KL ਰਾਹੁਲ ਤੋਂ ਇਲਾਵਾ ਇਨ੍ਹਾਂ ਕ੍ਰਿਕਟਰਾਂ ਨੇ ਬਾਲੀਵੁੱਡ ਸਿਤਾਰਿਆਂ ਨਾਲ ਕਰਵਾਇਆ ਵਿਆਹ
Advertisement

KL ਰਾਹੁਲ ਤੋਂ ਇਲਾਵਾ ਇਨ੍ਹਾਂ ਕ੍ਰਿਕਟਰਾਂ ਨੇ ਬਾਲੀਵੁੱਡ ਸਿਤਾਰਿਆਂ ਨਾਲ ਕਰਵਾਇਆ ਵਿਆਹ

Cricketers married Bollywood actresses: ਬਾਲੀਵੁੱਡ ਦਾ ਕ੍ਰਿਕਟ ਖੇਤਰ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਮਸ਼ਹੂਰ ਕ੍ਰਿਕਟਰਾਂ ਅਤੇ ਬਾਲੀਵੁੱਡ ਅਭਿਨੇਤਰੀਆਂ ਵਿਚਾਲੇ ਕਈ ਪ੍ਰੇਮ ਕਹਾਣੀਆਂ ਅਤੇ ਵਿਆਹ ਵੀ ਦੇਖਣ ਨੂੰ ਮਿਲ ਚੁੱਕੇ ਹਨ ਜਿਸ ਦੀ ਦੂਰ-ਦੂਰ ਤੱਕ ਚਰਚਾ ਹੋਈ। ਇਸ ਲਿਸਟ ਵਿਚ ਕੁਝ ਅਜਿਹੇ ਨਾਮ ਵੀ ਹਨ ਜੋ ਤੁਹਾਨੂੰ ਹੈਰਾਨ ਕਰ ਦੇਣਗੇ। 

KL ਰਾਹੁਲ ਤੋਂ ਇਲਾਵਾ ਇਨ੍ਹਾਂ ਕ੍ਰਿਕਟਰਾਂ ਨੇ ਬਾਲੀਵੁੱਡ ਸਿਤਾਰਿਆਂ ਨਾਲ ਕਰਵਾਇਆ ਵਿਆਹ

Bollywood Actresses Married Cricketers: ਫ਼ਿਲਮ ਜਗਤ ਦਾ ਕ੍ਰਿਕਟ ਖੇਤਰ ਨਾਲ ਪੁਰਾਣਾ ਰਿਸ਼ਤਾ ਹੈ। ਦੇਸ਼ ਦੇ ਕਈ ਮਸ਼ਹੂਰ ਕ੍ਰਿਕਟਰ ਦਾ ਬਾਲੀਵੁੱਡ ਅਭਿਨੇਤਰੀਆਂ ਨਾਲ ਵਿਆਹ ਹੋ ਚੁੱਕਿਆ ਹੈ।  ਹੁਣ ਇਸ ਲਿਸਟ ਵਿਚ ਭਾਰਤੀ ਟੀਮ ਦੇ ਬੱਲੇਬਾਜ਼ ਕੇਐੱਲ ਰਾਹੁਲ (KL Rahul) ਅਤੇ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਸੁਨੀਲ ਸ਼ੈੱਟੀ (Suniel Shetty)ਦੀ ਬੇਟੀ ਆਥੀਆ (Athiya Shetty) ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ। ਉਹ ਅੱਜ ਵਿਆਹ ਦੇ ਬੰਧਨ 'ਚ ਬੱਝਣ (KL Rahul-Athiya Shetty wedding news) ਜਾ ਰਹੇ ਹਨ।  

ਦੱਸ ਦੇਈਏ ਕਿ ਰਾਹੁਲ ਅਤੇ ਆਥੀਆ ਦੇ ਵਿਆਹ ਤੋਂ ਪਹਿਲਾਂ ਸੰਗੀਤ ਅਤੇ ਮਹਿੰਦੀ  (KL Rahul-Athiya Shetty wedding news)  ਫੰਕਸ਼ਨ ਹੋ ਚੁੱਕੇ ਹਨ। ਹਾਲਾਂਕਿ ਇਸ ਦੀ ਝਲਕ ਫਿਲਹਾਲ ਮੀਡੀਆ ਨੂੰ ਨਹੀਂ ਦਿੱਤੀ ਗਈ ਹੈ।ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਮਹੀਨੇ ਇੱਕ ਹੋਰ ਦਿੱਗਜ ਭਾਰਤੀ ਕ੍ਰਿਕਟਰ ਲਾੜਾ ਬਣਨਗੇ। ਹਾਲਾਂਕਿ ਇਹ ਕ੍ਰਿਕਟਰ ਅਤੇ ਅਦਾਕਾਰਾ ਦੀ ਪਹਿਲੀ ਜੋੜੀ ਨਹੀਂ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕ੍ਰਿਕੇਟਰ ਅਤੇ ਬਾਲੀਵੁੱਡ ਅਦਾਕਾਰਾਂ ਵਿਆਹ ਦੇ ਬੰਧਨ ਵਿਚ ਬੱਝ ਚੁਕੇ ਹਨ।  ਆਓ ਤੁਹਾਨੂੰ ਅੱਜ ਕੁਝ ਅਜਿਹੇ ਨਾਮ ਦੱਸੀਏ ਜਿਨ੍ਹਾਂ ਦੀ ਬੇਹੱਦ ਹੀ ਖੂਬਸੂਰਤ ਲਵ ਸਟੋਰੀ ਹੈ। 

