Ludhiana News: ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਮਸੀ ਚੋਣਾਂ ਲਈ ਈਆਰਓ ਤੇ ਏਈਆਰਓ ਕੀਤੇ ਨਿਯੁਕਤ
Advertisement
Article Detail0/zeephh/zeephh2523399

Ludhiana News: ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਮਸੀ ਚੋਣਾਂ ਲਈ ਈਆਰਓ ਤੇ ਏਈਆਰਓ ਕੀਤੇ ਨਿਯੁਕਤ

Ludhiana News: ਲੁਧਿਆਣਾ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਸਾਰੇ 95 ਵਾਰਡਾਂ ਅਤੇ ਮਾਛੀਵਾੜਾ, ਮਲੌਦ, ਮੁੱਲਾਂਪੁਰਾ ਦਾਖਾ, ਸਾਹਨੇਵਾਲ, ਖੰਨਾ ਅਤੇ ਸਮਰਾਲਾ ਦੀਆਂ ਨਗਰ ਕੌਸਲਾਂ ਵਿੱਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.) ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਏ.ਈ.ਆਰ.ਓ.) ਨਿਯੁਕਤ ਕੀਤੇ ਹਨ। 

Ludhiana News: ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਮਸੀ ਚੋਣਾਂ ਲਈ ਈਆਰਓ ਤੇ ਏਈਆਰਓ ਕੀਤੇ ਨਿਯੁਕਤ

Ludhiana News:  ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਸਾਰੇ 95 ਵਾਰਡਾਂ ਅਤੇ ਮਾਛੀਵਾੜਾ, ਮਲੌਦ, ਮੁੱਲਾਂਪੁਰਾ ਦਾਖਾ, ਸਾਹਨੇਵਾਲ, ਖੰਨਾ ਅਤੇ ਸਮਰਾਲਾ ਦੀਆਂ ਨਗਰ ਕੌਸਲਾਂ ਵਿੱਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.) ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਏ.ਈ.ਆਰ.ਓ.) ਨਿਯੁਕਤ ਕੀਤੇ ਹਨ।
ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਿਰਪੱਖ, ਸ਼ਾਂਤੀਪੂਰਨ, ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਦੇ ਮਕਸਦ ਨਾਲ ਇਹ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਲੋਕ ਇਨ੍ਹਾਂ ਈ.ਆਰ.ਓਜ਼ ਅਤੇ ਏ.ਈ.ਆਰ.ਓਜ਼ ਨਾਲ ਫਾਰਮ 7- ਜੋੜ, ਫਾਰਮ 8-ਇਤਰਾਜ ਲਈ, ਫਾਰਮ-9 ਸੋਧ ਕਰਨ ਲਈ, ਫਾਰਮ-17 ਵੋਟ ਬਦਲੀ ਲਈ ਅਤੇ ਫਾਰਮ-18 ਵੋਟ ਕਟਵਾਉਣ ਲਈ ਜਮ੍ਹਾਂ ਕਰਵਾ ਸਕਦੇ ਹਨ।
ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ 23 ਅਤੇ 24 ਨਵੰਬਰ ਨੂੰ ਸਾਰੇ ਬੂਥਾਂ 'ਤੇ ਸਵੇਰੇ 9:30 ਵਜੇ ਤੋਂ ਸ਼ਾਮ 5:30 ਵਜੇ ਤੱਕ ਰਜਿਸਟਰੇਸ਼ਨ, ਸੁਧਾਰ ਅਤੇ ਮਿਟਾਉਣ ਲਈ ਵਿਸ਼ੇਸ਼ ਵੋਟਰ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਬੂਥ 'ਤੇ ਬੀ.ਐਲ.ਓਜ਼ ਮੌਜੂਦ ਰਹਿਣਗੇ।

