ਪੁੱਤ ਨੇ ਪਿਉ ਦਾ ਕੀਤਾ ਕਤਲ; ਲਾਸ਼ ਦੇ ਕੀਤੇ 30 ਟੁੱਕੜੇ, ਖੁੱਲ੍ਹੇ ਬੋਰਵੈੱਲ 'ਚ ਸੁੱਟੇ
Advertisement

ਪੁੱਤ ਨੇ ਪਿਉ ਦਾ ਕੀਤਾ ਕਤਲ; ਲਾਸ਼ ਦੇ ਕੀਤੇ 30 ਟੁੱਕੜੇ, ਖੁੱਲ੍ਹੇ ਬੋਰਵੈੱਲ 'ਚ ਸੁੱਟੇ

Karnataka father muder news:  ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਵਿੱਚ ਪੁੱਤ ਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ ਅਤੇ ਉਸਦੀ ਲਾਸ਼ ਦੇ 30 ਟੁਕੜਿਆਂ ਵਿੱਚ ਕੱਟਣ ਤੋਂ ਬਾਅਦ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਸੁੱਟ ਦਿੱਤਾ। 

ਪੁੱਤ ਨੇ ਪਿਉ ਦਾ ਕੀਤਾ ਕਤਲ; ਲਾਸ਼ ਦੇ ਕੀਤੇ 30 ਟੁੱਕੜੇ, ਖੁੱਲ੍ਹੇ ਬੋਰਵੈੱਲ 'ਚ ਸੁੱਟੇ

Karnataka father muder news: ਸ਼ਰਧਾ ਕਤਲ ਕਾਂਡ ਦੇ ਬਾਅਦ ਵੀ ਦੇਸ਼ ਵਿਚ ਕਤਲ ਰੁਕਣ ਦਾ ਨਾਮ ਨਹੀਂ ਨਾਲ ਰਹੇ ਹਨ। ਸ਼ਰਧਾ ਕਤਲ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ। ਹੁਣ ਅਜਿਹਾ ਹੀ ਇੱਕ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਇੱਕ ਵਿਅਕਤੀ ਨੇ ਆਪਣੇ ਪਿਤਾ ਦਾ ਕਤਲ ਕਰਕੇ ਉਸਦੀ ਲਾਸ਼ ਦੇ 30 ਟੁੱਕੜੇ ਕਰ ਦਿੱਤੇ ਅਤੇ ਇੱਕ ਖੁੱਲੇ ਬੋਰਵੈੱਲ ਵਿੱਚ ਸੁੱਟ ਦਿੱਤਾ।

ਪੁਲਿਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ 50 ਸਾਲਾ ਪਰਸ਼ੂਰਾਮ ਹਰ ਰੋਜ਼ ਸ਼ਰਾਬੀ ਹਾਲਤ 'ਚ ਘਰ ਆਉਂਦਾ ਸੀ ਅਤੇ ਆਪਣੇ ਬੇਟੇ ਵਿਟਲ (20) ਦੀ ਕੁੱਟਮਾਰ ਕਰਦਾ ਸੀ। 6 ਦਸੰਬਰ ਨੂੰ ਪਰਸ਼ੂਰਾਮ ਦਾ ਵਿਟਲ ਨਾਲ ਝਗੜਾ ਹੋਇਆ ਸੀ। ਜਿਸ ਦੌਰਾਨ ਬਾਅਦ ਵਿਚ ਗੁੱਸੇ ਵਿਚ ਆ ਕੇ ਵਿਟਲ ਨੇ ਲੋਹੇ ਦੀ ਰਾਡ ਨਾਲ ਉਸ ਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋਂ: ਲੁਧਿਆਣਾ ਦੇ ਸਨੈਚਰਾਂ ਨੇ NRI ਨੂੰ ਬਣਾਇਆ ਸ਼ਿਕਾਰ, ਕ੍ਰੈਡਿਟ ਕਾਰਡ ਦੇ ਨਾਲ ਮੋਬਾਇਲ ਕੀਤਾ ਚੋਰੀ

ਇਸ ਤੋਂ ਬਾਅਦ ਵਿਟਲ ਨੇ ਪਰਸ਼ੂਰਾਮ ਦੀ ਲਾਸ਼ ਦੇ 30 ਟੁਕੜੇ ਕਰ (Karnataka father muder news) ਕੇ ਬੋਰਵੈੱਲ 'ਚ ਸੁੱਟ ਦਿੱਤਾ। ਬੋਰਵੈੱਲ 'ਚੋਂ ਬਦਬੂ ਆਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ 'ਤੇ ਵਿਟਲ ਦੀ ਭੂਮਿਕਾ 'ਤੇ ਸ਼ੱਕ ਹੋਣ 'ਤੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਿਸ ਨੇ ਲਾਸ਼ ਦੇ ਬੋਰਵੈੱਲ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤੇ ਹਨ।

ਅਧਿਕਾਰੀਆਂ ਨੇ ਅੱਗੇ ਕਿਹਾ, "ਕਤਲ ਤੋਂ ਬਾਅਦ, ਲੜਕੇ ਨੇ ਲਾਸ਼ ਨੂੰ ਮੂਧੋਲ ਦੇ ਬਾਹਰਵਾਰ ਮੰਤੂਰ (Karnataka father muder news)  ਬਾਈਪਾਸ ਨੇੜੇ ਆਪਣੇ ਖੇਤ ਵਿੱਚ ਲੈ ਗਿਆ। ਉਸ ਨੇ ਲਾਸ਼ ਨੂੰ ਇੱਕ ਬੋਰਵੈੱਲ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਫਿਰ ਉਸਨੇ ਆਪਣੇ ਪਿਤਾ ਦੀ ਲਾਸ਼ ਦੇ 30 ਤੋਂ ਵੱਧ ਟੁਕੜੇ ਕਰ ਦਿੱਤੇ ਤੇ ਫਿਰ ਕੁਹਾੜੀ ਮਾਰ ਕੇ ਬੋਰਵੈੱਲ ਵਿੱਚ ਸੁੱਟ ਦਿੱਤਾ।"

Trending news