ਇਹ ਵੀ ਪੜ੍ਹੋ: KL Rahul-Athiya Shetty wedding: ਅੱਜ ਸੱਤ ਫੇਰੇ ਲੈਣਗੇ ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ! ਜਾਣੋ ਵਿਆਹ ਦੀ ਹਰ ਜਾਣਕਾਰੀ 

ਵੇਖੋ ਲਿਸਟ (Bollywood Actresses Married Cricketers)

ਮਸ਼ਹੂਰ ਕ੍ਰਿਕਟਰਾਂ ਅਤੇ ਬਾਲੀਵੁੱਡ ਅਭਿਨੇਤਰੀਆਂ ਵਿਚਾਲੇ ਕਈ ਪ੍ਰੇਮ ਕਹਾਣੀਆਂ ਦੇਖਣ ਨੂੰ ਮਿਲ ਚੁੱਕੀਆਂ ਹਨ। ਅੱਜ ਅਸੀਂ ਉਨ੍ਹਾਂ ਕ੍ਰਿਕਟਰਾਂ ਬਾਰੇ ਜਾਣਾਂਗੇ ਜਿਨ੍ਹਾਂ ਨੇ ਮਸ਼ਹੂਰ ਅਭਿਨੇਤਰੀਆਂ ਨਾਲ ਵਿਆਹ ਕਰਵਾਇਆ ਹੈ। 

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਵਿਆਹ 2017 ਵਿੱਚ ਹੋਇਆ ਸੀ। ਦੋਹਾਂ ਦਾ ਵਿਆਹ ਇਟਲੀ 'ਚ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ। ਉਨ੍ਹਾਂ ਦੀ ਵਾਮਿਕਾ ਨਾਮ ਦੀ ਇੱਕ ਬੇਟੀ ਵੀ ਹੈ।2013 ਵਿੱਚ ਦੋਨਾਂ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਵਿਰਾਟ ਕੋਹਲੀ ਨੂੰ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ। ਅਨੁਸ਼ਕਾ ਸ਼ਰਮਾ ਨੇ ਬਾਲੀਵੁੱਡ 'ਚ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ।

ਆਥੀਆ ਸ਼ੈੱਟੀ ਤੇ  ਕ੍ਰਿਕਟਰ ਕੇਐਲ ਰਾਹੁਲ 
ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅੱਜ ਯਾਨੀ ਕਿ 23 ਜਨਵਰੀ ਨੂੰ ਕ੍ਰਿਕਟਰ ਕੇਐਲ ਰਾਹੁਲ ਨਾਲ ਵਿਆਹ ਕਰਨ ਜਾ ਰਹੀ ਹੈ। ਦੋਵੇਂ ਪਿਛਲੇ 3 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਕਈ ਮਹੀਨਿਆਂ ਤੋਂ ਆਪਣੀ ਡੇਟਿੰਗ ਅਤੇ ਛੁੱਟੀਆਂ ਕਾਰਨ ਲਾਈਮਲਾਈਟ 'ਚ ਹਨ।

 ਹਰਭਜਨ ਸਿੰਘ ਤੇ  ਗੀਤਾ ਬਸਰਾ 
ਟੀਮ ਇੰਡੀਆ ਦੇ ਦਿੱਗਜ ਆਫ ਸਪਿਨਰ ਹਰਭਜਨ ਸਿੰਘ ਨੇ 24 ਅਕਤੂਬਰ 2015 ਨੂੰ ਅਦਾਕਾਰਾ ਗੀਤਾ ਬਸਰਾ ਨਾਲ ਵਿਆਹ ਕੀਤਾ ਸੀ। ਟਰਬਨੇਟਰ ਦੇ ਨਾਮ ਨਾਲ ਮਸ਼ਹੂਰ ਹਰਭਜਨ ਭਾਰਤ ਲਈ ਟੈਸਟ ਕ੍ਰਿਕਟ ਵਿੱਚ 400 ਤੋਂ ਵੱਧ ਵਿਕਟਾਂ ਲੈ ਚੁੱਕੇ ਹਨ। 

 ਹੇਜ਼ਲ ਕੀਚ ਤੇ ਕ੍ਰਿਕਟਰ ਯੁਵਰਾਜ ਸਿੰਘ 
ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨੇ 30 ਨਵੰਬਰ 2016 ਨੂੰ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨਾਲ ਵਿਆਹ ਕੀਤਾ ਸੀ। ਇਸ ਜੋੜੇ ਦੀ ਮੰਗਣੀ 12 ਨਵੰਬਰ 2015 ਨੂੰ ਹੋਈ ਸੀ। ਹੇਜ਼ਲ ਨੂੰ ਉਸ ਦੇ ਵਿਆਹ ਦੌਰਾਨ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਗੁਰਬਸੰਤ ਕੌਰ ਨਾਂ ਦਿੱਤਾ ਗਿਆ ਸੀ। ਜੋੜੇ ਦੇ ਘਰ 25 ਜਨਵਰੀ 2022 ਨੂੰ ਇੱਕ ਪੁੱਤਰ ਨੇ ਜਨਮ ਲਿਆ ਸੀ।

Trending news