Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2397384

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।  

 

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

ਸੱਸ ਅਤੇ ਸਹੁਰੇ ਨੂੰ ਬੇਹੋਸ਼ ਕਰਕੇ ਨੂੰਹ ਆਸ਼ਕ ਨਾਲ ਹੋਈ ਫਰਾਰ

ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਅਵਾਣ ਵਿਖੇ ਇੱਕ ਨੂੰਹ ਆਪਣੇ ਸੱਸ ਸਹੁਰੇ ਨੂੰ ਬੇਹੋਸ਼ ਕਰਕੇ ਘਰੋਂ ਆਸ਼ਕ ਨਾਲ ਫਰਾਰ ਹੋ ਗਈ, ਜਿਸ ਮਾਮਲੇ ਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਨੂੰਹ ਅਤੇ ਉਸ ਦੇ ਆਸ਼ਿਕ ਨੂੰ ਕਾਬੂ ਕੀਤਾ ਹੈ
ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਅਵਾਣ ਦਾ ਇਹ ਮਾਮਲਾ ਹੈ ਜਿੱਥੇ ਇੱਕ ਨੂੰਹ ਆਪਣੀ ਸੱਸ ਅਤੇ ਸਹੁਰੇ ਨੂੰ ਨਸ਼ੀਲੀ ਚੀਜ ਦੇਕੇ ਰਾਤ ਸਮੇਂ ਘਰੋਂ ਫਰਾਰ ਹੋ ਗਈ ਸੀ ਜਿਸ ਦੌਰਾਨ ਉਹ ਜਾਂਦੇ ਹੋਏ 8 ਲੱਖ 63 ਹਜ਼ਾਰ ਦਾ ਸੋਨਾ, 2 ਪਾਸਪੋਰਟ, 4 ਏ ਟੀ ਐੱਮ, ਅਤੇ ਗੱਡੀ ਲੈਕੇ ਫਰਾਰ ਹੋ ਗਈ ਜਿਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨੂੰਹ ਅਤੇ ਉਸ ਦੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਇਹਨਾਂ ਕੋਲੋਂ ਸੋਨੇ ਦੇ ਗਹਿਣੇ ਪਾਸਪੋਰਟ ਅਤੇ ਏਟੀਐਮ ਕਾਰਡ ਬਰਾਮਦ ਕੀਤੇ ਗਏ ਉਹਨਾਂ ਦੱਸਿਆ ਕਿ ਇਸ ਲੜਕੀ ਦਾ ਪਤੀ ਵਿਦੇਸ਼ ਰਹਿੰਦਾ ਸੀ ਉਹਨਾਂ ਦੱਸਿਆ ਕਿ ਇਸ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Punjab Breaking News Live Updates:

 

24 August 2024
13:39 PM

ਆਮ ਆਦਮੀ ਪਾਰਟੀ ਪੰਜਾਬ ਨੇ ਬੁਲਾਰਿਆਂ ਦਾ ਕੀਤਾ ਐਲਾਨ 

13:38 PM

ਅੰਮ੍ਰਿਤਸਰ ਮਾਮਲੇ ਸਬੰਧੀ ਵੱਡੀ ਖਬਰ
- ਡੀਜੀਪੀ ਗੌਰਵ ਯਾਦਵ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਅਪਰਾਧੀਆਂ ਨੂੰ ਜਲਦੀ ਫੜਨ ਦੇ ਨਿਰਦੇਸ਼ ਦਿੱਤੇ ਹਨ
- ਸਖ਼ਤ ਤੋਂ ਸਖ਼ਤ ਕਾਰਵਾਈ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ
- ਸਪੈਸ਼ਲ ਡੀਜੀਪੀ ਰਾਜਿੰਦਰ ਢੋਕੇ 'ਤੇ ਵੀ ਜ਼ਿੰਮੇਦਾਰੀ ਲਗਾਈ ਗਈ।
ਰਾਜਿੰਦਰ ਢੋਕੇ ਸ਼ਾਮ ਨੂੰ ਅੰਮ੍ਰਿਤਸਰ ਪਹੁੰਚ ਜਾਣਗੇ।
- ਪੁਲਿਸ ਪੂਰੀ ਕਾਰਵਾਈ ਮੋਡ ਵਿੱਚ
- ਸੀਸੀਟੀਵੀ ਰਾਹੀਂ ਅਪਰਾਧੀਆਂ ਦੀ ਭਾਲ ਜਾਰੀ ਹੈ

