕਰ ਦਿੱਤੀ ਹੈ। ਪਾਰਕਿੰਗ 'ਤੇ ਡਿਊਟੀ ਦੇ ਰਹੇ ਬਜ਼ੁਰਗ ਸੇਵਾਦਾਰ ਨੇ ਉਸ ਨੂੰ ਕਾਰ ਕਿਸੇ ਹੋਰ ਥਾਂ ''ਤੇ ਪਾਰਕ ਕਰਨ ਲਈ ਕਿਹਾ ਕਿਉਂਕਿ ਉੱਥੇ ਟਰੈਫਿਕ ਜਾਮ ਸੀ। ਗੁੱਸੇ ''ਚ ਆਏ ਨੌਜਵਾਨ ਨੇ ਪਾਰਕਿੰਗ ਅਟੈਂਡੈਂਟ ਦੇ ਮੂੰਹ ''ਤੇ ਇੱਟ ਮਾਰ ਕੇ ਉਸ ਦਾ ਦੰਦ ਤੋੜ ਦਿੱਤਾ ਇਸ ਘਟਨਾ ਉੱਤੇ ਮੰਦਰ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ।
ਜਦੋਂ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਨੌਜਵਾਨ ਨੂੰ ਨਾ ਫੜਿਆ ਤਾਂ ਸੇਵਾਦਾਰਾਂ ਨੇ ਰਾਤ ਨੂੰ ਸੜਕ ’ਤੇ ਜਾਮ ਲਗਾ ਦਿੱਤਾ ਹੈ। ਜਾਣਕਾਰੀ ਦਿੰਦਿਆਂ ਸੇਵਾਦਾਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਨੌਜਵਾਨ ਜ਼ਬਰਦਸਤੀ ਆਪਣੀ ਕਾਰ ਮੰਦਰ ਦੀ ਪਾਰਕਿੰਗ ਦੇ ਬਾਹਰ ਖੜ੍ਹੀ ਕਰ ਰਿਹਾ ਸੀ।
ਇਹ ਵੀ ਪੜ੍ਹੋ: Punjab Ghaggar River: ਹਿਮਾਚਲ ਪ੍ਰਦੇਸ਼ 'ਚ ਪੈ ਰਿਹਾ ਮੀਂਹ ਹੁਣ ਪੰਜਾਬ 'ਚ ਮਚਾ ਸਕਦਾ ਤਬਾਹੀ! ਘੱਗਰ ਨਦੀ ਦਾ ਵਧਿਆ ਪਾਣੀ
ਉਸ ਨੂੰ ਕਾਰ ਨੂੰ ਸਾਈਡ 'ਤੇ ਲਿਜਾਉਣ ਲਈ ਕਿਹਾ ਗਿਆ ਕਿਉਂਕਿ ਸੜਕ ''ਤੇ ਟ੍ਰੈਫਿਕ ਜਾਮ ਸੀ। ਨੌਜਵਾਨ ਨੇ ਗੁੱਸੇ ''ਚ ਆ ਕੇ ਉਨ੍ਹਾਂ ''ਤੇ ਹਮਲਾ ਕਰ ਦਿੱਤਾ। ਰਜਿੰਦਰਾ ਅਨੁਸਾਰ ਲੋਕ ਉਸ ਨੂੰ ਸਿਵਲ ਹਸਪਤਾਲ ਲੈ ਗਏ ਜਿੱਥੇ ਉਸ ਦਾ ਮੈਡੀਕਲ ਕਰਵਾਇਆ ਗਿਆ। ਦੇਸ ਰਾਤ ਸਾਰੇ ਸੇਵਕ ਮੰਦਰ ਦੇ ਬਾਹਰ ਇਕੱਠੇ ਹੋ ਗਏ। ਜਿਸ ਨੇ ਮੰਦਰ ਦੇ ਨਾਲ ਲੱਗਦੀ ਸੜਕ ''ਤੇ ਬੈਠ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਉਕਤ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਿੱਥੇ ਏਡੀਸੀਪੀ ਸ਼ੁਭਮ ਅਗਰਵਾਲ ਸਮੇਤ 5 ਥਾਣਿਆਂ ਦੀ ਪੁਲਿਸ ਮੌਕੇ ''ਤੇ ਪਹੁੰਚ ਗਈ। ਏਡੀਸੀਪੀ ਅਗਰਵਾਲ ਨੇ ਸੇਵਾਦਾਰਾਂ ਨੂੰ ਭਰੋਸਾ ਦਿਵਾਇਆ ਕਿ ਪੁਲੀਸ ਵੱਲੋਂ ਉਕਤ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਮੰਦਰ ਦੇ ਮੁੱਖ ਸੇਵਾਦਾਰਾਂ ਨੇ ਜ਼ਖਮੀ ਰਜਿੰਦਰ ਨੂੰ ਨਾਲ ਲੈ ਕੇ ਆਪਣੇ ਬਿਆਨ ਦਰਜ ਕਰਵਾਏ।
ਇਹ ਵੀ ਪੜ੍ਹੋ: Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ 'ਚ ਅੱਜ ਯੈਲੋ ਅਲਰਟ! ਜਾਣੋ ਹੁਣ ਕਿਸ ਦਿਨ ਪਵੇਗਾ ਮੀਂਹ