Kargil Vijay Diwas- ਕਾਰਗਿਲ ਦੇ ਸ਼ਹੀਦ ਗੁਰਮੇਲ ਸਿੰਘ, ਪੰਜਾਬ ਦਾ ਉਹ ਜਵਾਨ ਜਿਸਨੇ ਕਾਰਗਿਲ ਵਿਜੇ ਦਾ ਝੰਡਾ ਗੱਡਿਆ
Advertisement

Kargil Vijay Diwas- ਕਾਰਗਿਲ ਦੇ ਸ਼ਹੀਦ ਗੁਰਮੇਲ ਸਿੰਘ, ਪੰਜਾਬ ਦਾ ਉਹ ਜਵਾਨ ਜਿਸਨੇ ਕਾਰਗਿਲ ਵਿਜੇ ਦਾ ਝੰਡਾ ਗੱਡਿਆ

ਸ਼ਹੀਦ ਗੁਰਮੇਲ ਸਿੰਘ ਇਕ ਜਾਂਬਾਜ਼ ਜਵਾਨ ਸੀ ਜਿਸ ਨੇ ਕਾਰਗਿਲ ਦੀ ਸ਼ਹਾਦਤ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਹੀਦ ਗੁਰਮੇਲ ਸਿੰਘ ਦੇ ਕੁਝ ਸਾਥੀਆਂ ਨੇ ਦੱਸਿਆ ਸੀ ਕਿ ਗੁਰਮੇਲ ਸਿੰਘ ਅਤੇ ਇਕ ਹੋਰ ਜਵਾਨ ਨੇ ਕਾਰਗਿਲ 'ਤੇ ਵਿਜੇ ਕਰਦੇ ਹੋਏ ਝੰਡਾ ਗੱਡਿਆ ਸੀ। 

Kargil Vijay Diwas- ਕਾਰਗਿਲ ਦੇ ਸ਼ਹੀਦ ਗੁਰਮੇਲ ਸਿੰਘ, ਪੰਜਾਬ ਦਾ ਉਹ ਜਵਾਨ ਜਿਸਨੇ ਕਾਰਗਿਲ ਵਿਜੇ ਦਾ ਝੰਡਾ ਗੱਡਿਆ

ਜਗਮੀਤ ਸਿੰਘ/ ਫਤਿਹਗੜ ਸਾਹਿਬ: ਦੇਸ਼ ਭਰ ਦੇ ਵਿਚ ਅੱਜ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਹੀ ਜ਼ਿਲ੍ਹਾ ਪਟਿਆਲਾ ਦੇ ਹਲਕਾ ਨਾਭਾ ਦੇ ਪਿੰਡ ਅਕਾਲਗੜ੍ਹ ਦੇ ਸ਼ਹੀਦ ਗੁਰਮੇਲ ਸਿੰਘ ਨੂੰ ਵੀ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਰਧਾਂਜਲੀ ਦਿੰਦੇ ਹੋਏ ਯਾਦ ਕੀਤਾ ਗਿਆ। ਸ਼ਹੀਦ ਗੁਰਮੇਲ ਸਿੰਘ ਤੇ ਭਾਈ ਦੇ ਕਹਿਣ ਅਨੁਸਾਰ ਸ਼ਹੀਦ ਗੁਰਮੇਲ ਸਿੰਘ ਉਹ ਪਹਿਲਾ ਜਵਾਨ ਹੈ ਜਿਸ ਨੇ ਕਾਰਗਿਲ ਵਿਜੇ ਕਰਕੇ ਝੰਡਾ ਗੱਡਿਆ ਸੀ।

 