11:25 AM

ਜਲੰਧਰ ਚ ਅੱਜ ਖੇਡਾਂ ਵਤਨ ਪੰਜਾਬ ਦੀਆ ਦੀ ਮਸ਼ਾਲ ਪਠਾਨਕੋਟ ਤੋ ਜਲੰਧਰ ਪਹੁੰਚੀ ਜਿਸ ਦਾ ਜਲੰਧਰ ਡੀਸੀ ਅਤੇ ਪੁਲੀਸ ਪ੍ਰਸ਼ਾਸਨ ਨੇ ਕੀਤਾ ਸਵਾਗਤ

ਪਠਾਨਕੋਟ ਤੋਂ ਮਸ਼ਾਲ ਅੱਜ ਜਲੰਧਰ ਪਹੁੰਚੀ ਹੈ ਜਿਸ ਦਾ ਜਲੰਧਰ ਡੀਸੀ ਅਤੇ ਪੁਲਿਸ ਪ੍ਰਸ਼ਾਸਨ ਨੇ ਸਵਾਗਤ ਕੀਤਾ ਜਿਸ ਤੋ ਬਾਅਦ ਜਲੰਧਰ ਡੀਸੀ ਨੇ ਮਸ਼ਾਲ ਨੂੰ ਹਰਿ ਝੰਡੀ ਦੇਕੇ ਜਲੰਧਰ ਤੋ ਤੋਰਿਆ ਹੈ ਇਸ ਤੋ ਬਾਅਦ ਪੜਾਅ ਦਰ ਪੜਾਅ ਸ਼ਹਿਰਾਂ ਚ ਹੁੰਦੇ ਹੋਏ ਸੰਗਰੂਰ ਪਹੁੰਚੇਗੀ ਅਤੇ ਉਥੇ 29 ਸਤੰਬਰ ਤੋ ਖੇਡਾਂ ਵਤਨ ਪੰਜਾਬ ਦੀਆ ਸੁਰੂ ਹੋਣਗੀਆ ਜਿਸ ਚ ਸਾਰੀਆ ਖੇਡਾਂ ਹੋਣਗੀਆਂ।

11:24 AM

ਸ਼੍ਰੋਮਣੀ ਅਕਾਲੀ ਦਲ ਦੀ ਪਾਰਲੀਮੈਂਟਰੀ ਕਮੇਟੀ ਵੱਲੋਂ ਜ਼ਿਮਨੀ ਚੋਣਾਂ ਸੰਬਧਿਤ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦਾ ਵੱਡਾ ਬਿਆਨ
ਪਾਰਲੀਮੈਂਟਰੀ ਬੋਰਡ ਬਣਾਉਣਾ ਅਤੇ ਲੋਕਾਂ ਵਿੱਚ ਪਾਰਲੀਮੈਂਟਰੀ ਬੋਰਡ ਦਾ ਜਾਣਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਵੱਡੀ ਜਿੱਤ ਹੈ: ਚੰਦੂਮਾਜਰਾ
ਸਾਡੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕੀ ਪਾਰਲੀਮੈਂਟਰੀ ਬੋਰਡ ਬਣਾਇਆਂ ਜਾਵੇ,ਜਿਸ ਨਾਲ ਪਾਰਟੀ ਅੱਗੇ ਵੱਧ ਸਕੇ: ਚੰਦੂਮਾਜਰਾ
ਪਾਰਲੀਮੈਂਟਰੀ ਬੋਰਡ ਬਣਾਉਣ ਬਹੁਤ ਵਧੀਆ ਗੱਲ ਹੈ ਪਰ ਹੁਣ ਸਮਾਂ ਲੰਘ ਗਿਆ ਹੈ ਹੁਣ ਜਿੰਨਾਂ ਸਮਾਂ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਨਹੀਂ ਛੱਡਦੇ ਉਨਾਂ ਸਮਾਂ ਪਾਰਟੀ ਮਜ਼ਬੂਤ ਨਹੀਂ ਸੋ ਸਕਦੀ : ਚੰਦੂਮਾਜਰਾ

