Ludhiana News: ਸਿੰਘਾਪੁਰ ਦੇ ਗ੍ਰੀਨ ਮਾਡਲ ਨੂੰ PAU ਸਕੂਲ ਵਿੱਚ ਪਹਿਨਾਇਆ ਜਾ ਰਿਹਾ ਅਮਲੀਜਾਮਾ
Advertisement
Article Detail0/zeephh/zeephh2002078

Ludhiana News: ਸਿੰਘਾਪੁਰ ਦੇ ਗ੍ਰੀਨ ਮਾਡਲ ਨੂੰ PAU ਸਕੂਲ ਵਿੱਚ ਪਹਿਨਾਇਆ ਜਾ ਰਿਹਾ ਅਮਲੀਜਾਮਾ

Ludhiana News: ਉਹਨਾਂ ਵੱਲੋਂ ਸਕੂਲ ਦੇ ਬੱਚਿਆਂ ਨੂੰ ਬਾਗਬਾਨੀ ਸਿਖਾਈ ਜਾ ਰਹੀ ਹੈ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੋਹਣੀ ਬਗੀਚੀ ਵੀ ਬਣਾਈ ਗਈ ਹੈ। ਜਿਸ ਵਿੱਚ ਕਈ ਰੰਗ ਬਿਰੰਗੇ ਫੁੱਲਾਂ ਦੇ ਬੂਟੇ ਖੁਦ ਬੱਚੇ ਲਾਉਂਦੇ ਹਨ

 

Ludhiana News: ਸਿੰਘਾਪੁਰ ਦੇ ਗ੍ਰੀਨ ਮਾਡਲ ਨੂੰ PAU ਸਕੂਲ ਵਿੱਚ ਪਹਿਨਾਇਆ ਜਾ ਰਿਹਾ ਅਮਲੀਜਾਮਾ

Ludhiana News: ਪੰਜਾਬ ਸਰਕਾਰ ਵੱਲੋਂ ਬੀਤੇ ਕੁਝ ਮਹੀਨਿਆਂ ਦੇ ਦੌਰਾਨ ਵੱਖ-ਵੱਖ ਬੈਚ ਵਿੱਚ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਸਿੰਘਾਪੁਰ ਵਿਖੇ ਸਿੱਖਿਆ ਮਾਡਲ ਹਾਸਿਲ ਕਰਨ ਲਈ ਭੇਜਿਆ ਜਾ ਰਿਹਾ ਹੈ। ਇਸੇ ਦੇ ਤਹਿਤ ਅੱਜ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਚੱਲ ਰਹੇ ਲੁਧਿਆਣਾ ਦੇ ਸਭ ਤੋਂ ਵੱਡੇ ਸੀਨੀਅਰ ਸੈਕੈਂਡਰੀ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਬਲਵਿੰਦਰ ਕੌਰ ਵੱਲੋਂ ਸਿੰਘਾਪੁਰ ਵਿਖੇ ਵੇਖੇ ਗਏ ਬੋਟਨੀਕਲ ਗਾਰਡਨ ਦਾ ਮਾਡਲ ਆਪਣੇ ਸਕੂਲ ਦੇ ਵਿੱਚ ਵੀ ਅਪਲਾਈ ਕੀਤਾ ਜਾ ਰਿਹਾ ਹੈ।

ਉਹਨਾਂ ਵੱਲੋਂ ਸਕੂਲ ਦੇ ਬੱਚਿਆਂ ਨੂੰ ਬਾਗਬਾਨੀ ਸਿਖਾਈ ਜਾ ਰਹੀ ਹੈ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਸੋਹਣੀ ਬਗੀਚੀ ਵੀ ਬਣਾਈ ਗਈ ਹੈ ਜਿਸ ਵਿੱਚ ਕਈ ਰੰਗ ਬਿਰੰਗੇ ਫੁੱਲਾਂ ਦੇ ਬੂਟੇ ਖੁਦ ਬੱਚੇ ਲਾਉਂਦੇ ਹਨ ਅਤੇ ਉਹਨਾਂ ਦੀ ਦੇਖਭਾਲ ਵੀ ਕਰਦੇ ਹਨ ਜਿਸ ਨਾਲ ਆਪਣੇ ਵਾਤਾਵਰਨ ਨੂੰ ਬਚਾਉਣ ਅਤੇ ਵੱਧ ਤੋਂ ਵੱਧ ਬੂਟੇ ਲਾਉਣ ਦਾ ਵੀ ਇੱਕ ਚੰਗਾ ਸੁਨੇਹਾ ਵਿਦਿਆਰਥੀਆਂ ਦੇ ਵਿੱਚ ਜਾਂਦਾ ਹੈ ਜਿਸ ਤੋਂ ਵਿਦਿਆਰਥੀ ਕਾਫੀ ਪ੍ਰਭਾਵਿਤ ਹੋ ਰਹੇ ਨੇ ਇਸ ਦੇ ਨਾਲ ਹੀ ਸਕੂਲ ਦਾ ਵਾਤਾਵਰਣ ਵੀ ਬਦਲ ਰਿਹਾ ਹੈ ਸਕੂਲ ਦੀ ਦਿੱਖ ਦੇ ਵਿੱਚ ਵੀ ਵੱਡੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ। 

ਇਹ ਵੀ ਪੜ੍ਹੋ:  Punjab News: ਪੰਜਾਬ ਦੇ ਸਿੱਖਿਆ ਤੇ ਵਿੱਤ ਵਿਭਾਗ ਦੇ ਸਕੱਤਰਾਂ ਨੂੰ ਹਾਈ ਕੋਰਟ ਦਾ ਵੱਡਾ ਝਟਕਾ!

ਸਕੂਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਬੋਟਨੀ ਦਾ ਇੱਕ ਪਿਰਡ ਵੀ ਹੁੰਦਾ ਹੈ ਜਿਸ ਵਿੱਚ ਉਹਨਾਂ ਨੂੰ ਬਾਗਬਾਨੀ ਬਾਰੇ ਬੂਟਿਆਂ ਦੀ ਫੁੱਲਾਂ ਦੀ ਵੱਖ ਵੱਖ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: No Cell For Transgender: ਪੰਜਾਬ ਦੀਆਂ ਜੇਲ੍ਹਾਂ 'ਚ ਟਰਾਂਸਜੈਂਡਰਾਂ ਲਈ ਵੱਖਰਾ ਸੈੱਲ ਨਹੀਂ, ਹਾਈ ਕੋਰਟ ਨੇ ਪ੍ਰਗਟਾਈ ਹੈਰਾਨੀ
 

Trending news