Nangal News: ਨੰਗਲ ਵਿੱਚ ਸੜਕ ਕੰਢੇ ਤੇਂਦੂਆ ਬੈਠਾ ਦਿਸਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਹਾਲਾਂਕਿ ਜੰਗਲਾਤ ਵਿਭਾਗ ਵੱਲੋਂ ਉਸ ਨੂੰ ਫੜਨ ਦੀ ਤਿਆਰੀ ਵਿੱਢ ਲਈ ਗਈ ਹੈ।
Trending Photos
Nangal News: ਜੰਗਲੀ ਜਾਨਵਰਾਂ ਦੇ ਖੇਤਰ ਵਿੱਚ ਮਨੁੱਖੀ ਦਖਲਅੰਦਾਜ਼ੀ ਦੇ ਕਾਰਨ ਜਾਨਵਰਾਂ ਦਾ ਮੈਦਾਨੀ ਤੇ ਰਿਹਾਇਸ਼ ਇਲਾਕਿਆਂ ਵਲ ਵਧਣਾ ਸੁਭਾਵਿਕ ਹੈ। ਜਦੋਂ ਇਹ ਜੰਗਲੀ ਜਾਨਵਰ ਮਨੁੱਖੀ ਬਸਤੀਆਂ ਵੱਲ ਆਉਣ ਲੱਗ ਪੈਂਦੇ ਹਨ ਤਾਂ ਇਨਸਾਨਾਂ ਦੀ ਜਾਨ ਖ਼ਤਰੇ ਵਿੱਚ ਪੈ ਸਕਦੀ ਹੈ। ਨਯਾ ਨੰਗਲ ਦੇ ਸੈਕਟਰ 7 ਵਿੱਚ ਸਥਿਤ ਐਨਐਫਐਲ ਗੈਸਟ ਹਾਊਸ ਦੀ ਸੜਕ ਅਤੇ ਗੇਟ ਦੇ ਸਾਹਮਣੇ ਇੱਕ ਭਿਆਨਕ ਤੇਂਦੂਆ ਬੈਠਾ ਦੇਖਿਆ ਗਿਆ ਤਾਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਦੱਸ ਦਈਏ ਕਿ ਇਹ ਖੌਫਨਾਕ ਚੀਤਾ ਜਿਵੇਂ-ਜਿਵੇਂ ਸੜਕ ਕਿਨਾਰੇ ਦੇਖਿਆ ਗਿਆ, ਉਹ ਇਤਿਹਾਸਕ ਗੁਰਦੁਆਰਾ ਸ਼੍ਰੀ ਵਿਭੌਰ ਸਾਹਿਬ ਅਤੇ ਹੋਰ ਦਰਜਨਾਂ ਪਿੰਡਾਂ ਵੱਲ ਜਾਣ ਵਾਲਾ ਰਸਤਾ ਹੈ। ਇਸੇ ਰਸਤੇ ਤੋਂ ਲੰਘਦੇ ਸਮੇਂ ਸ਼ਿਆਮ ਸਿੰਘ ਰਾਣਾ ਨਾਂ ਦੇ ਵਿਅਕਤੀ ਨੇ ਚੀਤੇ ਨੂੰ ਸੜਕ ਦੇ ਦੂਜੇ ਪਾਸੇ ਬੈਠੇ ਦੇਖਿਆ ਤਾਂ ਉਸ ਨੇ ਕਾਰ ਨੂੰ ਰੋਕ ਕੇ ਤਾਂ ਹੀ ਉਸ ਨੇ ਇਸ ਦੀ ਵੀਡੀਓ ਬਣਾ ਲਈ। ਇਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ ਗਈ ਅਤੇ ਵਿਭਾਗ ਦੇ ਕਰਮਚਾਰੀਆਂ ਨੇ ਤੁਰੰਤ ਇਸ ਭਿਆਨਕ ਚੀਤੇ ਨੂੰ ਫੜਨ ਲਈ ਸ਼ਿਕਾਰ ਦੇ ਨਾਲ-ਨਾਲ ਪਿੰਜਰਾ ਵੀ ਲਗਾ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਆਂਢੀ ਰਾਜ ਹਿਮਾਚਲ ਦੇ ਪਿੰਡ ਹੰਡੋਲਾ ਦੇ ਵਸਨੀਕ ਸ਼ਾਮ ਸਿੰਘ ਰਾਣਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੇਟੇ ਨੂੰ ਜਨ ਸ਼ਤਾਬਦੀ ਰੇਲ ਗੱਡੀ ਚੜ੍ਹਾਉਣ ਤੋਂ ਬਾਅਦ ਘਰ ਪਰਤ ਰਿਹਾ ਸੀ ਤਾਂ ਅਚਾਨਕ ਝਾੜੀਆਂ ਵਿੱਚ ਬੈਠੀ ਕੋਈ ਚੀਜ਼ ਵੇਖ ਕੇ ਉਸ ਨੇ ਆਪਣੀ ਕਾਰ ਸਟਾਰਟ ਕਰ ਦਿੱਤੀ। ਮੁੜ ਕੇ ਜਦੋਂ ਮੈਂ ਵਾਪਸ ਉਸੇ ਥਾਂ ''ਤੇ ਆ ਕੇ ਰੁਕਿਆ ਤਾਂ ਸੜਕ ਦੇ ਕਿਨਾਰੇ ਇੱਕ ਦਰੱਖਤ ਕੋਲ ਝਾੜੀਆਂ ਵਿੱਚ ਇਕ ਚੀਤਾ ਬੈਠਾ ਦੇਖਿਆ ਤਾਂ ਮੈਂ ਆਪਣੀ ਕਾਰ 'ਚ ਬੈਠ ਕੇ ਉਕਤ ਚੀਤੇ ਦੀ ਵੀਡੀਓ ਬਣਾ ਕੇ ਸੂਚਨਾ ਦਿੱਤੀ।
ਇਹ ਵੀ ਪੜ੍ਹੋ : Imroz Passed Away: ਪੰਜਾਬ ਦੇ ਮਹਾਨ ਕਲਾਕਾਰ ਤੇ ਕਵੀ ਇਮਰੋਜ਼ ਦਾ ਦੇਹਾਂਤ, ਨਾਗਮਣੀ ਨਾਲ ਲੰਮਾ ਸਮਾਂ ਰਹੇ ਸਨ ਜੁੜੇ
ਦੂਜੇ ਪਾਸੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਬਲਾਕ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਤੇਂਦੁਏ ਦੀ ਮੌਜੂਦਗੀ ਦੀ ਸੂਚਨਾ ਮਿਲੀ ਤਾਂ ਸਾਡੀ ਟੀਮ ਨੇ ਤੁਰੰਤ ਹਰਕਤ ਵਿੱਚ ਆ ਕੇ ਇਸ ਨੂੰ ਫੜਨ ਲਈ ਸ਼ਿਕਾਰ ਸਮੇਤ ਪਿੰਜਰਾ ਲਗਾ ਦਿੱਤਾ। ਚੀਤਾ ਜੋ ਕਿ ਆਬਾਦੀ ਦੇ ਬਿਲਕੁਲ ਵਿਚਕਾਰ ਆ ਗਿਆ ਹੈ ਅਤੇ ਲੋਕਾਂ ਨੂੰ ਹਨੇਰੇ ਵਿੱਚ ਇਕੱਲੇ ਨਾ ਆਉਣ ਦੀ ਅਪੀਲ ਵੀ ਕੀਤੀ ਹੈ।
ਇਹ ਵੀ ਪੜ੍ਹੋ : Ludhiana News: ਲੁਧਿਆਣਾ 'ਚ ਲੜਕੀ ਨੂੰ ਆਟੋ 'ਚ ਅਗ਼ਵਾ ਕਰਕੇ ਕੀਤਾ ਸਮੂਹਿਕ ਜਬਰ ਜਨਾਹ, ਮੁਲਜ਼ਮ ਗ੍ਰਿਫ਼ਤਾਰ