ਪਾਰਲੀਮੈਂਟਰੀ ਬੋਰਡ ਬਣਾਉਣ ਲੋਕਾਂ ਦੀ ਵੀ ਇਕ ਮੰਗ ਸੀ ਕਿਉਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਵਰ ਇਕ ਮੁੱਠੀ ਵਿੱਚ ਆ ਗਈ ਸੀ।
ਪਹਿਲਾਂ ਤਾਂ ਸੜਕ ਤੇ ਜਾਂਦੇ ਜਾਂਦੇ ਮੋਬਾਇਲ ਤੇ ਹੀ ਉਮੀਦਵਾਰ ਐਲਾਨਿਆ ਜਾਂਦਾ ਸੀ ਪਰ ਹੁਣ ਵੇਖਣ ਹੋਵੇਗਾ ਕੀ ਪਾਰਲੀਮੈਂਟਰੀ ਬੋਰਡ ਦੀ ਮੰਨੀ ਜਾਂਦੀ ਹੈ ਜਾਂ ਨਹੀਂ : ਚੰਦੂਮਾਜਰਾ

09:49 AM

ਅੰਮ੍ਰਿਤਸਰ ਦੇ ਪਿੰਡ ਦਰਬੁਰਜੀ ਦੇ ਵਿੱਚ ਦਿਨ ਦਿਹਾੜੇ ਤੜਕਸਾਰ ਇੱਕ ਘਰ ਦੇ ਉੱਪਰ ਦੋ ਨੌਜਵਾਨਾਂ ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ

ਘਰ ਦੇ ਅੰਦਰ ਵੜ ਕੇ ਦੋ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ

ਬੱਚਿਆਂ ਦੇ ਵੱਲੋਂ ਹੱਥ ਜੋੜਦੇ ਰਹੇ ਕਿ ਸਾਡੇ ਘਰਦਿਆਂ ਨੂੰ ਗੋਲੀਆਂ ਨਾ ਮਾਰੋ ਛੋਟੇ ਛੋਟੇ ਬੱਚੇ ਇਸ ਵੀਡੀਓ ਦੇ ਵਿੱਚ

ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਘਰ ਦੇ ਅੰਦਰ ਲੱਗਾ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ

09:49 AM

ਅੰਮ੍ਰਿਤਸਰ ਦੇ ਪਿੰਡ ਦਰਬੁਰਜੀ ਦੇ ਵਿੱਚ ਦਿਨ ਦਿਹਾੜੇ ਤੜਕਸਾਰ ਇੱਕ ਘਰ ਦੇ ਉੱਪਰ ਦੋ ਨੌਜਵਾਨਾਂ ਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ

ਘਰ ਦੇ ਅੰਦਰ ਵੜ ਕੇ ਦੋ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ

ਬੱਚਿਆਂ ਦੇ ਵੱਲੋਂ ਹੱਥ ਜੋੜਦੇ ਰਹੇ ਕਿ ਸਾਡੇ ਘਰਦਿਆਂ ਨੂੰ ਗੋਲੀਆਂ ਨਾ ਮਾਰੋ ਛੋਟੇ ਛੋਟੇ ਬੱਚੇ ਇਸ ਵੀਡੀਓ ਦੇ ਵਿੱਚ

ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਘਰ ਦੇ ਅੰਦਰ ਲੱਗਾ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ

09:25 AM

ਜਲੰਧਰ ਦੇ ਵਿੱਚ ਦੇਰ ਰਾਤ ਭਿਆਨਕ ਤਸਵੀਰਾਂ ਆਈਆਂ ਸਾਹਮਣੇ

ਰੋਡ ਉੱਤੇ ਚਲਦੀ ਥਾਰ ਨੂੰ ਅਚਾਨਕ ਲੱਗੀ ਅੱਗ ਦੱਸਿਆ ਜਾ ਰਿਹਾ ਹੈ ਕਿ ਸਪੀਕਰ ਦੀ ਸਪਾਰਕਿੰਗ ਹੋਣ ਤੋਂ ਬਾਅਦ ਥਾਰ ਵਿੱਚ ਲੱਗੀ ਭਿਆਨਕ ਅੱਗ ਮੌਕੇ ਦੇ ਉੱਤੇ ਲੋਕਾਂ ਦੀ ਭੀੜ ਹੋਈ ਇਕੱਠੀ, Thar ਨੂੰ ਅੱਗ ਲੱਗਣ ਦੀਆਂ ਤਸਵੀਰਾਂ ਜਲੰਧਰ ਦੇ ਚੌਂਕ ਆਦਰਸ਼ ਨਗਰ ਦੇ ਨੇੜਿਓਂ ਸਾਹਮਣੇ ਆਈਆਂ ਹਨ

 

