Punjab Youth Death: ਖੰਨਾ ਤੋਂ ਸਾਲ ਪਹਿਲਾਂ ਕੈਨੇਡਾ ਗਏ ਅਭਿਨੀਤ ਸਿੰਘ ਲੋਟੇ (33) ਦੀ ਬਰੈਂਪਟਨ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
Trending Photos
Punjab Youth Death: ਖੰਨਾ ਤੋਂ ਸਾਲ ਪਹਿਲਾਂ ਕੈਨੇਡਾ ਗਏ ਅਭਿਨੀਤ ਸਿੰਘ ਲੋਟੇ (33) ਦੀ ਬਰੈਂਪਟਨ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 10 ਅਕਤੂਬਰ ਨੂੰ ਆਪਣਾ 31ਵਾਂ ਜਨਮ ਦਿਨ ਮਨਾ ਕੇ ਰਾਤ ਨੂੰ ਸੌਂ ਗਿਆ ਸੀ ਪਰ 11 ਤਾਰੀਕ ਨੂੰ ਸਵੇਰੇ ਮ੍ਰਿਤਕ ਪਾਇਆ ਗਿਆ। ਜਿਸ ਤੋਂ ਬਾਅਦ ਮਾਤਾ-ਪਿਤਾ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੰਦਰਜੀਤ ਸਿੰਘ ਲੋਟੇ ਵਾਸੀ ਜਗਤ ਕਾਲੋਨੀ ਖੰਨਾ, ਜੋ ਕਿ ਐੱਲ. ਆਈ. ਸੀ. ਦਫ਼ਤਰ ਤੋਂ ਸੇਵਾਮੁਕਤ ਹੋਏ, ਦੇ ਪੁੱਤਰ ਅਭਿਨੀਤ ਸਿੰਘ ਦੀ ਬੇਵਕਤੀ ਮੌਤ ਨਾਲ ਪੂਰਾ ਸ਼ਹਿਰ ਸਦਮੇ ਵਿਚ ਹੈ।
ਇਹ ਵੀ ਪੜ੍ਹੋ : Punjab Breaking Live Updates: CM ਭਗਵੰਤ ਮਾਨ ਅੱਜ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨਾਲ ਕਰਨਗੇ ਮੁਲਾਕਾਤ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
ਸਾਰਾ ਪਰਿਵਾਰ ਕੈਨੇਡਾ ਵਿਚ ਹੋਣ ਕਾਰਨ ਉਸ ਦਾ ਅੰਤਿਮ ਸਸਕਾਰ 19 ਅਕਤੂਬਰ ਨੂੰ ਬਰੈਂਪਟਨ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਅਭਿਨੀਤ ਸਿੰਘ ਦੇ ਗੁਆਢੀਆਂ ਨੇ ਦੱਸਿਆ ਕਿ ਅਭਿਨੀਤ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ ਉੱਥੇ ਖੰਨਾ ਵਿੱਚ ਰਹਿੰਦੇ ਉਨ੍ਹਾਂ ਦਾ ਆਂਢ ਗੁਆਂਢ ਨੂੰ ਵੀ ਭਾਰੀ ਸਦਮਾ ਲੱਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ ਅੰਤਿਮ ਸਸਕਾਰ ਬਰੈਂਪਟਨ ਦੇ ਹੀ ਸ਼ਮਸ਼ਾਨਘਾਟ ਦੇ ਵਿੱਚ ਕੀਤਾ ਜਾਣਾ ਹੈ। ਦੁੱਖ ਦੀ ਗੱਲ ਇਹ ਹੈ ਕਿ ਨੌਜਵਾਨ ਦੇ ਦਾਦਾ-ਦਾਦੀ ਆਪਣੇ ਪੋਤੇ ਦਾ ਮੂੰਹ ਨਹੀਂ ਦੇਖ ਸਕਣਗੇ। ਇਸ ਨੌਜਵਾਨ ਦੀ ਉਮਰ ਮਹਿਜ਼ 33 ਸਾਲ ਸੀ। ਜਿੱਥੇ ਆਪਣੇ ਦੋਸਤਾਂ ਦੇ ਨਾਲ ਇਹ ਜਨਮ ਦਿਨ ਮਨਾ ਕੇ ਵਾਪਸ ਘਰ ਆਇਆ ਤੇ ਸੌਂ ਗਿਆ ਤੇ ਬਾਅਦ ਵਿੱਚ ਉੱਠਿਆ ਹੀ ਨਹੀਂ। ਜਦੋਂ ਡਾਕਟਰਾਂ ਕੋਲ ਲਿਜਾਇਆ ਗਿਆ ਤਾਂ ਪਤਾ ਲੱਗਿਆ ਕਿ ਇਸ ਨੂੰ ਸੁੱਤੇ ਪਏ ਨੂੰ ਹੀ ਦਿਲ ਦਾ ਦੌਰਾ ਪੈ ਗਿਆ ਹੈ। ਜਿਸ ਕਰਕੇ ਉਸਦੀ ਮੌਤ ਹੋ ਗਈ ਹੈ। ਉਧਰ ਪਰਿਵਾਰ ਦੇ ਵਿੱਚ ਵੀ ਮਾਤਮ ਪਸਰਿਆ ਹੋਇਆ ਹੈ ਤੇ ਪੰਜਾਬ ਬੈਠਾ ਪਰਿਵਾਰ ਵੀ ਸਦਮੇ ਵਿੱਚ ਹੈ।
ਇਹ ਵੀ ਪੜ੍ਹੋ : Punjab Farmers Protest: ਅੱਜ SKM CM ਮਾਨ ਦੀ ਚੰਡੀਗੜ੍ਹ ਰਿਹਾਇਸ਼ ਦਾ ਕਰੇਗੀ ਘਿਰਾਓ, ਮਾਮਲਾ ਝੋਨੇ ਦੀ ਖਰੀਦ ਨਾਲ ਜੁੜਿਆ