ਇਸ ਮੌਕੇ ਗੱਲਬਾਤ ਕਰਦੇ ਹੋਏ ਕਾਰਗਿਲ ਦੇ ਸ਼ਹੀਦ ਗੁਰਮੇਲ ਸਿੰਘ ਦੇ ਪਿਤਾ ਨੇ ਕਿਹਾ ਕਿ ਗੁਰਮੇਲ ਸਿੰਘ 18 ਸਾਲ ਦੀ ਉਮਰ ਦੇ ਵਿਚ ਭਰਤੀ ਹੋ ਗਏ ਸੀ। ਜਿਨ੍ਹਾਂ ਨੂੰ ਸ਼ੁਰੂ ਤੋਂ ਇੱਛਾ ਸੀ ਕਿ ਉਹ ਫੌਜ ਵਿੱਚ ਭਰਤੀ ਹੋਵੇ। ਉਨ੍ਹਾਂ ਨੇ ਕਿਹਾ ਕਿ ਜੰਗ ਦੇ ਦੌਰਾਨ ਉਹ ਦਿੱਲੀ ਤੋਂ ਹਥਿਆਰ ਤੇ ਕੁਝ ਹੋਰ ਸਮਾਂ ਲੈਣ ਦੇ ਲਈ ਆਏ ਸੀ ਜਿਸ ਦੌਰਾਨ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਘਰ ਦੇ ਗੇੜਾ ਮਾਰ ਜਾਣ ਪਰ ਗੁਰਮੇਲ ਸਿੰਘ ਨੇ ਮਨ੍ਹਾ ਕਰ ਦਿੱਤਾ ਤੇ ਜੰਗ ਅਤੇ ਦੁਬਾਰਾ ਚਲੇ ਗਏ।

 

ਸ਼ਹੀਦ ਪੁੱਤ ਦੇ ਪਿਤਾ ਨੂੰ ਪ੍ਰਸ਼ਾਸਨ ਸਰਕਾਰਾਂ ਅਤੇ ਆਮ ਲੋਕਾਂ ਤੇ ਗਿਲ੍ਹਾ ਜ਼ਰੂਰ ਹੈ ਕਿ ਪਿੰਡ ਦੇ ਵਿਚ ਸ਼ਹੀਦ ਪੁੱਤਰ ਦੇ ਨਾਮ 'ਤੇ ਸਰਕਾਰੀ ਕੋਈ ਪ੍ਰੋਗਰਾਮ ਨਹੀਂ ਹੁੰਦਾ ਉਹ ਆਪਣੇ ਤੌਰ 'ਤੇ ਸ਼ਰਧਾਂਜਲੀ ਸਮਾਗਮ ਕਰਵਾਉਂਦੇ ਹਨ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੇ ਸ਼ਹੀਦਾਂ ਦੇ ਪਰਿਵਾਰ ਨੂੰ ਸਹੂਲਤਾਂ ਦੇਣ ਦੀਆਂ ਗੱਲਾਂ ਕਰਦੇ ਨੇ ਪਰ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲੀ ਇੱਥੋਂ ਤਕ ਕਿ ਉਨ੍ਹਾਂ ਨੂੰ ਇਲਾਜ ਕਰਵਾਉਣ ਦੇ ਲਈ ਵੀ ਪੈਸੇ ਖਰਚਣੇ ਪੈਂਦੇ ਹਨ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਜੇ ਹੋ ਸਕੇ ਤੇ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਨੂੰ ਨੌਕਰੀ ਦਿੱਤੀ ਜਾਵੇ। 

 

ਉੱਥੇ ਹੀ ਭਰਾ ਰਵੇਲ ਸਿੰਘ ਨੇ ਕਿਹਾ ਕਿ ਸ਼ਹੀਦ ਗੁਰਮੇਲ ਸਿੰਘ ਇਕ ਜਾਂਬਾਜ਼ ਜਵਾਨ ਸੀ ਜਿਸ ਨੇ ਕਾਰਗਿਲ ਦੀ ਸ਼ਹਾਦਤ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ਹੀਦ ਗੁਰਮੇਲ ਸਿੰਘ ਦੇ ਕੁਝ ਸਾਥੀਆਂ ਨੇ ਦੱਸਿਆ ਸੀ ਕਿ ਗੁਰਮੇਲ ਸਿੰਘ ਅਤੇ ਇਕ ਹੋਰ ਜਵਾਨ ਨੇ ਕਾਰਗਿਲ 'ਤੇ ਵਿਜੇ ਕਰਦੇ ਹੋਏ ਝੰਡਾ ਗੱਡਿਆ ਸੀ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹੀਦ ਗੁਰਮੇਲ ਸਿੰਘ ਦੇ ਨਾਂ ਤੇ ਪਿੰਡ ਦੇ ਵਿਚ ਡਿਸਪੈਂਸਰੀ ਸਕੂਲ ਅਤੇ ਹੋਰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ। 

 

WATCH LIVE TV 

Trending news