09:19 AM

CM ਭਗਵੰਤ ਮਾਨ ਦਾ ਟਵੀਟ

ਮਹਾਨ ਦੇਸ਼ ਭਗਤ, ਕ੍ਰਾਂਤੀਕਾਰੀ ਯੋਧੇ ਸ਼ਹੀਦ ਸ਼ਿਵਰਾਮ ਰਾਜਗੁਰੂ ਜੀ ਦੇ ਜਨਮ ਦਿਵਸ ਮੌਕੇ ਉਹਨਾਂ ਨੂੰ ਸਤਿਕਾਰ ਸਹਿਤ ਪ੍ਰਣਾਮ... ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਅੰਗਰੇਜ਼ੀ ਹਕੂਮਤ ਖ਼ਿਲਾਫ਼ ਵਿੱਢੇ ਸੰਘਰਸ਼ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਹਨਾਂ ਮਹਾਨ ਸ਼ਹੀਦਾਂ ਦੀ ਦੇਸ਼ ਭਗਤੀ ਦੀ ਭਾਵਨਾ ਸਾਡੇ ਲਈ ਹਮੇਸ਼ਾ ਪ੍ਰੇਰਣਾਸਰੋਤ ਰਹੇਗੀ...

08:41 AM

ਵੀਆਈਪੀ ਰੋਡ ਜੀਰਕਪੁਰ 'ਤੇ ਪੁਲਿਸ ਨੇ ਲਗਾਇਆ ਹਾਈ ਪ੍ਰੋਫਾਈਲ ਨਾਕਾ, ਡਰੰਕ ਡਰਾਈਵਰ ਤੇ ਬੁਲਟ ਪਟਾਕੇ ਪਾਉਣ ਵਾਲਿਆਂ ਦੇ ਕੱਟੇ ਚਲਾਨ।

ਜ਼ੀਰਕਪੁਰ ਡੋਮੀਨੋਸ ਚੌਂਕ ਉੱਤੇ ਭਾਰੀ ਪੁਲਿਸ ਬਲ ਤੈਨਾਤ ਅਤੇ ਵਾਹਨਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ। ਪੁਲਿਸ ਨੇ ਡੰਕਨ ਡਰਾਈਵ ਕਰਨ ਵਾਲਿਆਂ ਅਤੇ ਬੁੱਲਟ ਦੇ ਪਟਾਕੇ ਪਾਉਣ ਵਾਲਿਆਂ ਤੇ ਕੀਤੀ ਕਾਰਵਾਈ ਵਾਹਨ ਕੀਤੇ ਜਬਤ। ਲੋਕਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਸਹੀ ਕਾਰਵਾਈ ਕੀਤੀ ਜਾ ਰਹੀ ਹੈ। ਬਲਕਿ ਇਸ ਕਾਰਵਾਈ ਨੂੰ ਰੂਟੀਨ ਦੇ ਵਿੱਚ ਕੀਤਾ ਜਾਣਾ ਚਾਹੀਦਾ ਹੈ। ਤਾਂ ਕਿ ਅਸਮਾਜਿਕ ਤਤਵਾਂ ਨੂੰ ਪੁਲਿਸ ਦਾ ਡਰ ਬਣਿਆ ਰਹੇ ਅਤੇ ਲੋਕ ਸੇਫ ਮਹਿਸੂਸ ਕਰਨ। ਲੋਕਾਂ ਨੇ ਕਿਹਾ ਕਿ ਜ਼ੀਰਕਪੁਰ ਵਿੱਚ ਕਈ ਸੈਂਸਿਟਿਵ ਏਰੀਆ ਸਾਹਮਣੇ ਆ ਰਹੇ ਹਨ ਜਿੱਥੇ ਪੁਲਿਸ ਨੂੰ ਚੌਕਸੀ ਵਧਾ ਦੇਣੀ ਚਾਹੀਦੀ ਹੈ।

08:27 AM

ਫ਼ਿਰੋਜ਼ਪੁਰ ਛਾਉਣੀ ਦੇ ਜੀ.ਟੀ ਰੋਡ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਕਾਰ ਹਾਦਸਾਗ੍ਰਸਤ ਹੋ ਗਈ।
ਫ਼ਿਰੋਜ਼ਪੁਰ ਛਾਉਣੀ ਜੀ.ਟੀ.ਰੋਡ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਕਾਰ ਹਾਦਸਾਗ੍ਰਸਤ ਹੋ ਗਈ, ਹਾਦਸੇ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਪਿਛਲੇ ਇੱਕ ਮਹੀਨੇ ਤੋਂ ਵਨ ਸਾਈਡ ਟਰੈਕਟਰ ਟਰਾਲੀਆਂ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ ਕਾਰ ਖੜ੍ਹੀ ਟਰੈਕਟਰ ਟਰਾਲੀ ਨਾਲ ਟਕਰਾ ਗਈ, ਕਾਰ ਦਾ ਵੱਡਾ ਨੁਕਸਾਨ ਅਤੇ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ।

