Leopard in Nangal: ਨੰਗਲ ਦੇ ਨਜਦੀਕੀ ਪਿੰਡਾਂ ਵਿੱਚ ਤੇਂਦੁਏ (ਚੀਤੇ) ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਤੇਂਦੁਏ ਨੇ ਹੁਣ ਤੱਕ ਸਾਡੇ ਪਸ਼ੂਆਂ ਦਾ ਬਹੁਤਨੁਕਸਾਨ ਕਰ ਚੁੱਕਾ ਹੈ ਤੇ ਹੁਣ ਬੱਚਿਆਂ ਦਾ ਵੀ ਡਰ ਸਤਾ ਰਿਹਾ ਹੈ।
Trending Photos
Nangal News/ਬਿਮਲ ਸ਼ਰਮਾ: ਨੰਗਲ ਦੇ ਪਿੰਡ ਨਿੱਕੂ ਨੰਗਲ ਵਿੱਚ ਖੌਫਨਾਕ ਜੰਗਲੀ ਜਾਨਵਰ ਤੇਂਦੁਏ ਦਾ ਡਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਅਤੇ ਤੇਂਦੂਏ ਲਗਾਤਾਰ ਮਵੇਸ਼ੀਆਂ ਨੂੰ ਅਪਣਾ ਨਿਸ਼ਾਨਾ ਬਣਾ ਰਿਹਾ ਹੈ। ਨਿੱਕੂ ਨੰਗਲ ਦੇ ਰਾਮ ਲਾਲ ਦਾ ਘਰ ਜੰਗਲ ਦੇ ਨੇੜੇ ਹੋਣ ਕਾਰਨ ਇਸ ਤੇਂਦੂਏ ਨੇ ਕਈ ਵਾਰ ਉਸ ਦੀਆਂ ਬੱਕਰੀਆਂ 'ਤੇ ਹਮਲਾ ਕੀਤਾ। ਕੱਲ੍ਹ ਤੜਕੇ ਵੀ ਕਰੀਬ 3 ਵਜੇ ਇਸ ਖੂੰਖਾਰ ਤੇਂਦੂਏ ਨੇ ਰਾਮ ਲਾਲ ਦੀ ਬੱਕਰੀ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ।
ਬੱਕਰੀ ਦੇ ਰੋਣ ਦੀ ਆਵਾਜ਼ ਸੁਣ ਕੇ ਜਦੋਂ ਰਾਮ ਲਾਲ ਅਤੇ ਉਸ ਦੇ ਪਰਿਵਾਰਕ ਮੈਂਬਰ ਜਾਗ ਪਏ ਅਤੇ ਲਾਈਟ ਚਾਲੂ ਕੀਤੀ ਤਾਂ ਤੇਂਦੂਏ ਬੱਕਰੀ ਨੂੰ ਛੱਡ ਕੇ ਜੰਗਲ ਵਿੱਚ ਭੱਜ ਗਿਆ। ਜਿਵੇਂ ਹੀ ਰਾਮ ਲਾਲ ਨੇ ਪਿੰਡ ਦੇ ਸਰਪੰਚ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਸੂਚਿਤ ਕੀਤਾ ਤਾਂ ਟੀਮ ਨੇ ਮੌਕੇ ''ਤੇ ਪਹੁੰਚ ਕੇ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾਉਣ ਦਾ ਭਰੋਸਾ ਦਿੱਤਾ।ਦੂਜੇ ਪਾਸੇ ਗੰਭੀਰ ਬਿਮਾਰੀ ਤੋਂ ਪੀੜਤ ਰਾਮ ਲਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੀਤੇ ਨੇ ਉਸ ਦੀਆਂ ਤਿੰਨ ਬੱਕਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਅਤੇ ਵਿਭਾਗ ਵੱਲੋਂ ਉਸ ਨੂੰ ਇੱਕ ਬੱਕਰੀ ਦਾ ਹੀ ਮੁਆਵਜ਼ਾ ਦਿੱਤਾ।
ਦੂਜੇ ਪਾਸੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਾਰਡ ਜਸਵੀਰ ਚੌਧਰੀ ਨੇ ਦੱਸਿਆ ਕਿ ਤੇਂਦੂਏ ਨੂੰ ਫੜਨ ਲਈ ਸ਼ਿਕਾਰ ਵਾਲਾ ਪਿੰਜਰਾ ਲਗਾਇਆ ਜਾ ਰਿਹਾ ਹੈ ਅਤੇ ਰਾਤ ਸਮੇਂ ਗਸ਼ਤ ਵੀ ਵਧਾਈ ਜਾਵੇਗੀ । ਰਾਮ ਲਾਲ ਦਾ ਘਰ ਜੰਗਲ ਵਿੱਚ ਹੈ, ਇਸ ਲਈ ਉਨ੍ਹਾਂ ਨੂੰ ਰਾਤ ਸਮੇਂ ਆਪਣੇ ਘਰ ਅਤੇ ਪਸ਼ੂਆਂ ਦੇ ਸ਼ੈੱਡ ਵਿੱਚ ਲਾਈਟਾਂ ਜਗਾਉਣ ਲਈ ਕਿਹਾ ।