Kapurthala News: ਸੀਰੀਆ ਮੁਲਕ ਵਿੱਚ ਫਸੀ ਮੋਗਾ ਦੀ ਮਹਿਲਾ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਘਰ ਵਾਪਸ ਪਰਤੀ
Advertisement
Article Detail0/zeephh/zeephh2263265

Kapurthala News: ਸੀਰੀਆ ਮੁਲਕ ਵਿੱਚ ਫਸੀ ਮੋਗਾ ਦੀ ਮਹਿਲਾ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਘਰ ਵਾਪਸ ਪਰਤੀ

Kapurthala News: ਪਿਛਲੇ ਢਾਈ ਮਹੀਨਿਆਂ ਤੋਂ ਉੱਥੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਪਰਿਵਾਰ ਸਮੇਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚੀ, ਇਸ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦਾ ਧੰਨਵਾਦ ਕੀਤਾ।

Kapurthala News: ਸੀਰੀਆ ਮੁਲਕ ਵਿੱਚ ਫਸੀ ਮੋਗਾ ਦੀ ਮਹਿਲਾ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਘਰ ਵਾਪਸ ਪਰਤੀ

Kapurthala News:  ਸੀਰੀਆ ਵਰਗੇ ਮੁਲਕ ਵਿੱਚੋਂ ਮੌਤ ਦੇ ਮੂਹੋਂ ਨਿਕਲ ਕਿ ਵਾਪਿਸ ਆਈ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਲੜਕੀ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਦੱਸਿਆ ਕਿ ਕਿਵੇਂ ਏਜੰਟਾਂ ਨੇ ਧੋਖੇ ਨਾਲ ਕੁੱਝ ਪੈਸਿਆਂ ਦੇ ਲਾਲਚ ਵਿੱਚ ਉਸਨੂੰ ਸੀਰੀਆ ਵਰਗੇ ਮੁਲਕ ਵਿੱਚ ਫਸਾ ਦਿੱਤਾ ਸੀ। ਪਿਛਲੇ ਢਾਈ ਮਹੀਨਿਆਂ ਤੋਂ ਉੱਥੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਪਰਿਵਾਰ ਸਮੇਤ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚੀ, ਇਸ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦਾ ਧੰਨਵਾਦ ਕੀਤਾ। ਉਸਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਦੱਸਿਆ ਕਿ ਸੀਰੀਆ ਵਿੱਚ ਇੱਕ ਤਰ੍ਹਾਂ ਨਾਲ ਉਸਨੂੰ ਬੰਦੀ ਬਣਾ ਕਿ ਰੱਖਿਆ ਗਿਆ ਸੀ। 

ਜਿੱਥੇ ਉਸਦਾ ਲਗਾਤਾਰ ਸ਼ੋਸ਼ਣ ਹੋ ਰਿਹਾ ਸੀ ਤੇ ਹੱਦ ਤੋਂ ਵੱਧ ਕੰਮ ਕਰਵਾਇਆ ਜਾ ਰਿਹਾ ਸੀ। ਉਸਨੇ ਦੱਸਿਆ ਉੱਥੇ ਪਹੁੰਚਦਿਆ ਹੋ ਉਸਦਾ ਏਜੰਟਾਂ ਵੱਲੋਂ ਪਾਸਪੋਰਟ ਅਤੇ ਫੋਨ ਖੋਹ ਲਿਆ ਗਿਆ ਸੀ ਤੇ ਉਸਦੀ ਪਰਿਵਾਰ ਨਾਲ ਗੱਲ ਤੱਕ ਵੀ ਨਹੀ ਸੀ ਕਰਵਾਈ ਜਾ ਰਹੀ। ਉਸਨੇ ਦੱਸਿਆ ਏਜੰਟ ਵੱਲੋਂ ਉਸਨੂੰ ਦੁਬਈ ਵਿੱਚ ਕੰਮ ਕਰਨ ਦਾ ਕਹਿ ਕਿ ਬੁਲਾਇਆ ਗਿਆ ਸੀ ਪਰ ਉਸਨੂੰ ਧੋਖੇ ਨਾਲ ਅੱਗੇ ਸੀਰੀਆ ਵਰਗੇ ਮੁਲਕ ਵਿੱਚ ਭੇਜ ਦਿੱਤਾ ਸੀ, ਜਿਹੜਾ ਕਿ ਇੱਕ ਤਰ੍ਹਾਂ ਨਾਲ ਮੌਤ ਦੇ ਮੂੰਹ ਵਿੱਚ ਜਾਣ ਵਾਂਗ ਸੀ। ਉਸਨੇ ਦੱਸਿਆ ਕਿ ਉਸਨੂੰ ਉਥੇ ਇੱਕ ਬੇਸਮੈਂਟ ਵਿੱਚ ਰੱਖਿਆ ਜਾਂਦਾ ਸੀ ਜਿੱਥੇ ਚਾਰੇ ਪਾਸੇ ਹਥਿਆਰ ਹੁੰਦੇ ਸੀ ਤੇ ਰਾਤ ਨੂੰ ਇੱਕ ਟਾਇਮ ‘ਤੇ ਹੀ ਖਾਣਾ ਦਿੱਤਾ ਜਾਂਦਾ ਸੀ। 