08:21 AM

ਅਬੋਹਰ 'ਚ ਸਥਾਨਕ ਵਰਿਆਮ ਨਗਰ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਮਾਂ-ਪੁੱਤ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੂੰ ਸ਼ਿਕਾਇਤ ਕੀਤੀ ਗਈ, ਘਟਨਾ ਦੀ ਸੀਸੀਟੀਵੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

08:19 AM

ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ: ਕਿਹਾ- ਟੀਮ ਇੰਡੀਆ 'ਚ ਖੇਡਣਾ ਮੇਰਾ ਬਚਪਨ ਦਾ ਸੁਪਨਾ ਸੀ, ਜੋ ਪੂਰਾ ਹੋਇਆ।

06:52 AM

ਜੰਡਿਆਲਾ ਗੁਰੂ ਵਿੱਚ ਇੱਕ ਰੈਸਟੋਰੈਂਟ ਉੱਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਆਰੋਪੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ ਵਿੱਚ ਆਏ ਦਿਨ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਇੱਕ ਵਾਰ ਫਿਰ ਤੋਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਅਤੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਸਖਤੀ ਵਿਖਾਈ ਜਾ ਰਹੀ ਹੈ। ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਇੱਕ ਨਿੱਜੀ ਰੈਸਟੋਰੈਂਟ ਦੇ ਉੱਪਰ ਕੁਝ ਨੌਜਵਾਨਾਂ ਵੱਲੋਂ ਪਿਸਤੋਲ ਦੀ ਨੌਕ ਦੇ ਉੱਪਰ ਰੈਸਟੋਰੈਂਟ ਦੇ ਅੰਦਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਵਿੱਚ 32000 ਅਤੇ ਦੋ ਮੋਬਾਇਲ ਫੋਨ ਖੋਹ ਕੇ ਲੁਟੇਰੇ ਫਰਾਰ ਹੋਏ ਸਨ। ਇਸ ਮਾਮਲੇ ਚ ਪੁਲਿਸ ਵੱਲੋਂ ਕਾਰਵਾਈ ਕਰਦਿਆਂ 48 ਘੰਟਿਆਂ ਵਿੱਚ ਪੁਲਿਸ ਨੇ ਚਾਰ ਆਰੋਪੀਆਂ ਨੂੰ ਕਾਬੂ ਕੀਤਾ ਅਤੇ ਜਦੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਆਰੋਪੀ ਨੇ ਆਪਣੇ ਘਰ ਦੀ ਛੱਤ ਤੋਂ ਛਲਾਂਗ ਲਗਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਉਸਦੀ ਲੱਤ ਤੇ ਵੀ ਸੱਟ ਲੱਗੀ ਹੈ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਵਾਰਦਾਤ ਸਮੇਂ ਵਰਤੀ ਦੋ ਪਿਸਤੋਲ ਬਰਾਮਦ ਕੀਤੇ ਗਏ ਹਨ। ਅਤੇ ਇਹਨਾਂ ਆਰੋਪੀਆਂ ਦੀ ਪਹਿਚਾਣ ਅਜੇਪਾਲ ਸਿੰਘ ਉਰਫ ਅਜੇ ਪਰਮਜੀਤ ਸਿੰਘ ਉਰਫ ਪਰਮ ਸ਼ਰਨਜੀਤ ਸਿੰਘ ਉਰਫ ਸੋਨੀ ਅਤੇ ਮਨਪ੍ਰੀਤ ਸਿੰਘ ਉਰਫ ਰਾਣਾ ਦੇ ਰੂਪ ਵਿੱਚ ਹੋਈ ਹੈ ਪੁਲਿਸ ਨੇ ਦੱਸਿਆ ਕਿ ਇਹਨਾਂ ਚਾਰਾਂ ਵਿਅਕਤੀਆਂ ਨੂੰ ਕਾਬੂ ਕਰ ਲਿੱਤਾ ਗਿਆ ਤੇ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

Trending news