ਲੁਧਿਆਣਾ ਨਗਰ ਨਿਗਮ ਚੋਣਾਂ ਲਈ
ਵਾਰਡ (2 ਤੋਂ 7) ਅਤੇ (11 ਤੋਂ 15) ਲਈ ਐਸ.ਡੀ.ਐਮ ਪੂਰਬੀ ਰੋਹਿਤ ਗੁਪਤਾ (98150-08658) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਪਰਮਪਾਲ ਸਿੰਘ (95018-80008) ਏ.ਈ.ਆਰ.ਓ ਹਨ।
ਵਾਰਡ (16 ਤੋਂ 20), (21 ਤੋਂ 25) ਅਤੇ (26) ਲਈ ਏ.ਸੀ.ਏ ਗਲਾਡਾ ਵਿਨੀਤ ਕੁਮਾਰ (70870-84857) ਈ.ਆਰ.ਓ ਹਨ ਅਤੇ ਕਾਰਜਕਾਰੀ ਇੰਜੀਨੀਅਰ ਸਰਬਜੀਤ ਸਿੰਘ (8146007755) ਏ.ਈ.ਆਰ.ਓ ਹਨ।
ਵਾਰਡ (27), (31 ਤੋਂ 39) ਅਤੇ (43) ਲਈ ਐਸ.ਡੀ.ਐਮ ਪਾਇਲ ਪਰਦੀਪ ਸਿੰਘ ਬੈਂਸ (98558-00024) ਈ.ਆਰ.ਓ ਹਨ ਅਤੇ ਡੀ.ਡੀ.ਪੀ.ਓ ਨਵਦੀਪ ਕੌਰ (80545-40919) ਏ.ਈ.ਆਰ.ਓ ਹਨ।
ਵਾਰਡ (40 ਤੋਂ 42) ਅਤੇ (44 ਤੋਂ 51) ਲਈ ਐਸ.ਡੀ.ਐਮ ਪੱਛਮੀ ਪੂਨਮਪ੍ਰੀਤ ਕੌਰ (96465-01343) ਈ.ਆਰ.ਓ ਹਨ ਅਤੇ ਤਹਿਸੀਲਦਾਰ ਰੇਸ਼ਮ ਸਿੰਘ (98781-36437) ਏ.ਈ.ਆਰ.ਓ ਹਨ।
ਵਾਰਡ (30), (52), (74 ਤੋਂ 80) ਅਤੇ (82) ਲਈ ਸਕੱਤਰ ਆਰ.ਟੀ.ਏ ਕੁਲਦੀਪ ਬਾਵਾ (98157-11006) ਈ.ਆਰ.ਓ ਹਨ ਅਤੇ ਸੀ.ਏ.ਓ ਪ੍ਰਕਾਸ਼ ਸਿੰਘ (84272-00330) ਏ.ਈ.ਆਰ.ਓ ਹਨ।
ਵਾਰਡ (1) ਅਤੇ (86 ਤੋਂ 95) ਲਈ ਈ.ਓ ਗਲਾਡਾ ਅਮਨ ਗੁਪਤਾ (9988802562) ਈ.ਆਰ.ਓ ਹਨ ਅਤੇ ਕਾਰਜਕਾਰੀ ਇੰਜੀਨੀਅਰ ਯਾਦਵਿੰਦਰ ਸਿੰਘ (9779918189) ਏ.ਈ.ਆਰ.ਓ ਹਨ।
ਵਾਰਡ (8), (9-10), (28-29), (81) ਅਤੇ (83 ਤੋਂ 85) ਲਈ ਐਸ.ਡੀ.ਐਮ ਸਮਰਾਲਾ ਰਜਨੀਸ਼ ਅਰੋੜਾ (88474-19946) ਈ.ਆਰ.ਓ ਹਨ ਅਤੇ ਡੀ.ਡੀ.ਐਮ.ਓ ਸੁਭਾਸ਼ ਕੁਮਾਰ (9988471822) ਏ.ਈ.ਆਰ.ਓ ਹਨ।
ਵਾਰਡ (63 ਤੋਂ 65), (66 ਤੋਂ 68), 69, 70 ਅਤੇ (71 ਤੋਂ 73) ਲਈ ਐਸ.ਡੀ.ਐਮ ਜਗਰਾਉਂ ਸਿਮਰਨਦੀਪ ਸਿੰਘ (80510-13103) ਈ.ਆਰ.ਓ ਹਨ ਅਤੇ ਤਹਿਸੀਲਦਾਰ ਰਣਜੀਤ ਸਿੰਘ (77103-50805) ਏ.ਈ.ਆਰ.ਓ ਹਨ।
ਵਾਰਡ (53 ਤੋਂ 62) ਲਈ ਐਸ.ਡੀ.ਐਮ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ (81468-00028) ਈ.ਆਰ.ਓ ਹਨ ਅਤੇ ਕਾਰਜਕਾਰੀ ਇੰਜੀਨੀਅਰ ਜਤਿਨ ਸਿੰਗਲਾ (98153-24258) ਏ.ਈ.ਆਰ.ਓ ਹਨ।
ਨਗਰ ਕੌਂਸਲ
ਮਾਛੀਵਾੜਾ-ਤਹਿਸੀਲਦਾਰ ਕਰਮਜੋਤ ਸਿੰਘ (84486-36143) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ (9878000379) ਏ.ਈ.ਆਰ.ਓ ਹਨ।
ਮਲੌਦ- ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ (98142-91917) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਵਿਕਾਸਦੀਪ (99157-04778) ਏ.ਈ.ਆਰ.ਓ ਹਨ।
ਮੁੱਲਾਂਪੁਰ ਦਾਖਾ- ਤਹਿਸੀਲਦਾਰ ਜਸਗਸੀਰ ਸਿੰਘ (80541-00059) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਅਭਿਸ਼ੇਕ ਚੰਦਰ (97802-00015) ਏ.ਈ.ਆਰ.ਓ ਹਨ।
ਸਾਹਨੇਵਾਲ- ਏ.ਈ.ਟੀ.ਸੀ. ਦੀਪਕ ਭਾਟੀਆ (81461-95700) ਈ.ਆਰ.ਓ ਹੈ ਅਤੇ ਤਹਿਸੀਲਦਾਰ ਪਰਮਪਾਲ ਸਿੰਘ (95018-80008) ਏ.ਈ.ਆਰ.ਓ ਹਨ।
ਖੰਨਾ- ਬੀ.ਡੀ.ਪੀ.ਓ ਪਿਆਰ ਸਿੰਘ (81466-18369) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ (97796-00043) ਏ.ਈ.ਆਰ.ਓ ਹਨ।
ਸਮਰਾਲਾ- ਬੀ.ਡੀ.ਪੀ.ਓ ਲੈਨਿਨ ਗਰਗ (98725-21300) ਈ.ਆਰ.ਓ ਹਨ ਅਤੇ ਨਾਇਬ ਤਹਿਸੀਲਦਾਰ ਰਵਿੰਦਰਜੀਤ ਕੌਰ (82840-75171) ਏ.ਈ.ਆਰ.ਓ ਹਨ।

Trending news