Punjab Rice News: ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਕਰਨਾਟਕ ਨੇ ਪੰਜਾਬ ਵੱਲੋਂ ਭੇਜੇ ਚੌਲਾਂ ਦੀ ਕੁਆਲਿਟੀ ਉਤੇ ਸਵਾਲ ਖੜ੍ਹੇ ਕੀਤੇ ਹਨ।
Trending Photos
Punjab Rice News: ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਕਰਨਾਟਕ ਨੇ ਪੰਜਾਬ ਵੱਲੋਂ ਭੇਜੇ ਚੌਲਾਂ ਦੀ ਕੁਆਲਿਟੀ ਉਤੇ ਸਵਾਲ ਖੜ੍ਹੇ ਕੀਤੇ ਹਨ। ਇਸ ਤੋਂ ਬਾਅਦ ਸਿਆਸੀ ਅਖਾੜਾ ਭਖ ਰਿਹਾ ਹੈ। ਚੌਲਾਂ ਦੇ ਨਮੂਨੇ ਫੇਲ੍ਹ ਹੋਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਇਸ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੇਣ ਤੋਂ ਟਾਲਾ ਵਟ ਰਹੀ ਹੈ। ਭਾਜਪਾ ਆਪਣੀਆਂ ਕੋਝੀਆਂ ਸਾਜ਼ਿਸ਼ ਨਾਲ ਪੰਜਾਬ ਦੇ ਕਿਸਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਕਾਬਿਲੇਗੌਰ ਹੈ ਕਿ ਇਹ ਚੌਲ ਪਬਲਿਕ ਡਿਸਟ੍ਰੀਬਿਊਟ ਕੀਤੇ ਜਾਣੇ ਸਨ। ਉਨ੍ਹਾਂ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਭਾਰਤ ਸਰਕਾਰ ਪੰਜਾਬ ਦਾ ਝੋਨਾ ਖਰੀਦਣ ਤੋਂ ਟਾਲਾ ਵਟ ਰਹੀ ਹੈ।
ਕਾਬਿਲੇਗੌਰ ਹੈ ਕਿ ਦੋ ਹਫ਼ਤੇ ਪਹਿਲਾਂ ਅਰੁਣਾਚਲ ਪ੍ਰਦੇਸ਼ ਨੂੰ ਭੇਜੇ ਚੌਲਾਂ ਦੇ ਨਮੂਨੇ ਖ਼ਰਾਬ ਮਿਲੇ ਸਨ। ਕਰਨਾਟਕ ਨੂੰ ਭੇਜੇ ਚੌਲਾਂ ਦੇ ਨਮੂਨੇ ‘ਮਿਆਰ ਤੋਂ ਵੀ ਹੇਠਲੇ ਦਰਜੇ’ ਦੇ ਮਿਲੇ ਹਨ ਜੋ ਇਨਸਾਨਾਂ ਦੇ ਖਾਣ ਯੋਗ ਨਹੀਂ ਹਨ। ਖਪਤਕਾਰ ਮਾਮਲਿਆਂ, ਭੋਜਨ ਤੇ ਜਨਤਕ ਵੰਡ ਮਤਰਾਲੇ ਵੱਲੋਂ ਭੇਜੀਆਂ ਗਈਆਂ ਟੀਮਾਂ ਨੇ ਹੁਬਲੀ (ਕਰਨਾਟਕ) ਵਿੱਚ ਭੰਡਾਰਨ ਡਿਪੂ ਤੇ ਰਾਸ਼ਨ ਦੀਆਂ ਦੁਕਾਨਾਂ ਤੋਂ ਫੋਰਟੀਫਾਈਡ ਚੌਲਾਂ (ਪੌਸ਼ਟਿਕ ਤੱਤਾਂ ਨਾਲ ਭਰਪੂਰ ਚੌਲ) ਦੇ 26 ਨਮੂਨੇ ਲਏ ਸਨ।
ਇਨ੍ਹਾਂ ’ਚੋਂ ਚਾਰ ਸੈਂਪਲਾਂ ਨੂੰ ਮਿਆਰ ਤੋਂ ਹੇਠਲੇ ਦਰਜੇ ਦਾ ਐਲਾਨਿਆ ਗਿਆ ਹੈ। ਮੰਤਰਾਲੇ ਨੇ ਇਨ੍ਹਾਂ ਚੌਲਾਂ ਨੂੰ ਬਦਲਣ ਲਈ ਕਿਹਾ ਸੀ ਜਿਨ੍ਹਾਂ ਤੋਂ ਨਮੂਨੇ ਲਏ ਗਏ ਸਨ। ਨਾਭਾ ਤੋਂ ਹੁਬਲੀ ਨੂੰ 7,304 (3,568.837 ਕੁਇੰਟਲ) ਜਦਕਿ ਜਲੰਧਰ ਜ਼ਿਲ੍ਹੇ ਦੇ ਭੋਗਪੁਰ ਤੋਂ 2,995 ਬੋਰੀਆਂ (1,484.929 ਕੁਇੰਟਲ) ਭੇਜੀਆਂ ਗਈਆਂ ਸਨ।
ਇਹ ਵੀ ਪੜ੍ਹੋ : SC Scholarship: ਪੰਜਾਬ ਯੂਨੀਵਰਸਿਟੀ ਦੇ ਕਾਲਜਾਂ ਦੇ SC ਵਿਦਿਆਰਥੀਆਂ ਲਈ ਡਿਗਰੀਆਂ ਪ੍ਰਾਪਤ ਕਰਨ ਦਾ ਰਸਤਾ ਹੋਇਆ ਸਾਫ਼
ਪਟਿਆਲਾ ਅਤੇ ਜਲੰਧਰ ਡਿਵੀਜ਼ਨਾਂ ’ਚ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਚੌਲਾਂ ਨੂੰ ਬਦਲਣ ਲਈ ਕਿਹਾ ਗਿਆ ਹੈ। ਪੰਜਾਬ ਵਿੱਚ ਪੈਦਾ ਅਤੇ ਖ਼ਰੀਦੇ ਗਏ ਚੌਲਾਂ ਨੂੰ ਖਾਰਜ ਕੀਤੇ ਜਾਣ ਨਾਲ ਸੂਬੇ ਵਿੱਚ ਸ਼ੈਲਰਾਂ ਮਾਲਕਾਂ ਅਤੇ ਕਿਸਾਨਾਂ ਨੂੰ ਇਸ ਪਿੱਛੇ ਸਾਜ਼ਿਸ਼ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : Bathinda Stubble Burning: ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 75% ਘਟੇ