ਉਸਨੇ ਦੱਸਿਆ ਕਿ ਉੱਥੇ ਉਸ ਨਾਲ 10 ਦੇ ਕਰੀਬ ਹੋਰ ਵੀ ਲੜਕੀਆਂ ਹਨ ਜਿਹਨਾਂ ਨੂੰ ਉੱਥੇ ਗੁਲਾਮ ਬਣਾ ਕਿ ਰੱਖਿਆ ਹੋਇਆ ਹੈ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉੱਥੇ ਕੰਮ ਤੋਂ ਮਨ੍ਹਾ ਕਰਨ ‘ਤੇ ਵਾਲਾਂ ਤੋਂ ਫੜਕੇ ਔਰਤਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ ਜਾਂਦਾ ਸੀ। ਉਸਨੇ ਦੱਸਿਆ ਕਿ ਉੱਥੇ ਉਸਦੇ ਹਲਾਤ ਬਹੁਤ ਹੀ ਤਰਸਯੋਗ ਬਣੇ ਹੋਏ ਸੀ ਤੇ ਉੱਥੇ ਉਸਦਾ ਦੁੱਖ ਸੁਣਨ ਵਾਲਾ ਕੋਈ ਵੀ ਨਹੀ ਸੀ। ਉਸਨੇ ਦੱਸਿਆ ਕਿ ਉੱਥੇ ਜਿਸ ਤਰੀਕੇ ਨਾਲ ਉਸਤੇ ਤਸ਼ਦੱਦ ਹੋ ਰਿਹਾ ਸੀ ਉਹਨਾਂ ਹਲਾਤਾਂ ਵਿੱਚੋਂ ਨਿਕਲਣ ਦੀ ਸੋਚ ਵੀ ਉਸ ਅੰਦਰੋਂ ਦਿਨੋ ਦਿਨੀ ਘੱਟਦੀ ਜਾ ਰਹੀ ਸੀ। ਪਰ ਉਸਨੇ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਕੀਤੀ ਸਹਾਇਤਾ ਸਦਕਾ ਹੀ ਉੱਥੇ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਵਾਪਿਸ ਆਪਣੇ ਪਰਿਵਾਰ ਤੇ ਬੱਚਿਆਂ ਵਿੱਚ ਪਹੁੰਚ ਸਕੀ ਹੈ।

ਉਸਦੇ ਨਾਲ ਆਏ ਉਸਦੇ ਪਤੀ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸਨੇ ਟ੍ਰੈਵਲ ਏਜੰਟ ਨੂੰ 70,000 ਦੇ ਕਰੀਬ ਪੈਸੇ ਦੇ ਕੇ ਦੁਬਈ ਭੇਜਿਆ ਸੀ। ਪਰ ਉਸਨੂੰ ਨਹੀ ਸੀ ਕਿ ਪਤਾ ਕੁੱਝ ਪੈਸਿਆਂ ਦੇ ਲਾਲਚ ਵਿੱਚ ਉਹ ਏਜੰਟ ਇਸ ਹੱਦ ਤੱਕ ਵੀ ਜਾ ਸਕਦੇ ਹਨ ਕਿ ਆਪਣੇ ਫਾਇਦੇ ਲਈ ਕਿਸੇ ਦੀ ਵੀ ਜ਼ਿੰਦਗੀ ਨੂੰ ਇਸ ਤਰ੍ਹਾਂ ਨਾਲ ਜ਼ੋਖਿਮ ਵਿੱਚ ਪਾ ਸਕਦੇ ਹਨ। ਉਸਨੇ ਦੱਸਿਆ ਕਿ ਉਸਦੀ ਪਤਨੀ ਦੀ ਵਾਪਸੀ ਲਈ ਏਜੰਟ ਉਸ ਕੋਲੋਂ ਕਰੀਬ 4 ਲੱਖ ਰੁਪੈ ਮੰਗ ਰਹੇ ਸੀ। ਜਿਸਨੂੰ ਦੇਣ ਤੋਂ ਉਹ ਪੂਰੀ ਤਰ੍ਹਾਂ ਨਾਲ ਅਸਮਰੱਥ ਸੀ।
 
ਉਸਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਮਿਤੀ 25 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਕੋਲ ਪਹੁੰਚਿਆ ਸੀ। ਉੇਸਨੇ ਦੱਸਿਆ ਕਿ ਜਦੋਂ ਉਸ ਵੱਲੋਂ ਸੰਤ ਸੀਚੇਵਾਲ ਜੀ ਨੂੰ ਆਪਣਾ ਦੁੱਖੜਾ ਦੱਸਿਆ ਤਾਂ ਉਹਨਾਂ ਤੁਰੰਤ ਇਸਨੂੰ ਗੰਭੀਰਤਾ ਨਾਲ ਲੈਂਦਿਆ ਹੋਇਆ ਇਸਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜਿਸ ਸਦਕਾ ਉਸਦੀ ਪਤਨੀ 25 ਦਿਨਾਂ ਬਾਅਦ ਵਾਪਿਸ ਪਹੁੰਚ ਸਕੀ। ਉਸਨੇ ਦੱਸਿਆ ਕਿ ਏਜੰਟਾਂ ਵੱਲੋਂ ਉਹਨਾਂ ਦੇ ਹਲਾਤ ਇਸ ਕਦਰ ਕਰ ਦਿੱਤੇ ਸੀ ਕਿ ਉਸਦੇ ਛੋਟੇ-ਛੋਟੇ ਬੱਚੇ ਵੀ ਆਪਣੀ ਮਾਂ ਨਾਲ ਗੱਲ ਕਰਨ ਲਈ ਬਿਲਕ ਰਹੇ ਸੀ।

ਇਸ ਮੌਕੇ ਪੱਤਰਕਾਰਨਾਂ ਨੂੰ ਸੰਬੋਧਨ ਹੁੰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਏਜੰਟਾਂ ਵੱਲੋਂ ਲਗਾਤਾਰ ਗਰੀਬ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਏਜੰਟਾਂ ਵੱਲੋਂ ਇਹਨਾਂ ਦੀ ਅਨਪੜ੍ਹਤਾ ਤੇ ਗਰੀਬੀ ਦਾ ਫਾਇਦਾ ਚੁੱਕ ਕਿ ਲਗਾਤਾਰ ਉਹਨਾਂ ਨਾਲ ਅਣਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ ਤੇ ਅੱਗੇ ਪਰਿਵਾਰਾਂ ਦੇ ਬੱਚਿਆਂ ਤੇ ਖਾਸ ਕਰ ਧੀਆਂ ਨੂੰ ਅਰਬ ਦੇਸ਼ਾਂ ਵਿੱਚ ਫਸਾਇਆ ਜਾ ਰਿਹਾ ਹੈ। ਉਹਨਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਵੱਲੋਂ ਨਾ ਕੇਵਲ ਇਸ ਮਾਮਲੇ ਨੂੰ ਸੁਣਿਆ ਗਿਆ ਬਲਕਿ ਇਸਨੂੰ ਤਰਜੀਹ ਦਿੰਦੇ ਹੋਇਆ 25 ਦਿਨਾਂ ਵਿੱਚ ਲੜਕੀ ਨੂੰ ਸਹੀ ਸਲਾਮਤ ਉਸਦੇ ਪਰਿਵਾਰ ਅਤੇ ਬੱਚੇ ਤੱਕ ਪਹੁੰਚਾਇਆ।

ਜਾਣਕਾਰੀ ਦਿੰਦਿਆ ਹੋਇਆ ਪੀੜਤ ਲੜਕੀ ਨੇ ਦੱਸਿਆ ਕਿ ਉਸਦੇ ਪਤੀ ਨੇ ਟੂੰਬਾਂ ਗਹਿਣੇ ਧਰ ਕੇ ਬੱਚਿਆਂ ਦੇ ਭਵਿੱਖ ਨੂੰ ਬੇਹਤਰ ਬਣਾਉਣ ਲਈ ਟ੍ਰੈਵਲ ਏਜੰਟ ਨੂੰ 70 ਹਜ਼ਾਰ ਰੁਪਏ ਦੇ ਕੇ ਦੁਬਈ ਭੇਜਿਆ ਸੀ। ਪਰ ਉਸਨੂੰ ਨਹੀ ਸੀ ਪਤਾ ਕਿ ਉਸਦਾ ਇਹੀ ਫੈਸਲਾ ਉਸਦੇ ਜੀਵਨ ਲਈ ਇੱਕ ਕਾਲ ਬਣ ਗਿਆ ਸੀ। ਉਸਨੇ ਦੱਸਿਆ ਕਿ ਤੜਕੇ 5 ਵਜੇ ਤੋਂ ਲੈਕੇ ਰਾਤ ਦੇ ਇੱਕ ਦੋ ਵਜੇ ਤੱਕ ਕੰਮ ਕਰਵਾਇਆ ਜਾਂਦਾ ਸੀ ਤੇ ਰਾਤ ਨੂੰ ਬੇਸਮੈਂਟ ਵਿੱਚ ਇੱਕ ਕਮਰੇ ਵਿੱਚ ਬੰਦ ਕਰਕੇ ਕਮਰੇ ਨੂੰ ਜਿੰਦਰਾ ਮਾਰ ਦਿੱਤਾ ਜਾਂਦਾ ਸੀ। ਉਸਨੇ ਅਪੀਲ ਕੀਤੀ ਕਿ ਲੜਕੀਆਂ ਅਰਬ ਮੁਲਕਾਂ ਨਾ ਜਾਣ।

Trending news